FacebookTwitterg+Mail

ਟਾਈਗਰ ਸ਼ਰਾਫ ਦੀ 'ਬਾਗੀ 3' 'ਚ ਹੋਵੇਗਾ ਵਰਲਡ ਕਲਾਸ ਐਕਸ਼ਨ

tiger shroff
30 July, 2019 12:28:29 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਦੀ ਆਉਣ ਵਾਲੀ ਫਿਲਮ 'ਬਾਗੀ 3' 'ਚ ਵਰਲਡ ਕਲਾਸ ਐਕਸ਼ਨ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ 'ਬਾਗੀ' ਅਤੇ 'ਬਾਗੀ 2' ਫਿਲਮਾਂ ਦੇ ਮੁਕਾਬਲੇ 'ਬਾਗੀ 3' ਚ ਜ਼ਿਆਦਾ ਐਕਸ਼ਨ ਹੋਵੇਗਾ। 'ਬਾਗੀ 3' ਦੇ ਸਟੰਟ ਖੁਦ ਟਾਈਗਰ ਸ਼ਰਾਫ ਕੋਰੀਓਗ੍ਰਾਫ ਕਰ ਰਿਹਾ ਹੈ। ਟਾਈਗਰ ਸ਼ਰਾਫ ਨੇ ਦੱਸਿਆ,''ਦਰਅਸਲ, ਅਜਿਹਾ ਨਹੀਂ ਹੈ ਕਿ ਫਿਲਮ ਦੇ ਐਕਸ਼ਨ ਸੀਨਜ਼ ਨੂੰ ਮੈਂ ਕੰਟਰੋਲ ਕਰ ਰਿਹਾ ਹਾਂ। ਮੈਂ 'ਬਾਗੀ 3' 'ਚ ਸਟੰਟ ਨੂੰ ਲੈ ਕੇ ਸਿਰਫ ਕੁਝ ਰੈਫਰੈਂਸ ਪ੍ਰੋਵਾਈਡ ਕਰ ਰਿਹਾ ਹਾਂ। ਫਿਲਮ ਦੀ ਪੂਰੀ ਟੀਮ 'ਬਾਗੀ 3' 'ਚ ਵਰਲਡ ਕਲਾਸ ਐਕਸ਼ਨ ਦੇਣ ਲਈ ਕੰਮ ਕਰ ਰਹੀ ਹੈ। ਮੈਂ ਸਟੰਟ ਬਾਰੇ ਜ਼ਿਆਦਾ ਕੁਝ ਨਹੀਂ ਦੱਸ ਸਕਦਾ ਪਰ ਫਿਲਮ 'ਚ ਅਜਿਹਾ ਕੁਝ ਹੋਵੇਗਾ, ਜੋ ਦਰਸ਼ਕਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ।''


Tags: Tiger ShroffBaaghi 2Baaghi 3Bollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari