FacebookTwitterg+Mail

'ਮੁੰਨਾ ਮਾਈਕਲ' ਦੀ ਪਾਰਟੀ ਦੌਰਾਨ ਟਾਈਗਰ ਦੀ ਮਾਂ-ਭੈਣ ਦਾ ਦਿਖਿਆ ਸਟਾਈਲਿਸ਼ ਲੁੱਕ (PICS)

tiger shroff
29 June, 2017 02:12:04 PM

ਮੁੰਬਈ— ਬੀਤੇ ਦਿਨੀਂ ਨਿਰਦੇਸ਼ਕ ਸ਼ਬੀਰ ਖਾਨ ਦੀ ਆਉਣ ਵਾਲੀ ਫਿਲਮ 'ਮੁੰਨਾ ਮਾਈਕਲ' ਦੀ ਪਾਰਟੀ ਦਾ ਆਯੋਜਨ ਕੀਤਾ ਗਿਆ। ਪਾਰਟੀ 'ਚ ਫਿਲਮ ਦੀ ਸਟਾਰ ਕਾਸਟ ਟਾਈਗਰ ਸ਼ਰਾਫ, ਨਿਧੀ ਅਗਰਵਾਲ ਅਤੇ ਨਵਾਜ਼ੂਦੀਨ ਸਿੱਦਿਕੀ ਤੋਂ ਇਲਾਵਾ ਟਾਈਗਰ ਦੇ ਪਰਿਵਾਰਕ ਮੈਂਬਰਜ਼ ਵੀ ਸ਼ਾਮਲ ਹੋਏ। ਇਸ ਮੌਕੇ 'ਤੇ ਟਾਈਗਰ ਦੀ ਭੈਣ ਕ੍ਰਿਸ਼ਣਾ ਸ਼ਰਾਫ, ਮਾਂ ਆਇਸ਼ਾ ਅਤੇ ਪਿਤਾ ਜੈਕੀ ਸ਼ਰਾਫ ਵੀ ਨਜ਼ਰ ਆਏ। 

Punjabi Bollywood Tadka

ਇਸ ਮੌਕੇ ਟਾਈਗਰ ਦੀ ਭੈਣ ਕ੍ਰਿਸ਼ਣਾ ਸ਼ਰਾਫ ਆਫ ਸ਼ੋਲਡਰ ਬਲੈਕ ਕਲਰ ਦੀ ਆਊਟਫਿੱਟ 'ਚ ਨਜ਼ਰ ਆਈ। ਉਹ ਮਾਂ ਆਇਸ਼ਾ ਦੇ ਨਾਲ ਪਾਰਟੀ 'ਚ ਸ਼ਾਮਲ ਹੋਣ ਪਹੁੰਚੀ। ਦੱਸਣਯੋਗ ਹੈ ਕਿ ਕ੍ਰਿਸ਼ਣਾ ਅਤੇ ਫਿਲਮ ਦੀ ਅਦਾਕਾਰਾ ਨਿਧੀ ਚਾਈਲਡਹੁੱਡ ਫ੍ਰੈਂਡ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਨਿਧੀ ਅਗਰਵਾਲ ਫਿਲਮ 'ਮੁੰਨਾ ਮਾਈਕਲ' ਨੇ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਉੱਥੇ ਟਾਈਗਰ ਸ਼ਰਾਫ ਇਸ ਤੋਂ ਪਹਿਲੇ 'ਹੀਰੋਪੰਤੀ' (2014), 'ਬਾਗੀ' (2016) ਅਤੇ 'ਫਲਾਈਂਗ ਜੱਟ' (2016) 'ਚ ਨਜ਼ਰ ਆ ਚੁੱਕੇ ਹਨ।

Punjabi Bollywood Tadka

ਪਾਰਟੀ 'ਚ ਨਿਧੀ ਟਾਈਗਰ ਤੋਂ ਇਲਾਵਾ ਨਵਾਜ਼ੂਦੀਨ ਅਤੇ ਨਿਰਦੇਸ਼ਕ ਸ਼ਬੀਰ ਖਾਨ ਦੇ ਨਾਲ ਪੋਜ਼ ਦਿੰਦੀ ਨਜ਼ਰ ਆਈ। ਉੱਥੇ ਟਾਈਗਰ ਜੈਕੀ ਸ਼ਰਾਫ ਦੇ ਨਾਲ ਦਿਖੇ। ਇਸ ਤੋਂ ਇਲਾਵਾ ਪਾਰਟੀ 'ਚ ਮੀਤ ਬ੍ਰਦਰਜ਼, ਨਿਰਮਾਤਾ ਵਿੱਕੀ ਰਾਜਾਨੀ ਵੀ ਮੌਜੂਦ ਸਨ।

Punjabi Bollywood Tadka

Punjabi Bollywood Tadka


Tags: Tiger shroffNidhi agarwalKrishna ShroffMunna michaelParty Bashਮੁੰਨਾ ਮਾਈਕਲਟਾਈਗਰ ਸ਼ਰਾਫ