ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਬਾਗੀ 2' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਫਿਲਮ 'ਚ ਟਾਈਗਰ ਦਾ ਲੁੱਕ ਪਹਿਲਾਂ ਨਾਲੋਂ ਕਾਫੀ ਵੱਖਰਾ ਹੈ। ਇਸ ਫਿਲਮ ਲਈ ਟਾਈਗਰ ਨੂੰ ਆਪਣੇ ਲੁੱਕ 'ਚ ਬਦਲਾਅ ਕਰਨਾ ਪਿਆ ਪਰ ਇਹ ਸਭ ਕਰਨਾ ਉਨ੍ਹਾਂ ਲਈ ਬਹੁਤ ਮੁਸ਼ਕਿਲ ਸੀ। ਦਰਸਅਲ, ਹਾਲ ਹੀ 'ਚ ਫਿਲਮ ਮੇਕਰਜ਼ ਵਲੋਂ ਟਾਈਗਰ ਦੀ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ 'ਚ ਟਾਈਗਰ ਨੇ ਦੱਸਿਆ ਹੈ ਕਿ ਉਨ੍ਹਾਂ ਲਈ ਇਹ ਹੇਅਰਕੱਟ ਕਰਵਾਉਣਾ ਕਿੰਨਾ ਮੁਸ਼ਕਿਲ ਸੀ ਅਤੇ ਹੇਅਰਕੱਟ ਤੋਂ ਬਾਅਦ ਉਨ੍ਹਾਂ ਦਾ ਤਜ਼ਰਬਾ ਕੀ ਰਿਹਾ।
ਦੱਸਣਯੋਗ ਹੈ ਕਿ ਫਿਲਮ ਦੇ ਟਰੇਲਰ ਲਾਂਚ ਦੌਰਾਨ ਫਿਲਮ ਨਿਰਦੇਸ਼ਕ ਅਹਿਮਦ ਖਾਨ ਨੇ ਦੱਸਿਆ ਸੀ ਕਿ ਉਨ੍ਹਾਂ ਇਸ ਫਿਲਮ ਲਈ ਟਾਈਗਰ ਨੂੰ ਕਿਹਾ ਸੀ ਕਿ ਉਸਨੂੰ ਆਪਣੇ ਲੁੱਕ 'ਚ ਬਦਲਾਅ ਕਰਨਾ ਹੋਵੇਗਾ। ਹਾਲਾਂਕਿ ਟਾਈਗਰ ਦੇ ਹੇਅਰ ਸਟਾਇਲ 'ਚ ਬਦਲਾਅ ਕਰਨ ਲਈ ਕਾਫੀ ਸਮਾਂ ਲੱਗਿਆ ਕਿਉਂਕਿ ਹਰ ਸੈਸ਼ਨ ਦੌਰਾਨ ਉਸਦੇ ਇਕ ਇੰਚ ਵਾਲ ਕੱਟੇ ਜਾਂਦੇ ਸਨ। ਇੱਥੇ ਤੱਕ ਕੀ ਇਸ ਵੀਡੀਓ 'ਚ ਟਾਈਗਰ ਹੇਅਰਕੱਟ ਕਰਵਾਉਂਦੇ ਭਾਵੁਕ ਹੁੰਦੇ ਨਜ਼ਰ ਆਏ। ਇਸ ਗੱਲ 'ਤੇ ਟਾਈਗਰ ਨੇ ਕਿਹਾ ਸੀ, ਮੈਂ ਸਾਜ਼ਿਦ ਨਾਡਿਆਡਵਾਲਾ ਅਤੇ ਅਹਿਮਦ ਖਾਨ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿਉਂਕਿ ਦੋਹਾਂ ਨੇ ਮੈਨੂੰ ਇਸ ਹੇਅਰਕੱਟ ਲਈ ਮਨਾਇਆ ਸੀ। ਮੈਂ ਇਸ ਹੇਅਰਕੱਟ ਦੇ ਖਿਲਾਫ ਸੀ ਪਰ ਮੈਂ ਉਨ੍ਹਾਂ ਨਾਲ ਇਸ 'ਤੇ ਬਹਿਸ ਨਹੀਂ ਕਰ ਸਕਦਾ ਸੀ। ਇਸ ਤੋਂ ਇਲਾਵਾ ਇਹ ਫਿਲਮ 30 ਮਾਰਚ ਨੂੰ ਰਿਲੀਜ਼ ਹੋਵੇਗੀ।