FacebookTwitterg+Mail

ਟਾਈਗਰ ਸ਼ਰਾਫ ਦੇ ਹੌਟ ਫੋਟੋਸ਼ੂਟ ਨੇ ਇੰਟਰਨੈਟ 'ਤੇ ਮਚਾਈ ਸਨਸਨੀ, 3 ਘੰਟਿਆਂ 'ਚ ਖੱਟੇ ਢਾਈ ਲੱਖ ਲਾਈਕ

tiger shroff
23 June, 2018 05:19:14 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਨੇ ਕਾਫੀ ਘੱਟ ਸਮਾਂ 'ਚ ਆਪਣੀ ਖਾਸ ਪਛਾਣ ਬਣਾ ਲਈ ਹੈ। ਇਸ ਦਾ ਇਕ ਵੱਡਾ ਕਾਰਨ ਹੈ, ਉਨ੍ਹਾਂ ਦੀ ਬੇਮਿਸਾਲ ਬਾਡੀ ਸ਼ੇਪ। ਉਹ ਖੁਦ ਨੂੰ ਐਕਸ਼ਨ ਹੀਰੋ ਦੇ ਰੂਪ 'ਚ ਪੇਸ਼ ਕਰ ਚੁੱਕੇ ਹਨ।

Punjabi Bollywood Tadka

ਹਾਲ ਹੀ 'ਚ ਆਇਆ ਉਨ੍ਹਾਂ ਦਾ ਇਕ ਹੌਟ ਫੋਟੋਸ਼ੂਟ ਵੀ ਇਸ ਗੱਲ ਦੀ ਪੁਸ਼ਟੀ ਕਰ ਰਿਹਾ ਹੈ। ਇਸ ਤਸਵੀਰ ਨਾਲ ਟਾਈਗਰ ਨੇ ਲਿਖਿਆ ਹੈ, ''ਨਹੀਂ, ਇਹ ਯੋਗਾ ਨਹੀਂ ਹੈ ਪਰ ਇਹ ਕਰਨਾ ਚਾਹੀਦਾ ਹੈ, ਇਹ ਕਾਫੀ ਰਿਲੈਕਸਿੰਗ ਹੈ।''

Punjabi Bollywood Tadka

ਇਸ ਫੋਟੋਸ਼ੂਟ ਨੂੰ ਸਿਰਫ ਤਿੰਨ ਘੰਟਿਆਂ 'ਚ ਹੀ ਢਾਈ ਲੱਖ ਲਾਈਕ ਮਿਲ ਚੁੱਕੇ ਹਨ। ਟਾਈਗਰ ਨੇ ਇਹ ਤਸਵੀਰਾਂ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਟਾਈਗਰ ਬੀਚ 'ਤੇ ਵਰਕਆਊਟ ਕਰਦੇ ਦਿਖ ਰਹੇ ਹਨ। ਟਾਈਗਰ ਨੇ ਇਸ ਨਜ਼ਾਰੇ ਦੀ ਤੁਲਨਾ ਸਵਰਗ ਨਾਲ ਕੀਤੀ ਹੈ।

Punjabi Bollywood Tadka

ਦੱਸ ਦੇਈਏ ਕਿ ਟਾਈਗਰ ਸ਼ਰਾਫ ਦੀ ਇਸ ਸਾਲ ਰਿਲੀਜ਼ ਹੋਈ ਫਿਲਮ 'ਬਾਗੀ 2' ਨੇ 253.18 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਟਾਈਗਰ ਦੀ ਤੁਲਨਾ ਬਾਡੀ ਦੇ ਮਾਮਲੇ 'ਚ ਰਿਤਿਕ ਰੋਸ਼ਨ ਨਾਲ ਕੀਤੀ ਜਾਂਦੀ ਹੈ।

Punjabi Bollywood Tadka


Tags: Tiger ShroffPhotoshootInstagramBaaghi 2

Edited By

Chanda Verma

Chanda Verma is News Editor at Jagbani.