FacebookTwitterg+Mail

ਲਓ ਜੀ ਪ੍ਰਿਯੰਕਾ-ਦੀਪਿਕਾ ਤੋਂ ਬਾਅਦ ਹੁਣ ਟਾਈਗਰ ਸ਼ਰਾਫ ਹਾਲੀਵੁੱਡ 'ਚ ਦਿਖਾਉਣਗੇ ਐਕਸ਼ਨ

tiger shroff
21 September, 2018 09:26:37 AM

ਮੁੰਬਈ (ਬਿਊਰੋ)— ਅੱਜ ਬਾਲੀਵੁੱਡ ਦੇ ਕਈ ਸਟਾਰਸ ਹਾਲੀਵੁੱਡ 'ਚ ਕੰਮ ਕਰਕੇ ਆਪਣੇ ਨਾਂ ਦਾ ਲੋਹਾ ਮੰਨਵਾ ਚੁੱਕੇ ਹਨ। ਪ੍ਰਿਯੰਕਾ ਚੋਪੜਾ, ਦੀਪਿਕਾ ਪਾਦੂਕੋਨ, ਅਨਿਲ ਕਪੂਰ ਤੇ ਇਰਫਾਨ ਖਾਨ ਤੋਂ ਬਾਅਦ ਹੁਣ ਹਾਲੀਵੁੱਡ ਫਿਲਮ 'ਚ ਜਲਵਾ ਦਿਖਾਉਣ ਵਾਲੇ ਐਕਟਰ ਬਣਨਗੇ ਟਾਈਗਰ ਸ਼ਰਾਫ। ਟਾਈਗਰ ਨੂੰ ਬਾਲੀਵੁੱਡ ਦਾ ਬਿਹਤਰੀਨ ਐਕਸ਼ਨ ਹੀਰੋ ਹੋਣ ਦੇ ਨਾਲ-ਨਾਲ ਵਧੀਆ ਡਾਂਸਰ ਦਾ ਖਿਤਾਬ ਵੀ ਹਾਸਲ ਹੈ। ਟਾਈਗਰ ਬਾਲੀਵੁੱਡ 'ਚ ਫਿਲਮ 'ਹੀਰੋਪੰਤੀ' 'ਚ ਆਪਣਾ ਕਮਾਲ ਦਿਖਾ ਚੁੱਕੇ ਹਨ, ਜਿਸ 'ਚ ਟਾਈਗਰ ਦੇ ਐਕਸ਼ਨ ਤੇ ਡਾਂਸ ਮੂਵਜ਼ ਨੂੰ ਦੇਖ ਕੇ ਆਡੀਅੰਸ ਉਸ ਦੀ ਫੈਨ ਹੀ ਹੋ ਗਈ ਸੀ। ਦਰਸ਼ਕ ਹੀ ਨਹੀਂ ਹੁਣ ਤਕ ਆਪਣੇ ਐਕਸ਼ਨ ਨਾਲ ਟਾਈਗਰ ਕਈ ਬਾਲੀਵੁੱਡ ਸਟਾਰਸ ਨੂੰ ਵੀ ਹੈਰਾਨ ਕਰ ਚੁੱਕੇ ਹਨ। ਇਸ ਕਾਰਨ ਹੁਣ ਟਾਈਗਰ ਆਪਣੇ ਐਕਸ਼ਨਾਂ ਕਰਕੇ ਵਿਦੇਸ਼ਾਂ 'ਚ ਵੀ ਮਸ਼ਹੂਰ ਹੋ ਗਏ ਹਨ।

ਹੁਣ ਖਬਰਾਂ ਹਨ ਕਿ ਟਾਈਗਰ ਜਲਦੀ ਹੀ ਲਾਰੇਂਸ ਕਸਨੌਫ ਦੇ ਵੱਡੇ ਪ੍ਰੋਜੈਕਟ ਦਾ ਹਿੱਸਾ ਬਣਦੇ ਨਜ਼ਰ ਆਉਣਗੇ। ਲਾਰੇਂਸ ਮਾਰਸ਼ਨਲ ਕੌਮਬੇਟ ਸੀਰੀਜ਼ ਲਈ ਜਾਣੇ ਜਾਂਦੇ ਹਨ। ਖਬਰਾਂ ਦੀ ਮੰਨੀਏ ਤਾਂ ਹਾਲ ਹੀ 'ਚ ਲਾਰੇਂਸ ਮੁੰਬਈ ਆਏ ਹੋਏ ਸਨ। ਉਨ੍ਹਾਂ ਨੇ ਟਾਈਗਰ ਨਾਲ ਮੁਲਾਕਾਤ ਕੀਤੀ ਸੀ। ਟਾਈਗਰ ਤੇ ਲਾਰੇਂਸ ਨੇ ਇਹ ਮੁਲਾਕਾਤ ਆਪਣੇ ਪ੍ਰੋਜੈਕਟ 'ਤੇ ਆਖਰੀ ਫੈਸਲਾ ਲੈਣ ਲਈ ਕੀਤੀ ਸੀ। ਮੀਟਿੰਗ 'ਚ ਗੁਲਸ਼ਨ ਗਰੋਵਰ ਦਾ ਬੇਟਾ ਸੰਜੇ ਗਰੋਵਰ ਵੀ ਸ਼ਾਮਲ ਸੀ। ਉਹ ਇਸ ਪ੍ਰੋਜੈਕਟ ਦਾ ਪਿੱਛਲੇ ਇਕ ਸਾਲ ਤੋਂ ਹਿੱਸਾ ਹਨ। ਸੰਜੇ ਨੇ ਹੀ ਇਸ ਪ੍ਰੋਜੈਕਟ ਲਈ ਟਾਈਗਰ ਦਾ ਨਾਂ ਸੁਝਾਅ 'ਚ ਦਿੱਤਾ ਸੀ।


Tags: Tiger Shroff Hollywood DebutLawrence KasanoffMortal Kombat Series Sanjay Grover

Edited By

Chanda Verma

Chanda Verma is News Editor at Jagbani.