FacebookTwitterg+Mail

'ਬਾਗੀ 3' ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਪਰ ਟਾਈਗਰ ਦੇ ਆਪੋਜ਼ਿਟ ਅਭਿਨੇਤਰੀ ਦੀ ਤਲਾਸ਼ ਜਾਰੀ

tiger shroff
26 October, 2018 01:21:40 PM

ਮੁੰਬਈ (ਬਿਊਰੋ)— ਪਿਛਲੇ ਪੰਜ ਸਾਲਾਂ 'ਚ ਅਭਿਨੇਤਾ ਟਾਈਗਰ ਸ਼ਰਾਫ ਬਾਲੀਵੁੱਡ 'ਚ ਕਈ ਵਾਰ ਸਫਲਤਾ ਦਾ ਸਵਾਦ ਚੱਖ ਚੁੱਕੇ ਹਨ। ਅਭਿਨੇਤਾ ਨੇ ਭਾਵੇਂ ਹੀ 'ਬਾਗੀ 2' ਲਈ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ ਪਰ ਸੂਤਰਾਂ ਦੀ ਮੰਨੀਏ ਤਾਂ ਨਿਰਮਾਤਾ ਹਾਲੇ ਵੀ ਫਿਲਮ ਦੀ ਅਦਾਕਾਰਾ ਦੀ ਭੂਮਿਕਾ ਲਈ ਇਕ ਨਵੇਂ ਚਿਹਰੇ ਦੀ ਤਲਾਸ਼ 'ਚ ਹਨ। ਪਹਿਲੇ 2 ਭਾਗਾਂ 'ਚ ਸ਼ਰਧਾ ਕਪੂਰ ਅਤੇ ਦਿਸ਼ਾ ਪਟਾਨੀ ਮੁੱਖ ਅਭਿਨੇਤਰੀ ਦੀ ਭੂਮਿਕਾ 'ਚ ਨਜ਼ਰ ਆ ਚੁੱਕੀਆਂ ਹਨ।

ਟਾਈਗਰ ਆਪਣੇ ਕਠੋਰ ਸਿੱਖਿਅਕ ਦੇ ਰੂਪ 'ਚ ਵੱਖਰੇ-ਵੱਖਰੇ ਸਟੰਟ ਸਿਖ ਰਹੇ ਹਨ ਅਤੇ ਅਭਿਆਸ ਕਰ ਰਹੇ ਹਨ। ਸੂਤਰਾਂ ਮੁਤਾਬਕ ਫਿਲਮ ਦੇ ਨਿਰਮਾਤਾ ਨਵੇਂ ਅਭਿਆਸ ਲਈ ਭਾਰਤ ਤੇ ਵਿਦੇਸ਼ਾਂ ਤੋਂ ਸਟੰਟ ਮਾਹਰਾਂ ਸਮੇਤ ਵਿਸ਼ੇਸ਼ ਰਿਹਰਸਲ ਸੈਸ਼ਨ ਆਯੋਜਿਤ ਕਰਨਗੇ। ਕਿਉਂਕਿ 'ਬਾਗੀ 2' ਇਸ ਸਾਲ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ 'ਚੋਂ ਇਕ ਸੀ, ਇਸ ਲਈ ਤੀਜੇ ਭਾਗ ਲਈ ਪ੍ਰਸ਼ੰਸਕਾਂ ਦੀ ਉਮੀਦ ਦੁੱਗਣੀ ਵੱਧ ਗਈ ਹੈ। ਸੂਤਰਾਂ ਮੁਤਾਬਕ ਇਸ ਦੀ ਸਿਖਲਾਈ 'ਚ ਐੱਮ 16, ਏਟੀ 4 ਅਤੇ ਰਾਕੇਟ ਲਾਂਚਰ ਵਰਗੇ ਹਥਿਆਰਾਂ ਦਾ ਉਪਯੋਗ ਸਿਖਲਾਈ ਵਜੋਂ ਸ਼ਾਮਲ ਹੈ।

ਦੱਸ ਦੇਈਏ ਕਿ ਸਕ੍ਰਿਪਟ ਲਗਭਗ ਤਿਆਰ ਹੈ। ਅਹਿਮਦ ਖਾਨ ਵਲੋਂ ਨਿਰਦੇਸ਼ਤ ਇਸ ਫਿਲਮ 'ਚ ਐਕਸ਼ਨ ਅਤੇ ਡਰਾਮੇ ਦੀ ਭਰਮਾਰ ਹੋਵੇਗੀ। ਇਸ ਦੇ ਨਾਲ ਹੀ ਟਾਈਗਰ ਵੱਖਰੇ ਲੁੱਕ 'ਚ ਦਿਖਾਈ ਦੇਣਗੇ। ਸੂਤਰਾਂ ਮੁਤਾਬਕ ਅਜਿਹਾ ਲੱਗ ਰਿਹਾ ਹੈ ਕਿ ਨਿਰਮਾਤਾ ਸਾਜਿਦ ਨਾਡਿਆਡਵਾਲਾ ਫਿਲਮ ਲਈ ਮਸ਼ਹੂਰ ਅਭਿਨੇਤਰੀਆਂ ਨੂੰ ਅਪ੍ਰੋਚ ਕਰ ਰਹੇ ਹਨ। ਹਾਲਾਂਕਿ ਨਿਰਮਾਤਾਵਾਂ ਨੇ ਇਹ ਹਾਲੇ ਵੀ ਤੈਅ ਨਹੀਂ ਕੀਤਾ ਹੈ ਕਿ ਉਹ ਫਿਲਮ 'ਚ ਕਿਸੇ ਨਵੇਂ ਚਿਹਰੇ ਨੂੰ ਲੈਣਗੇ ਜਾਂ ਫਿਰ ਕੋਈ ਮਸ਼ਹੂਰ ਨਾਂ ਫਿਲਮ 'ਚ ਟਾਈਗਰ ਦੇ ਆਪੋਜ਼ਿਟ ਨਜ਼ਰ ਆਵੇਗਾ।''


Tags: Tiger ShroffBaaghi 3Sajid NadiadwalaBollywood Celebrity

Edited By

Chanda Verma

Chanda Verma is News Editor at Jagbani.