FacebookTwitterg+Mail

ਟਾਈਗਰ-ਦਿਸ਼ਾ ਪਟਾਨੀ ਦੇ ਰਿਸ਼ਤੇ 'ਚ ਆਈ ਦਰਾਰ, ਬ੍ਰੇਕਅੱਪ ਕਰਨ ਦਾ ਲਿਆ ਫੈਸਲਾ

tiger shroff and  disha patani
04 October, 2018 10:27:55 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਟਾਈਗਰ ਸ਼ਰਾਫ ਨੂੰ ਬਾਲੀਵੁੱਡ ਦਾ ਮਾਈਕਲ ਜੈਕਸਨ ਕਿਹਾ ਜਾਂਦਾ ਹੈ। ਸਿਰਫ ਡਾਂਸ ਹੀ ਨਹੀਂ ਟਾਈਗਰ ਦੀ ਫੈਨ ਫਾਲੋਇੰਗ ਉਸ ਦੇ ਐਕਸ਼ਨ ਕਰਕੇ ਵੀ ਹੈ। ਇਸ ਕਾਰਨ ਲੜਕੀਆਂ ਦੇ ਨਾਲ-ਨਾਲ ਟਾਈਗਰ ਦੇ ਫੈਨ ਮੁੰਡੇ ਵੀ ਕਾਫੀ ਹਨ। ਸਿਰਫ ਟਾਈਗਰ ਹੀ ਨਹੀਂ ਇਨ੍ਹਾਂ ਖੂਬੀਆਂ ਨਾਲ ਤਾਂ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਵੀ ਕਿਸੇ ਤੋਂ ਘੱਟ ਨਹੀਂ ਹੈ।

Image result for Tiger Shroff and Disha Patani

ਟਾਈਗਰ ਤੇ ਦਿਸ਼ਾ ਦੀਆਂ ਖੂਬੀਆਂ ਇਕ-ਦੂਜੇ ਨਾਲ ਕਾਫੀ ਮਿਲਦੀਆਂ ਹਨ। ਇਸੇ ਲਈ ਦੋਵੇਂ ਖਾਸ ਰਿਸ਼ਤਾ ਵੀ ਰੱਖਦੇ ਸਨ। ਮੀਡੀਆ 'ਚ ਇਨ੍ਹਾਂ ਦੇ ਰਿਸ਼ਤੇ ਦੀ ਚਰਚਾ ਹੈ ਪਰ ਦੋਵਾਂ 'ਚੋਂ ਹਾਲੇ ਤੱਕ ਕਦੇ ਕਿਸੇ ਨੇ ਕੋਈ ਐਲਾਨ ਨਹੀਂ ਕੀਤਾ। ਇਨ੍ਹਾਂ ਦੇ ਫੈਨਜ਼ ਲਈ ਇਕ ਬੁਰੀ ਖਬਰ ਹੈ। ਦਰਅਸਲ ਟਾਈਗਰ ਤੇ ਦਿਸ਼ਾ ਇਕ-ਦੂਜੇ ਨੂੰ ਕਾਫੀ ਸਮੇਂ ਤੋਂ ਡੇਟ ਕਰਨ ਰਹੇ ਹਨ ਅਤੇ ਹੁਣ ਬ੍ਰੇਕਅੱਪ ਕਰਨ ਦਾ ਫੈਸਲਾ ਲਿਆ ਹੈ।

Image result for Tiger Shroff and Disha Patani

ਖਬਰਾਂ ਤਾਂ ਇਹ ਵੀ ਹਨ ਕਿ ਦੋਵਾਂ 'ਚ ਬੀਤੇ ਕੁਝ ਦਿਨਾਂ 'ਚ ਕਈ ਵਾਰ ਲੜਾਈ ਹੋਈ ਹੈ। ਦੋਵਾਂ ਨੇ ਕਈ ਵਾਰ ਮਿਲ ਕੇ ਇਕ-ਦੂਜੇ ਨਾਲ ਇਸ ਰਿਸ਼ਤੇ ਨੂੰ ਕਈ ਮੌਕੇ ਦਿੱਤੇ ਪਰ ਹਰ ਵਾਰ ਫੇਲ ਹੋ ਗਏ। ਇਸ ਕਰਕੇ ਹੁਣ ਦੋਵਾਂ ਨੇ ਇਕ-ਦੂਜੇ ਤੋਂ ਵੱਖ ਹੋਣ ਦਾ ਫੈਸਲਾ ਲਿਆ ਹੈ। ਦੋਵਾਂ ਕੋਲ ਇਕ ਤੋਂ ਵੱਧ ਇਕ ਵੱਡੇ ਪ੍ਰੋਜੈਕਟ ਹਨ, ਜਿਨ੍ਹਾਂ 'ਤੇ ਹੁਣ ਧਿਆਨ ਦੇਣਾ ਚਾਹੁੰਦੇ ਹਨ।

Image result for Tiger Shroff and Disha Patani

ਦੋਵੇਂ ਇਕ-ਦੂਜੇ ਨੂੰ ਪਿਛਲੇ ਤਿੰਨ ਸਾਲ ਤੋਂ ਡੇਟ ਕਰ ਰਹੇ ਸਨ। ਇੰਨਾ ਹੀ ਨਹੀਂ ਦੋਵਾਂ ਨੇ ਸਾਲ 2018 ਦੀ ਸ਼ੁਰੂਆਤ 'ਚ ਹੀ ਬਲਾਕਬਸਟਰ ਫਿਲਮ 'ਬਾਗੀ-2' ਦਿੱਤੀ ਸੀ। ਇਸ 'ਚ ਦੋਵਾਂ ਦੀ ਕੈਮਿਸਟਰੀ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਦੋਵਾਂ ਦਾ ਰਿਸ਼ਤਾ ਇੰਨੀ ਜਲਦੀ ਖਤਮ ਹੋ ਜਾਵੇਗਾ।

Image result for Tiger Shroff and Disha Patani


Tags: Tiger Shroff Disha Patani Breakup Relationship Hrithik Roshan Tiger Shroff Yash Raj Films Bharat

Edited By

Sunita

Sunita is News Editor at Jagbani.