FacebookTwitterg+Mail

ਸਟਾਈਲਿਸ਼ ਲੁੱਕ 'ਚ ਭੈਣ ਕ੍ਰਿਸ਼ਨਾ ਨਾਲ ਦਿਸੇ ਟਾਈਗਰ ਸ਼ਰਾਫ

tiger shroff and krishna shroff
24 November, 2018 10:15:45 AM

ਮੁੰਬਈ(ਬਿਊਰੋ)— 'ਬਾਗੀ 2' ਸਟਾਰ ਟਾਈਗਰ ਸ਼ਰਾਫ ਆਪਣੀ ਭੈਣ ਕ੍ਰਿਸ਼ਨਾ ਸ਼ਰਾਫ ਨਾਲ ਬਾਂਦਰਾ 'ਚ ਨਜ਼ਰ ਆਏ, ਜਿੱਥੇ ਕਾਰ 'ਚੋਂ ਨਿਕਲਦੇ ਹੀ ਮੀਡੀਆ ਦੇ ਕੈਮਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ। ਦੱਸ ਦੇਈਏ ਕਿ ਇਸ ਦੌਰਾਨ ਟਾਈਗਰ ਸ਼ਰਾਫ ਨੇ ਬਲੈਕ ਰੰਗ ਦੀ ਟੀ-ਸ਼ਰਟ ਤੇ ਪੈਂਟ 'ਚ ਨਜ਼ਰ ਆਏ, ਉੱਥੇ ਹੀ ਭੈਣ ਕ੍ਰਿਸ਼ਨਾ ਜਿੰਮ ਵੀਅਰ 'ਚ ਹੀ ਨਜ਼ਰ ਆਈ।

tiger shroff and krishna shroff  spotted at Bastian in Bandra  Part 2

ਕ੍ਰਿਸ਼ਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਦੌਰਾਨ ਦੋਵਾਂ ਨੇ ਫੋਟੋਗ੍ਰਾਫਰਜ਼ ਨੂੰ ਕਾਫੀ ਪੋਜ਼ ਦਿੱਤੇ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

tiger shroff and krishna shroff  spotted at Bastian in Bandra  Part 3

ਇਸ ਤੋਂ ਕੁਝ ਦਿਨ ਪਹਿਲਾਂ ਹੀ ਟਾਈਗਰ-ਕ੍ਰਿਸ਼ਨਾ ਬਾਲੁੱਡ ਅਦਾਕਾਰਾ ਦਿਸ਼ਾ ਪਟਾਨੀ ਨਾਲ ਨਜ਼ਰ ਆਏ ਸਨ, ਜਿੱਥੇ ਕ੍ਰਿਸ਼ਨਾ ਤੇ ਦਿਸ਼ਾ 'ਚ ਚੰਗੀ ਬਾਉਂਡਿੰਗ ਨਜ਼ਰ ਆਈ ਸਨ। 

tiger shroff and krishna shroff  spotted at Bastian in Bandra  Part 4
ਦੱਸ ਦੇਈਏ ਕਿ ਟਾਈਗਰ ਸ਼ਰਾਫ ਤੇ ਦਿਸ਼ਾ ਪਾਟਨੀ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਖਬਰਾਂ ਆਈਆਂ ਸਨ ਕਿ ਦੋਵਾਂ ਦਾ ਬ੍ਰੈਕਅੱਪ ਹੋ ਗਿਆ ਹੈ, ਜੋ ਸਿਰਫ ਇਕ ਅਫਵਾਹ ਹੀ ਸਾਬਿਤ ਹੋਈ।

tiger shroff and krishna shroff  spotted at Bastian in Bandra  Part 6

ਟਾਈਗਰ ਸ਼ਰਾਫ ਤੇ ਦਿਸ਼ਾ ਨੇ ਇਸ ਸਾਲ ਬਲੌਕਬਸਟਰ ਫਿਲਮ 'ਬਾਗੀ 2' 'ਚ ਕੰਮ ਕੀਤਾ, ਜਿਸ ਤੋਂ ਬਾਅਦ ਦਿਸ਼ਾ ਨੂੰ ਸਲਮਾਨ ਦੀ 'ਭਾਰਤ' ਤੇ ਟਾਈਗਰ ਰਿਤਿਕ ਰੋਸ਼ਨ ਨਾਲ ਐਕਸ਼ਨ ਫਿਲਮ 'ਚ ਨਜ਼ਰ ਆਵੇਗੀ।

tiger shroff and krishna shroff  spotted at Bastian in Bandra  Part 5

 


Tags: Baaghi 2 Tiger Shroff Krishna Shroff Bastian Bollywood Celebrity

Edited By

Sunita

Sunita is News Editor at Jagbani.