FacebookTwitterg+Mail

‘ਵਾਰ’ ਦੇਖ ਕੇ ਪ੍ਰੇਸ਼ਾਨ ਹੋਈ ਟਾਈਗਰ ਸ਼ਰਾਫ ਦੀ ਨੰਨ੍ਹੀ ਫੈਨ

tiger shroff consoles a 4 year old fan
06 October, 2019 04:11:53 PM

ਮੁੰਬਈ(ਬਿਊਰੋ)- 2 ਅਕਤੂਬਰ ਨੂੰ ਰਿਲੀਜ਼ ਹੋਈ ਟਾਈਗਰ ਸ਼ਰਾਫ ਅਤੇ ਰਿਤਿਕ ਰੌਸ਼ਨ ਦੀ ਫਿਲਮ ‘ਵਾਰ’ ਬਾਕਸ ਆਫਿਸ ’ਤੇ ਵਧੀਆ ਕਮਾਈ ਕਰ ਰਹੀ ਹੈ। ਡਾਇਰੈਕਟਰ ਸਿਧਾਰਥ ਆਨੰਦ ਦੀ ਇਹ ਫਿਲਮ 4000 ਸਕ੍ਰੀਨਜ਼ ’ਤੇ ਰਿਲੀਜ਼ ਹੋਈ ਸੀ ਅਤੇ 2019 ਦੀ ਤਿੰਨ ਦਿਨ ’ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ। ‘ਵਾਰ’ ’ਚ ਟਾਈਗਰ ਸ਼ਰਾਫ ਅਤੇ ਰਿਤਿਕ ਰੌਸ਼ਨ ਵਿਚਕਾਰ ਕਈ ਫਾਈਟ ਸੀਨ ਹਨ। ਰਿਤਿਕ ਰੌਸ਼ਨ ਦੇ ਨਾਲ ਟਾਈਗਰ ਸ਼ਰਾਫ ਦੀ ਲੜਾਈ ਨੂੰ ਦੇਖ ਕੇ ਉਨ੍ਹਾਂ ਦੀ ਚਾਰ ਸਾਲ ਦੀ ਇਕ ਛੋਟੀ ਫੈਨ ਦੁਖੀ ਹੋ ਗਈ।


ਇਸ ਤੋਂ ਬਾਅਦ ਛੋਟੀ ਫੈਨ ਦੇ ਪਿਤਾ ਨੇ ਟਵਿਟਰ ’ਤੇ ਟਾਈਗਰ ਸ਼ਰਾਫ ਨੂੰ ਲਿਖਿਆ ਕਿ ਉਨ੍ਹਾਂ ਦੀ ਚਾਰ ਸਾਲ ਦੀ ਧੀ ਜੂਨੀਅਰ ਸ਼ਰਾਫ ਨੂੰ ਬਹੁਤ ਪੰਸਦ ਕਰਦੀ ਹੈ । ਫੈਨ ਦੇ ਪਿਤਾ ਨੇ ਫਿਲਮ ਦੀ ਤਾਰੀਫ ਕੀਤੀ ਪਰ ਕਿਹਾ ਫਿਲਮ ਦੇਖਣ ਤੋਂ ਬਾਅਦ ਉਨ੍ਹਾਂ ਦੀ ਧੀ ਪ੍ਰੇਸ਼ਾਨ ਸੀ। ਉਹ ਤੁਹਾਨੂੰ ਮਿਲਣਾ ਚਾਹੁੰਦੀ ਹੈ ।  ਤੁਹਾਡਾ ਇਕ ਹਾਏ ਉਸ ਨੂੰ ਬਹੁਤ ਖੁਸ਼ ਕਰ ਦੇਵੇਗਾ। ਇਸ ਟਵੀਟ ਦੇ ਰਿਪਲਾਈ ਚ ਟਾਈਗਰ ਸ਼ਰਾਫ ਨੇ ਲਿਖਿਆ,‘ਹਾਏ ਨਵਿਆ ! ਹੁਣ ਪ੍ਰੇਸ਼ਾਨ ਨਾ ਹੋਵੋ, ਮੈਂ ਠੀਕ ਹਾਂ ! ਜਲਦ ਹੀ ਪਿਆਰੀ ਬੱਚੀ ਨਾਲ ਮਿਲਣਾ ਚਾਹਾਂਗਾ ਸਰ।’

ਦੱਸ ਦੇਈਏ ਕਿ ਫਿਲਮ ‘ਵਾਰ’ ’ਚ ਟਾਈਗਰ ਸ਼ਰਾਫ ਅਤੇ ਰਿਤਿਕ ਰੌਸ਼ਨ ਤੋਂ ਇਲਾਵਾ ਵਾਣੀ ਕਪੂਰ,  ਅਨੁਪ੍ਰਿਆ ਗੋਇੰਕਾ ਅਤੇ ਆਸ਼ੂਤੋਸ਼ ਰਾਣਾ ਵੀ ਮਹੱਤਵਪੂਰਣ ਰੋਲ ’ਚ ਹਨ।

 


Tags: Tiger ShroffWarHrithik RoshanBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari