FacebookTwitterg+Mail

'ਸ਼ਰਟਲੈੱਸ' ਹੋ ਕੇ ਮੁੰਬਈ ਦੀਆਂ ਸੜਕਾਂ 'ਤੇ ਨਿਕਲੇ ਟਾਈਗਰ ਸ਼ਰਾਫ

tiger shroff gets shirtless and flaunts his muscular body
06 May, 2019 09:45:04 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਫਿੱਟਨੈੱਸ ਲਈ ਜਾਣਿਆ ਜਾਂਦਾ ਹੈ। ਹਾਲ ਹੀ 'ਚ ਉਸ ਨੂੰ ਮੁੰਬਈ ਦੀਆਂ ਸੜਕਾਂ 'ਤੇ ਸ਼ਰਟਲੈੱਸ ਅੰਦਾਜ਼ 'ਚ ਦੇਖਿਆ ਗਿਆ। ਆਮ ਤੌਰ 'ਤੇ ਜਦੋਂ ਵੀ ਕੋਈ ਅਦਾਕਾਰ ਫਿਲਮਾਂ 'ਚ ਸ਼ਰਟ ਉਤਾਰਦਾ ਹੈ ਤਾਂ ਪ੍ਰਸ਼ੰਸਕ ਤਾੜੀਆਂ ਤੇ ਸੀਟੀਆਂ ਵਜਾਉਂਦੇ ਨਹੀਂ ਥੱਕਦੇ।

Punjabi Bollywood Tadka

ਇੱਥੇ ਤਾਂ ਟਾਈਗਰ ਸੜਕ 'ਤੇ ਨਿਕਲੇ, ਸੁਰਖੀਆਂ ਬਣਨੀਆਂ ਤਾਂ ਲਾਜ਼ਮੀ ਸਨ। ਉਸ ਦੀਆਂ ਇਨ੍ਹਾਂ ਤਸਵੀਰਾਂ 'ਚ ਟਾਈਗਰ ਦੀ ਬਾਡੀ ਸਾਫ ਨਜ਼ਰ ਆ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਦੱਸ ਦਈਏ ਕਿ ਇਨ੍ਹੀਂ ਦਿਨੀਂ ਟਾਈਗਰ ਫਿਲਮ 'ਸਟੂਡੈਂਟ ਆਫ ਈਅਰ 2' ਦੀ ਪ੍ਰੋਮੋਸ਼ਨ 'ਚ ਰੁੱਝਿਆ ਹੋਇਆ ਹੈ। ਇਸ ਫਿਲਮ 'ਚ ਟਾਈਗਰ ਸ਼ਰਾਫ ਨਾਲ ਤਾਰਾ ਸੁਤਾਰੀਆ ਤੇ ਅਨੰਨਿਆ ਪਾਂਡੇ ਵੀ ਡੈਬਿਊ ਕਰਨਗੀਆਂ। ਇਸ ਦੇ ਨਾਲ ਹੀ ਟਾਈਗਰ ਦਿਸ਼ਾ ਪਾਟਨੀ ਨਾਲ ਆਪਣੀ ਲਵ ਲਾਈਫ ਸਬੰਧੀ ਵੀ ਕਾਫੀ ਸੁਰਖੀਆਂ ਲੈ ਰਿਹਾ ਹੈ।

Punjabi Bollywood Tadka


Tags: Tiger ShroffShirtlessFlauntsMuscular BodyBollywood Celebrity

Edited By

Sunita

Sunita is News Editor at Jagbani.