ਨਵੀਂ ਦਿੱਲੀ (ਬਿਊਰੋ)— ਹਰ ਕੋਈ ਟਾਈਗਰ ਸ਼ਰਾਫ ਦੀ ਬਾਡੀ ਦਾ ਦੀਵਾਨਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਉਨ੍ਹਾਂ ਵਰਗੀ ਲੁੱਕ ਹੋਵ।
ਕੁਝ ਦਿਨਾਂ ਤੋਂ ਅਜਿਹੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਇਹ ਸਮਝ ਨਹੀਂ ਪਾਓਗੇ ਕਿ ਇਹ ਟਾਈਗਰ ਸ਼ਰਾਫ ਹੈ ਜਾਂ ਫਿਰ ਉਨ੍ਹਾਂ ਦਾ ਕੋਈ ਜੁੜਵਾ ਭਰਾ।
ਦਰਅਸਲ ਇਹ ਟਾਈਗਰ ਸ਼ਰਾਫ ਨਹੀਂ ਬਲਕਿ ਉਨ੍ਹਾਂ ਦਾ ਹਮਸ਼ਕਲ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਦੱਸ ਦੇਈਏ ਕਿ ਉਨ੍ਹਾਂ ਵਰਗਾ ਦਿਖਾਈ ਦੇਣ ਵਾਲੇ ਇਸ ਸ਼ਖਸ ਦਾ ਨਾਂ ਡੇਵਿਡ ਸਹਾਰੀਆ ਹੈ, ਜੋ ਅਸਾਮ ਦਾ ਰਹਿਣ ਵਾਲਾ ਹੈ।
ਡੇਵਿਡ ਦੇ ਲੁਕਸ, ਫੀਚਰ, ਬਾਡੀ ਸਭ ਕੁਝ ਬਿਲਕੁੱਲ ਟਾਈਗਰ ਸ਼ਰਾਫ ਵਰਗਾ ਹੈ।
ਜ਼ਿਕਰਯੋਗ ਹੈ ਕਿ ਡੇਵਿਡ ਅਸਾਮ ਸਿਨੇਮਾ ਦੇ ਐਕਟਰ ਹਨ, ਜੋ ਕਿ ਰਾਤੋਂ-ਰਾਤ ਇੰਟਰਨੈੱਟ 'ਤੇ ਛਾ ਗਏ ਹਨ।
ਡੇਵਿਡ ਖੁਦ ਨੂੰ ਫਿੱਟ ਰੱਖਣ ਲਈ ਜਿਮ 'ਚ ਖੂਬ ਪਸੀਨਾ ਵਹਾਉਂਦੇ ਹਨ, ਜਿਸ ਦੀਆਂ ਕੁਝ ਵੀਡੀਓ ਵੀ ਸਾਹਮਣੇ ਆਈਆਂ ਹਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਡੇਵਿਡ ਟਾਈਗਰ ਤੋਂ 5 ਸਾਲ ਛੋਟੇ ਹਨ ਪਰ ਉਹ 28 ਸਾਲ ਦੇ ਟਾਈਗਰ ਵਾਂਗ ਦਿਸਦੇ ਹਨ। ਹਰ ਕੋਈ ਉਨ੍ਹਾਂ ਦੀ ਵੀ ਬਾਡੀ ਦਾ ਹੌਲੀ-ਹੌਲੀ ਦੀਵਾਨਾ ਹੁੰਦਾ ਜਾ ਰਿਹਾ ਹੈ।