FacebookTwitterg+Mail

ਐਕਸ਼ਨ ਭਰਪੂਰ ਹੋਵੇਗੀ 'ਬਾਗੀ 3' : ਟਾਈਗਰ ਸ਼ਰਾਫ

tiger shroff movie baaghi 3
24 June, 2019 05:57:52 PM

ਜਲੰਧਰ (ਬਿਊਰੋ) - 'ਸਟੂਡੈਂਟ ਆਫ ਦਾ ਈਅਰ 2' ਦੀ ਸਫਲਤਾ ਤੋਂ ਬਾਅਦ ਟਾਈਗਰ ਸ਼ਰਾਫ ਹੁਣ ਬਹੁ-ਚਰਚਿਤ ਫਿਲਮ 'ਬਾਗੀ 3' 'ਚ ਦਮਦਾਰ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਟਾਈਗਰ ਦਾ ਕਹਿਣਾ ਹੈ ਕਿ 'The action is going to be a lot bigger in Baaghi 3' ਬਾਗੀ ਫ੍ਰੈਂਚਾਈਜ਼ੀ ਦੀਆਂ ਪਿਛਲੀਆਂ ਦੋ ਫਿਲਮਾਂ ਦੇ ਮੁਕਾਬਲੇ 'ਬਾਗੀ 3' ਕਾਫੀ ਵੱਡੀ ਫਿਲਮ ਹੋਵੇਗੀ, ਜੋ ਕਿ ਐਕਸ਼ਨ ਭਰਪੂਰ ਹੋਵੇਗੀ। 'ਬਾਗੀ 3' ਬਾਰੇ ਟਾਈਗਰ ਦਾ ਕਹਿਣਾ ਹੈ ਕਿ ਇਸ ਫਿਲਮ ਲਈ ਮੈਂ ਕਈ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕੀਤੀ ਤੇ ਵੱਖ-ਵੱਖ ਤਰ੍ਹਾਂ ਦੀ ਲੜਾਈ ਦੀ ਪ੍ਰੈਕਟਿਸ ਵੀ ਕਰਦਿਆਂ ਇਸ ਦੇ ਸੀਕਵੈਂਸ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। 'ਬਾਗੀ' ਸੀਰੀਜ਼ ਦੀ ਹਰੇਕ ਫਿਲਮ ਲਈ ਟਾਈਗਰ ਨੇ ਖੁਦ ਨੂੰ 'ਬਾਗੀ' ਦੇ ਕਿਰਦਾਰ 'ਚ ਢਾਲਿਆ ਹੈ।

ਆਪਣੇ ਦਮਦਾਰ ਕਿਰਦਾਰ ਨਾਲ ਉਨ੍ਹਾਂ ਨੇ ਹਮੇਸ਼ਾ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ।ਟਾਈਗਰ ਹਮੇਸ਼ਾ ਆਪਣੇ ਕਿਕ ਅਤੇ ਪੰਚਸ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਜਾਣੇ ਜਾਂਦੇ ਹਨ। ਹਾਲ ਹੀ 'ਚ ਰਿਲੀਜ਼ ਹੋਈ 'ਸਟੂਡੈਂਟ ਆਫ ਦਾ ਯੀਅਰ 2' 'ਚ ਟਾਈਗਰ ਵਲੋਂ ਕਾਲਜ ਦੇ ਸਟੂਡੈਂਟ ਦੇ ਨਿਭਾਏ ਕਿਰਦਾਰ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਟਾਈਗਰ ਆਪਣੇ ਕਿਰਦਾਰ ਦੇ ਨਾਲ-ਨਾਲ ਬਾਕਮਾਲ ਡਾਂਸ ਕਾਰਨ ਵੀ ਦਰਸ਼ਕਾਂ ਦੇ ਚਹੇਤੇ ਬਣੇ ਹੋਏ ਹਨ।

 


Tags: Tiger ShroffBaaghi 3Bollywood Updateਟਾਈਗਰ ਸ਼ਰਾਫਬਾਗੀ 3Student of The Year

Edited By

Lakhan

Lakhan is News Editor at Jagbani.