ਮੁੰਬਈ(ਬਿਊਰੋ)— ਮਾਈਕਲ ਜੈਕਸਨ ਨੂੰ ਅੱਜ ਵੀ ਲੋਕ ਉਨ੍ਹਾਂ ਹੀ ਪਿਆਰ ਕਰਦੇ ਹਨ, ਜਿੰਨਾ ਉਨ੍ਹਾਂ ਨੂੰ ਜਿਉਂਦੇ ਜੀਅ ਕਰਦੇ ਸਨ। ਦੁਨੀਆ 'ਚ ਆਮ ਲੋਕਾਂ ਦੇ ਨਾਲ-ਨਾਲ ਉਨ੍ਹਾਂ ਦਾ ਡਾਈ ਹਾਰਟ ਫੈਨ ਬਾਲੀਵੁੱਡ ਡਾਂਸਰ ਟਾਈਗਰ ਸ਼ਰਾਫ ਵੀ ਹੈ। ਉਹ ਅਕਸਰ ਹੀ ਮਾਈਕਲ ਨੂੰ ਯਾਦ ਕਰਕੇ ਉਨ੍ਹਾਂ ਲਈ ਡਾਂਸ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਬਾਲੀਵੁੱਡ ਦੇ ਕਈ ਡਾਂਸਰ ਉਨ੍ਹਾਂ ਨੂੰ ਅੱਜ ਵੀ ਆਪਣਾ ਗੁਰੂ ਮੰਨਦੇ ਹਨ। ਟਾਈਗਰ ਸ਼ਰਾਫ ਬਾਲੀਵੁੱਡ ਦੇ ਬਹਿਤਰੀਨ ਡਾਂਸਰ ਹਨ ਅਤੇ ਇਸ ਦਾ ਕ੍ਰੈਡਿਟ ਉਹ ਮਾਈਕਲ ਜੈਕਸਨ ਨੂੰ ਹੀ ਦਿੰਦੇ ਹਨ।
29 ਅਗਸਤ ਯਾਨੀ ਅੱਜ ਮਾਈਕਲ ਜੈਕਸਨ ਦਾ 60ਵਾਂ ਜਨਮਦਿਨ ਹੈ, ਜਿਸ ਲਈ ਟਾਈਗਰ ਨੇ ਉਨ੍ਹਾਂ ਨੂੰ ਸਪੈਸ਼ਲ ਡਾਂਸ ਕਰ ਟ੍ਰਿਬਿਊਟ (ਸ਼ਰਧਾਂਜਲੀ ਦਿੱਤੀ) ਦਿੱਤਾ। ਇਸ ਵੀਡੀਓ ਨੂੰ 'ਬਾਗੀ' ਸਟਾਰ ਟਾਈਗਰ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਹੈ, ਜਿਸ 'ਚ ਉਹ ਕਾਫੀ ਉਤਸ਼ਾਹਿਤ ਨਜ਼ਰ ਆ ਰਿਹਾ ਹੈ। ਸਿਰਫ ਟਾਈਗਰ ਨੇ ਹੀ ਨਹੀਂ ਬਾਲੀਵੁੱਡ ਦੇ ਕ੍ਰੋਰੀਓਗ੍ਰਾਫ ਰੈਮੋ ਡਿਸੂਜਾ ਨੇ ਵੀ ਉਨ੍ਹਾਂ ਨੂੰ ਯਾਦ ਕੀਤਾ ਤੇ ਟਵਿਟਰ 'ਤੇ ਪੋਸਟ ਸ਼ੇਅਰ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਟਾਈਗਰ ਦੇ ਨਾਲ ਰੈਮੋ ਵੀ ਮਾਈਕਲ ਦੇ ਵੱਡੇ ਫੈਨ ਹਨ।
ਜਦੋਂਕਿ ਬਾਲੀਵੁੱਡ ਦੇ ਗ੍ਰੀਕ ਗੌਡ ਰਿਤਿਕ ਰੋਸ਼ਨ ਨੂੰ ਬਾਲੀਵੁੱਡ ਦਾ ਮਾਈਕਲ ਜੈਕਸਨ ਕਿਹਾ ਜਾਂਦਾ ਹੈ। ਕੰਮ ਦੀ ਗੱਲ ਕੀਤੀ ਜਾਵੇ ਤਾਂ ਟਾਈਗਰ ਜਲਦ ਹੀ ਕਰਨ ਜੌਹਰ ਦੀ ਫਿਲਮ 'ਸਟੂਡੈਂਟ ਆਫ ਦਿ ਈਅਰ 2' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਰਿਤਿਕ ਅਤੇ ਟਾਈਗਰ ਜਲਦ ਹੀ ਯਸ਼ਰਾਜ ਬੈਨਰ ਦੀ ਐਕਸ਼ਨ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ।