ਮੁੰਬਈ (ਬਿਊਰੋ)— ਟਾਈਗਰ ਸ਼ਰਾਫ ਤੇ ਦਿਸ਼ਾ ਪਟਾਨੀ ਇਨ੍ਹੀਂ ਦਿਨੀਂ 'ਬਾਗ਼ੀ 2' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਫਿਲਮ ਦਾ ਫਰਸਟ ਲੁੱਕ ਸਾਹਮਣੇ ਆਇਆ ਸੀ, ਜਿਸ ਨੂੰ ਦੇਖ ਕੇ ਫੈਨਜ਼ ਦਾ ਉਤਸ਼ਾਹ ਵੱਧ ਗਿਆ ਸੀ। ਹੁਣ ਟਾਈਗਰ ਸ਼ਰਾਫ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਹ ਆਪਣੀ ਵੈਨਿਟੀ ਵੈਨ 'ਚੋਂ ਨਿਕਲ ਕੇ ਇਕ ਐਕਸ਼ਨ ਸੀਕੁਐਂਸ ਸ਼ੂਟ ਕਰਨ ਲਈ ਸੈੱਟ ਵੱਲ ਵੱਧ ਰਹੇ ਹਨ। ਇਸ ਤਸਵੀਰ 'ਚ ਟਾਈਗਰ ਪੂਰੀ ਤਰ੍ਹਾਂ ਨਾਲ ਆਪਣੇ ਕਿਰਦਾਰ 'ਚ ਦਿਖਾਈ ਦੇ ਰਹੇ ਹਨ।
ਟਾਈਗਰ ਦੇ ਵਾਲ ਛੋਟੇ ਨਜ਼ਰ ਆ ਰਹੇ ਹਨ ਤੇ ਉਹ ਬਹੁਤ ਹੀ ਹੈਂਡਸਮ ਲੱਗ ਰਹੇ ਹਨ। 18 ਸਤੰਬਰ ਤੋਂ ਪੁਣੇ 'ਚ ਸ਼ੁਰੂ ਹੋਇਆ ਫਿਲਮ ਦਾ ਫਰਸਟ ਸ਼ੈਡਿਊਲ ਰੈਪਅੱਪ ਹੋ ਚੁੱਕਾ ਹੈ। ਉਥੇ ਹੁਣ ਫਿਲਮ ਦੀ ਕਾਸਟ ਤੇ ਕਰਿਊ ਸੈਕਿੰਡ ਸ਼ੈਡਿਊਲ ਮੁੰਬਈ 'ਚ ਸ਼ੂਟ ਕਰ ਰਿਹਾ ਹੈ। ਟਾਈਗਰ ਤੇ ਦਿਸ਼ਾ ਤੋਂ ਇਲਾਵਾ ਫਿਲਮ 'ਚ ਪ੍ਰਤੀਕ ਬੱਬਰ ਤੇ ਮਨੋਜ ਬਾਜਪਾਈ ਵੀ ਹਨ।