FacebookTwitterg+Mail

ਐਕਸ਼ਨ ਨਾਲ ਭਰਪੂਰ 'ਟਾਈਗਰ ਜ਼ਿੰਦਾ ਹੈ...' ਦਾ ਟਾਈਟਲ ਟਰੈਕ ਰਿਲੀਜ਼ (ਵੀਡੀਓ)

tiger zinda hai
18 December, 2017 06:29:18 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਟਾਈਗਰ ਜ਼ਿੰਦਾ ਹੈ' ਦਾ ਟਾਈਟਲ ਟਰੈਕ ਰਿਲੀਜ਼ ਹੋ ਗਿਆ ਹੈ। ਗੀਤ ਦੀ ਸ਼ੁਰੂਆਤ 'ਚ ਸਲਮਾਨ ਕਹਿ ਰਹੇ ਹਨ, ''ਜਾ ਰਿਹਾ ਹੈ ਟਾਈਗਰ ਆਨ ਮਿਸ਼ਨ ਦੋਬਾਰਾ, ਗੀਤ ਭਰਪੂਰ ਜੋਸ਼ ਅਤੇ ਉਤਸ਼ਾਹ ਨਾਲ ਭਰਪੂਰ ਹੈ, ਤਾਂ ਸਵਾਗਤ ਕਰੋ ਇਸ ਟਾਈਗਰ ਦਾ''। ਜ਼ਿੰਦਾ ਹੈ ਗੀਤ ਨੂੰ ਮਿਊਜ਼ਿਕ ਵਿਸ਼ਾਲ-ਸ਼ੇਖਰ ਨੇ ਦਿੱਤਾ ਹੈ ਜਦਕਿ ਇਸ ਨੂੰ ਗਾਇਕ ਸੁਖਵਿੰਦਰ ਸਿੰਘ ਨੇ ਆਪਣੀ ਦਮਦਾਰ ਆਵਾਜ਼ 'ਚ ਗਾਇਆ ਹੈ। ਇਸ ਗੀਤ 'ਚ ਗਾਇਕ ਰਫਤਾਰ ਰੈਪ ਕਰਦਾ ਦਿਖਾਈ ਦੇ ਰਿਹਾ ਹੈ, ਉੱਥੇ ਇਰਸ਼ਾਦ ਕਾਮਿਲ ਦੇ ਬੋਲ 'ਤੇ ਇਸਨੂੰ ਫਾਈਟਿੰਗ ਸੀਕਵੇਂਸ 'ਤੇ ਫਿਲਮਾਇਆ ਗਿਆ ਹੈ।


ਦੱਸਣਯੋਗ ਹੈ ਕਿ ਇਹ ਸਾਲ 2012 'ਚ ਆਈ ਫਿਲਮ 'ਏਕ ਥਾ ਟਾਈਗਰ' ਦਾ ਸੀਕਵਲ ਹੈ। ਇਸ ਫਿਲਮ ਨਾਲ ਕਰੀਬ 5 ਸਾਲ ਬਾਅਦ ਸਲਮਾਨ ਅਤੇ ਕੈਟਰੀਨਾ ਦੀ ਜੋੜੀ ਪਰਦੇ 'ਤੇ ਦੇਖਣ ਨੂੰ ਮਿਲੇਗੀ। ਫਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਕਰ ਰਹੇ ਹਨ। ਇਸ ਤੋਂ ਇਲਾਵਾ ਇਹ ਫਿਲਮ 22 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Salman Khan Salman Khan Ali Abbas Zafar Tiger Zinda Hai Title Track Hindi Film