FacebookTwitterg+Mail

ਵਿਵਾਦਾਂ ’ਚ ਘਿਰੇ ਟਿਕਟਾਕ ਸਟਾਰ ਫੈਜ਼ਲ ਸਿੱਦੀਕੀ, ਜਾਣੋ ਮਾਮਲਾ

tik tok faizal siddiqui acid attack video
19 May, 2020 11:22:45 AM

ਮੁੰਬਈ(ਬਿਊਰੋ)- ਬੀਤੇ ਕੁੱਝ ਦਿਨਾਂ ਤੋਂ ਟਿਕਟਾਕ ਕਾਫੀ ਵਿਵਾਦਾਂ ਵਿਚ ਰਿਹਾ ਹੈ। ਸੋਮਵਾਰ ਨੂੰ ਇਸ ਪਲੇਟਫਾਰਮ ’ਤੇ ਉਪਲੱਬਧ ਇਕ ਵੀਡੀਓ ਨੂੰ ਲੈ ਕੇ ਕਾਫ਼ੀ ਬਬਾਲ ਹੋ ਗਿਆ। ਫੈਜ਼ਲ ਸਿੱਦੀਕੀ ਨਾਮ ਦੇ ਇਕ ਟਿਕਟਾਕ ਸਟਾਰ ਨੇ ਆਪਣੇ ਅਕਾਊਂਟ ਤੋਂ ਕੁੱਝ ਦਿਨ ਪਹਿਲਾਂ ਇਕ ਵੀਡੀਓ ਅਪਲੋਡ ਕੀਤਾ ਸੀ, ਦੋਸ਼ ਹੈ ਕਿ ਫੈਜਲ ਨੇ ਇਸ ਵੀਡੀਓ ਰਾਹੀਂ ਐਸਿਡ ਅਟੈਕ ਨੂੰ ਪ੍ਰਮੋਟ ਕੀਤਾ ਹੈ। ਫੈਜ਼ਲ ਸਿੱਦੀਕੀ ਦੇ ਇਸ ਵੀਡੀਓ ’ਤੇ ਬਾਲੀਵੁੱਡ ਅਦਾਕਾਰਾ ਪੂਜਾ ਭੱਟ ਭੜਕ ਗਈ ਹੈ। ਉਨ੍ਹਾਂ ਨੇ ਇਕ ਟਵੀਟ ਕਰਦੇ ਹੋਏ ਇਸ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਲਿਖਿਆ,‘‘ਇਸ ਧਰਤੀ ’ਤੇ ਲੋਕਾਂ ਨਾਲ ਕੀ ਗਲਤ ਹੈ? ਇਹ ਬਹੁਤ ਖਰਾਬ ਹੈ। ਟਿਕਟਾਕ ਇੰਡੀਆ ਤੁਸੀਂ ਇਸ ਤਰ੍ਹਾਂ ਦੇ ਕੰਟੈਟ ਦੀ ਕਿਵੇਂ ਆਗਿਆ ਦੇ ਸਕਦੇ ਹੋ। ਇਸ ਆਦਮੀ ਨੂੰ ਕੰਮ ’ਤੇ ਲਗਾਏ ਜਾਣ ਦੀ ਜ਼ਰੂਰਤ ਹੈ ਅਤੇ ਜੋ ਮਹਿਲਾ ਇਸ ਵੀਡੀਓ ਵਿਚ ਹੈ, ਕੀ ਤੁਹਾਨੂੰ ਅਹਿਸਾਸ ਵੀ ਹੈ ਕਿ ਇਸ ਤਰ੍ਹਾਂ ਦੀ ਵੀਡੀਓ ਦਾ ਹਿੱਸਾ ਬਣ ਕੇ ਤੁਸੀ ਕਿੰਨਾ ਵੱਡਾ ਨੁਕਸਾਨ ਕਰ ਰਹੀ ਹੋ?’’

 

ਕੀ ਹੈ ਇਸ ਵੀਡੀਓ ’ਚ
ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਫੈਜ਼ਲ ਇਕ ਅਜਿਹੇ ਲੜਕੇ ਦੀ ਐਕਟਿੰਗ ਕਰ ਰਿਹਾ ਹੈ, ਜਿਸ ਨੂੰ ਪਿਆਰ ਵਿਚ ਧੋਖਾ ਮਿਲਿਆ ਹੈ। ਉਹ ਲੜਕੀ ਨੂੰ ਕਹਿੰਦਾ ਹੈ ਕਿ ਉਸ ਨੇ ਉਸ ਨੂੰ ਦੂੱਜੇ ਮੁੰਡੇ ਲਈ ਛੱਡ ਦਿੱਤਾ। ਇਸ ਤੋਂ ਬਾਅਦ ਫੈਜਲ ਉਸ ਲੜਕੀ ’ਤੇ ਕੁੱਝ ਸੁੱਟਦਾ ਹੈ, ਜਿਸ ਨੂੰ ਐਸਿਡ ਸਮਝਿਆ ਜਾ ਰਿਹਾ ਹੈ। ਅਗਲੇ ਹੀ ਸੀਨ ਵਿਚ ਮੇਕਅੱਪ ਨਾਲ ਇਕ ਲੜਕੀ ਦਿਖਾਈ ਦਿੰਦੀ ਹੈ, ਜਿਸ ਨੂੰ ਦੇਖਣ ਨਾਲ ਲੱਗਦਾ ਹੈ ਕਿ ਐਸਿਡ ਕਾਰਨ ਉਸ ਦਾ ਚਿਹਰਾ ਖ਼ਰਾਬ ਹੋ ਗਿਆ ਹੈ। ਬਬਾਲ ਹੋਣ ਤੋਂ ਬਾਅਦ ਫੈਜ਼ਲ ਨੇ ਇਸ ਵੀਡੀਓ ਨੂੰ ਡਿਲੀਟ ਕਰ ਦਿੱਤਾ ਹੈ।

Punjabi Bollywood Tadka

ਫੈਜ਼ਲ ਦੇ ਇਸ ਵੀਡੀਓ ਨੂੰ ਲੈ ਕੇ ਭਾਜਪਾ ਦੇ ਨੇਤਾ ਤਜਿੰਦਰ ਪਾਲ ਸਿੰਘ ਬੱਗਾ ਨੇ ਇਸ ਦੀ ਸ਼ਿਕਾਇਤ ਰਾਸ਼ਟਰੀ ਮਹਿਲਾ ਕਮੇਟੀ ਦੀ ਪ੍ਰਧਾਨ ਰੇਖਾ ਸ਼ਰਮਾ ਨੂੰ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਉਹ ਇਸ ਮਾਮਲੇ ਨੂੰ ਪੁਲਸ ਅਤੇ ਟਿਕਟਾਕ ਇੰਡੀਆ ਤੱਕ ਲੈ ਕੇ ਜਾਏਗੀ। ਰੇਖਾ ਸ਼ਰਮਾ ਨੇ ਟਵੀਟ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਮਹਾਰਾਸ਼ਟਰ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਫੈਜਲ ਖਿਲਾਫ ਐਕਸ਼ਨ ਲੈਣ ਦੀ ਮੰਗ ਕੀਤੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਟਿਕਟਾਕ ਇੰਡੀਆ ਨੂੰ ਵੀ ਪੱਤਰ ਲਿਖ ਕੇ ਫੈਜ਼ਲ ਨੂੰ ਆਪਣੇ ਪਲੇਟਫਾਰਮ ਤੋਂ ਬਲਾਕ ਕਰਨ ਲਈ ਕਿਹਾ ਹੈ।

 

ਦੱਸ ਦੇਈਏ ਕਿ ਫੈਜ਼ਲ ਸਿੱਦੀਕੀ ਟੀਮ ਨਵਾਬ ਦੇ ਮੈਂਬਰ ਅਤੇ ਆਮਿਰ ਸਿੱਦੀਕੀ ਦੇ ਭਰਾ ਹਨ। ਆਮਿਰ ਨੇ ਹਾਲ ਹੀ ਵਿਚ ਟਿਕਟਾਕ ਵੀਡੀਓ ਬਣਾਇਆ ਸੀ, ਜਿਸ ਵਿਚ ਉਨ੍ਹਾਂ ਨੇ ਰਾਏ ਦਿੱਤੀ ਕਿ ਟਿਕਟਾਕ ਯੂਟਿਊਬ ਤੋਂ ਬਿਹਤਰ ਕਿਉਂ ਹੈ। ਇਸ ਤੋਂ ਬਾਅਦ ਯੂਟਿਊਬਰ ਕੈਰੀ ਮਿਨਾਟੀ ਨੇ ਉਨ੍ਹਾਂ ਨੂੰ ਰੋਸਟ ਕੀਤਾ ਸੀ।


Tags: Pooja BhattAngry ReactionTik-TokFaizal SiddiquiAcid Attack Video

About The Author

manju bala

manju bala is content editor at Punjab Kesari