FacebookTwitterg+Mail

ਪੰਜਾਬ ਪੁਲਸ ਦੀ ਵਰਦੀ 'ਚ ਦਿਸੀ ਨੂਰ, ਅਨਮੋਲ ਕਵਾਤਰਾ ਇੰਝ ਦੇ ਰਹੇ ਨੇ ਬੱਚੀ ਦਾ ਸਾਥ (ਵੀਡੀਓ)

tik tok star noor new video with anmol kwatra
20 May, 2020 12:26:35 PM

ਜਲੰਧਰ (ਬਿਊਰੋ) — ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਭਿੰਡਰ ਕਲਾਂ ਦੀ ਰਹਿਣ ਵਾਲੀ ਨੂਰਪ੍ਰੀਤ ਕੌਰ ਯਾਨੀ ਕਿ ਨੂਰ ਇਸ ਮੁਸ਼ਕਿਲ ਸਮੇਂ 'ਚ ਸਾਰਿਆਂ ਦੇ ਚਿਹਰਿਆਂ 'ਤੇ ਮੁਸਕਰਾਹਟ ਬਿਖੇਰ ਰਹੀ ਹੈ। ਇਸ ਦੇ ਚੱਲਦਿਆਂ ਉਸ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਨੂਰ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸਮਾਜ ਸੇਵੀ ਅਨਮੋਲ ਕਵਾਤਰਾ ਤੇ ਪੰਜਾਬ ਪੁਲਸ ਦੇ ਅਫਸਰ ਵੀ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਨੂਰ ਤੇ ਉਸ ਦੀ ਭੈਣ ਜਸ਼ਨ ਵੀ ਪੰਜਾਬ ਪੁਲਸ ਦੀ ਵਰਦੀ 'ਚ ਬਹੁਤ ਪਿਆਰੀਆਂ ਨਜ਼ਰ ਆ ਰਹੀਆਂ ਹਨ। ਇਹ ਵੀਡੀਓ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਵੀ ਖੂਬ ਵਾਇਰਲ ਹੋ ਰਹੀ ਹੈ।

ਦੱਸ ਦਈਏ ਕਿ ਨੂਰ ਇਕ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ। ਕੁਝ ਸਮੇਂ ਪਹਿਲਾਂ ਹੀ ਨੂਰ ਦੇ ਨਾਲ ਨਜ਼ਰ ਆਉਣ ਵਾਲੇ ਸੰਦੀਪ ਤੂਰ ਅਤੇ ਵਰਨ ਭਿੰਡਰਾਂ ਨੂਰ ਦੇ ਘਰ ਦੀ ਖਸਤਾ ਹਾਲਤ ਤੋਂ ਜਾਣੂ ਕਰਵਾਇਆ ਸੀ, ਜਿਸ ਤੋਂ ਬਾਅਦ ਕੁਝ ਸਮਾਜ ਸੇਵੀ ਲੋਕ ਅੱਗੇ ਆਏ ਹਨ ਅਤੇ ਹੁਣ ਸਾਰੇ ਮਿਲ ਕੇ ਨੂਰ ਦੇ ਪਰਿਵਾਰ ਵਾਲਿਆਂ ਲਈ ਨਵਾਂ ਘਰ ਤਿਆਰ ਕਰਵਾ ਰਹੇ ਹਨ। ਨੂਰ ਅਜਿਹੀ ਬੱਚੀ ਹੈ, ਜਿਸ ਨੇ ਪੰਜਾਬ ਦੇ ਸੀ. ਐੱਮ ਨਾਲ ਵੀ ਟਿਕ ਟਾਕ ਵੀਡੀਓ ਬਣਾ ਕੇ ਲੋਕਾਂ ਨੂੰ ਵਧੀਆ ਸੁਨੇਹਾ ਦਿੱਤਾ ਸੀ।


Tags: Tik Tok StarNoorNew VideoAnmol KwatraInstagramPunjabi Celebrity

About The Author

sunita

sunita is content editor at Punjab Kesari