FacebookTwitterg+Mail

ਟਿੱਕ ਟੌਕ ਦਾ ਇਹ ਫੇਮਸ ਸਟਾਰ ਹੋਇਆ ਗ੍ਰਿਫਤਾਰ (ਵੀਡੀਓ)

tiktok celebrity shahrukh khan among four held for robbery in greater noida
05 September, 2019 10:22:05 AM

ਨਵੀਂ ਦਿੱਲੀ (ਬਿਊਰੋ) — ਸ਼ਾਹਰੁਖ ਖਾਨ ਦੇ ਨਾਂ ਦਾ ਟਿੱਕ ਟੌਕ ਸਟਾਰ ਪੁਲਸ ਦੇ ਹੱਥੇ ਚੜ੍ਹ ਗਿਆ ਹੈ। ਇਸ ਟਿੱਕ ਟੌਕ ਸਟਾਰ ਨੂੰ ਪੁਲਸ ਨੇ ਮੋਬਾਇਲ ਲੁੱਟ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਟਿੱਕ ਟੌਕ 'ਤੇ ਸ਼ਾਹਰੁਖ ਖਾਨ ਦੇ 42 ਹਜ਼ਾਰ ਫਾਲੋਅਰ ਹਨ। ਸ਼ਾਹਰੁਖ ਆਪਣੇ ਤਿੰਨ ਸਾਥੀਆਂ ਦੀ ਮਦਦ ਨਾਲ ਗ੍ਰੇਟਰ ਨੋਇਡਾ 'ਚ ਮੋਬਾਇਲ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦਾ ਸੀ। ਉਸ ਨੂੰ ਪੁਲਸ ਨੇ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ। ਉਸ ਦੀਆਂ ਕਰਤੂਤਾਂ ਨਾਲ ਉਸ ਦੇ ਹਜ਼ਾਰਾਂ ਫਾਲੋਅਰਸ ਨੂੰ ਝਟਕਾ ਲੱਗਾ ਹੈ।


ਟਿੱਕ ਟੌਕ 'ਤੇ ਸ਼ਾਹਰੁਖ ਦੀ ਪ੍ਰੋਫਾਇਲ ਦੇਖ ਕੇ ਕੋਈ ਵੀ ਸੋਚ ਨਹੀਂ ਸਕਦਾ ਕਿ ਇਹ ਕਿਹੜਾ ਸਟਾਰ ਹੈ, ਜਿਸ ਦੇ 42 ਹਜ਼ਾਰ ਤੋਂ ਵੀ ਜ਼ਿਆਦਾ ਫਾਲੋਆਰਸ ਹਨ। ਦੁਬਈ ਤੇ ਹੋਰਨਾਂ ਵੱਖ-ਵੱਖ ਥਾਵਾਂ 'ਤੇ ਬਣਾਏ ਗਏ ਸੈਂਕੜੇ ਵੀਡੀਓਜ਼ ਉਸ ਦੀ ਪ੍ਰੋਫਾਇਲ 'ਤੇ ਹਨ। ਉਸ ਦੇ ਵੀਡੀਓ ਨੂੰ ਹਜ਼ਾਰਾਂ ਲੋਕਾਂ ਨੇ ਲਾਈਕ ਤੇ ਸ਼ੇਅਰ ਕੀਤਾ ਹੈ। ਟਿੱਕ ਟੌਕ 'ਤੇ ਧੂਮ ਮਚਾਉਣ ਵਾਲਾ ਸ਼ਾਹਰੁਖ ਖਾਨ ਨਾਂ ਦਾ ਸਟਾਰ ਅਸਲ 'ਚ ਮੋਬਾਇਲ ਲੁਟੇਰਾ ਹੈ, ਜਿਸ ਥਾਣਾ ਬੀਟਾ 2 ਪੁਲਸ ਨੇ ਉਸ ਦੇ ਸਾਥੀਆਂ ਆਸ਼ਿਫ, ਫੈਜਾਨ ਤੇ ਮੁਕੇਸ਼ ਨਾਲ ਫੜਿਆ ਹੈ। ਉਸ ਕੋਲੋਂ ਪੁਲਸ ਨੇ ਲੁੱਟ ਦੇ 5 ਮੋਬਾਇਲ, 3200 ਰੁਪਏ ਸਮੇਤ ਇਕ ਬਾਈਕ ਵੀ ਬਰਾਮਦ ਕੀਤੀ ਹੈ।

jtsbkh3c


Tags: TikTok CelebrityShahrukh KhanRobberyGreater NoidaFaizanAsifBulandshahr

Edited By

Sunita

Sunita is News Editor at Jagbani.