ਨਵੀਂ ਦਿੱਲੀ— ਟੀ. ਵੀ. ਸੀਰੀਅਲ 'ਉਤਰਨ' 'ਚ ਸੰਸਕਾਰੀ ਨੂੰਹ 'ਇੱਛਾ' ਦਾ ਕਿਰਦਾਰ ਨਿਭਾਉਣ ਵਾਲੀ ਟੀਨਾ ਦੱਤਾ ਜਲਦੀ ਹੀ ਇਕ ਨਵੇਂ ਕਿਰਦਾਰ 'ਚ ਨਜ਼ਰ ਆਵੇਗੀ। ਦੱਸ ਦੇਈਏ ਕਿ ਟੀਨਾ, ਪ੍ਰੋਡਿਊਸਰ ਰਸ਼ਮੀ ਸ਼ਰਮਾ ਦੇ ਆਉਣ ਵਾਲੇ ਸ਼ੋਅ 'ਚ ਸੈਕਸ ਵਰਕਰ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਹ ਸ਼ੋਅ ਕਲਰਸ ਚੈਨਲ 'ਤੇ ਆਵੇਗਾ।
ਪਹਿਲਾਂ ਇਹ ਕਿਰਦਾਰ ਹਿਨਾ ਖਾਨ ਨੂੰ ਆਫਰ ਹੋਇਆ ਸੀ ਪਰ ਹਿਨਾ ਇੰਨੀ ਦਿਨੀਂ 'ਬਿੱਗ ਬੌਸ 11' 'ਚ ਰੁੱਝੀ ਹੋਈ ਹੈ। ਟੀਨਾ ਦੱਤਾ ਕਲਰਸ ਦੇ ਸ਼ੋਅ ਮੀਨਾ ਬਜ਼ਾਰ ਤੋਂ ਕਮਬੈਕ ਕਰ ਰਹੀ ਹੈ। ਸ਼ੋਅ ਦੀ ਪ੍ਰੋਡਿਊਸਰ ਰਸ਼ਮੀ ਸ਼ਰਮਾ ਹੈ। ਇਹ ਸ਼ੋਅ ਰਿਸ਼ੀ ਰਪੂਰ ਦੀ ਫਿਲਮ 'ਤਵਾਇਫ' ਕੇ ਸਲਮਾਨ ਖਾਨ ਦੀ ਫਿਲਮ 'ਬਾਗੀ' ਤੋਂ ਇੰਸਪਾਇਰਡ ਹੈ।
ਮੀਨਾ ਬਾਜ਼ਾਰ ਨਾਂ ਦੇ ਇਸ ਸੀਰੀਅਲ ਨੂੰ ਕਲਰਜ਼ ਟੀ. ਵੀ 'ਤੇ ਇਵਨਿੰਗ ਸਲਾਟ ਦਿਖਾਇਆ ਜਾਵੇਗਾ। ਇਸ ਸ਼ੋਅ ਦੇ ਸ਼ੂਟ ਲਈ ਸ਼ੋਅ ਦੀ ਪੂਰੀ ਟੀਮ ਕੋਲਕਾਤਾ ਲਈ ਰਵਾਨਾ ਹੋਵੇਗੀ। ਕੋਲਕਾਤਾ ਵਿਚ ਰੀਅਲ ਲੋਕੇਸ਼ਨ 'ਤੇ ਲੰਬਾ ਸ਼ੂਟ ਹੋਵੇਗਾ, ਇਸ ਤੋਂ ਬਾਅਦ ਮੁੰਬਈ ਵਿਚ ਇਸ ਦਾ ਸੈੱਟ ਤਿਆਰ ਕੀਤਾ ਜਾਵੇਗਾ।
ਇਸ ਸੀਰੀਅਲ ਦੀ ਮੇਕਰ ਰਸ਼ਮੀ ਸ਼ਰਮਾ ਨੂੰ ਲੰਬੇ ਅਰਸੇ ਤੋਂ ਇਸ ਸ਼ੋਅ ਵਿਚ ਸੈਕਸ ਵਰਕਰ ਦੇ ਕਿਰਦਾਰ ਲਈ ਸਹੀ ਚਿਹਰੇ ਦੀ ਤਲਾਸ਼ ਸੀ। ਇਸ ਸ਼ੋਅ ਲਈ ਚੈਨਲ ਹਿਨਾ ਖਾਨ ਨੂੰ ਸਾਈਨ ਕਰਨ ਦੀ ਪੂਰੀ ਕੋਸ਼ਿਸ਼ ਵਿਚ ਸੀ ਪਰ ਫਿਰ ਹਿਨਾ ਨੇ 'ਬਿੱਗ ਬੌਸ' ਸ਼ੋਅ ਵੱਲ ਰੁੱਖ ਕਰ ਲਿਆ।
ਖਬਰਾਂ ਅਨੁਸਾਰ 'ਮੀਨਾ ਬਾਜ਼ਾਰ' ਸ਼ੋਅ ਲਈ ਕਈ ਅਦਾਕਾਰਾਂ ਨੇ ਆਡੀਸ਼ਨ ਵੀ ਦਿੱਤੇ, ਜਿਨ੍ਹਾਂ ਵਿਚ 'ਲੱਕੀ' ਫਿਲਮ ਵਿਚ ਸਲਮਾਨ ਦੀ ਕੋ-ਸਟਾਰ ਰਹੀ ਅਦਾਕਾਰਾ ਸਨੇਹਾ ਉਲਾਲ ਵੀ ਸ਼ਾਮਲ ਸੀ। ਸਨੇਹਾ ਤੋਂ ਇਲਾਵਾ ਨੇਹਾ ਪੇਂਡਸੇ, ਰਤੀ ਪਾਂਡੇ ਵਰਗੀਆਂ ਅਦਾਕਾਰਾਂ ਦਾ ਨਾਂਅ ਵੀ ਇਸ ਰੋਲ ਦੇ ਲਈ ਸੁਝਾਇਆ ਗਿਆ। ਆਖਿਰਕਾਰ ਸ਼ੋਅ ਨੇ ਟੀਨਾ ਦੱਤਾ ਦਾ ਨਾਂ ਇਸ ਸ਼ੋਅ ਲਈ ਫਾਈਨਲ ਕਰ ਲਿਆ।