ਮੁੰਬਈ(ਬਿਊਰੋ)— ਇਨ੍ਹਂ ਦਿਨੀਂ ਰੂਸੀ ਜਰਨਲਿਸਟ ਟੀਨਾ ਕੰਡੇਲਕੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦੱਸ ਦੇਈਏ ਕਿ ਟੀਨਾ ਕੰਡੇਲਕੀ ਨਾਂ ਦੀ ਇਹ ਜਰਨਲਿਸਟ ਕੰਮ ਤੋਂ ਜ਼ਿਆਦਾ ਫੈਸ਼ਨ ਲਈ ਮਸ਼ਹੂਰ ਹੈ।
ਟੀਨਾ ਦੀਆਂ ਇਨ੍ਹਾਂ ਤਸਵੀਰਾਂ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਫੈਸ਼ਨ ਲਈ ਕਿਉਂ ਮਸ਼ਹੂਰ ਹੈ।
ਦਰਅਸਲ ਇਸ ਪਿੱਛੇ ਖਾਸ ਵਜ੍ਹਾ ਹੈ ਟੀਨਾ ਦਾ ਜਰਨਲਿਸਟ ਹੋਣ ਦੇ ਨਾਲ ਟੀ. ਵੀ. ਪ੍ਰਸਨੈਲਿਟੀ ਹੋਣਾ। ਟੀਨਾ 'ਦਿ ਕਲੇਵਰੈਸਟ', 'ਟੂ ਸਟਾਰਸ' ਤੇ 'ਦ ਇੰਟਰਸੈਪਟਰ' ਵਰਗੇ ਟੀ. ਵੀ. ਸ਼ੋਅ 'ਚ ਕੰਮ ਕਰ ਚੁੱਕੀ ਹੈ।
42 ਸਾਲਾ ਟੀਨਾ ਅੱਜ ਵੀ ਕਿਸੇ 20 ਸਾਲਾ ਦੀ ਮੁਟਿਆਰ ਵਰਗੀ ਨਜ਼ਰ ਆਉਂਦੀ ਹੈ। ਟੀਨਾ ਇਸ ਲਈ ਵੀ ਮਸ਼ਹੂਰ ਹੈ ਕਿਉਂਕਿ ਉਹ ਅਕਸਰ ਪਬਲਿਕ ਐਕਟੀਵਿਟੀਜ਼ 'ਚ ਖੁੱਲ੍ਹ ਕੇ ਸਾਹਮਣੇ ਆਉਂਦੀ ਹੈ।
ਸਾਲ 2006 'ਚ ਜਰਨਲਿਸਟ ਟੀਨਾ ਨੂੰ 'ਰਸ਼ੀਅਨ ਸਟਾਇਲ ਐਂਡ ਫੈਸ਼ਨ' ਐਵਾਰਡ 'ਚ 'ਮੋਸਟ ਸਟਾਈਲਿਸ਼ ਟੀ. ਵੀ. ਹੌਟਨੈੱਸ' ਦਾ ਖਿਤਾਬ ਮਿਲਿਆ ਸੀ।
ਬੇਹੱਦ ਖੂਬਸੂਰਤ ਦਿਖਣ ਵਾਲੀ ਟੀਨਾ ਦੋ ਵਿਆਹ ਕਰ ਚੁੱਕੀ ਹੈ। ਉਨ੍ਹਾਂ ਪਹਿਲਾ ਵਿਆਹ ਸਾਲ 1998 'ਚ ਕੀਤਾ ਸੀ ਜਦੋਂਕਿ ਸਾਲ 2010 'ਚ ਤਲਾਕ ਤੋਂ ਬਾਅਦ ਉਸ ਨੇ ਸਾਲ 2015 'ਚ ਦੂਜਾ ਵਿਆਹ ਕਰਵਾ ਲਿਆ ਸੀ।