FacebookTwitterg+Mail

ਫਿਲਮਾਂ 'ਚੋਂ ਅਚਾਨਕ ਗੁੰਮ ਹੋ ਗਿਆ 'ਮੇਲਾ' ਦਾ ਖੂੰਖਾਰ ਖਲਨਾਇਕ, ਹੁਣ ਦਿਖਦਾ ਹੈ ਅਜਿਹਾ

tinu verma
13 April, 2018 10:42:46 AM

ਮੁੰਬਈ(ਬਿਊਰੋ)— ਸਾਲ 2000 'ਚ ਆਈ ਆਮਿਰ ਖਾਨ ਦੀ ਫਿਲਮ 'ਮੇਲਾ' 'ਚ ਵਿਲੇਨ ਦਾ ਕਿਰਦਾਰ ਅਜੇ ਵੀ ਲੋਕਾਂ ਦੇ ਦਿਮਾਗ 'ਚ ਬੈਠਾ ਹੋਇਆ ਹੈ। ਫਿਲਮ 'ਚ ਗੁਜਰ ਨਾਂ ਦੇ ਇਸ ਵਿਲੇਨ ਨੇ ਪੂਰੇ ਪਿੰਡ 'ਚ ਦਹਿਸ਼ਤ ਫੈਲਾਅ ਕੇ ਰੱਖੀ ਸੀ। 18 ਸਾਲ ਬਾਅਦ ਇਹ ਵਿਲੇਨ ਹੁਣ ਕਿਵੇਂ ਦਾ ਨਜ਼ਰ ਆਉਂਦਾ ਹੈ ਇਹ ਕੋਈ ਨਹੀਂ ਜਾਣਦਾ। ਦੱਸਣਯੋਗ ਹੈ ਕਿ ਫਿਲਮ 'ਚ ਆਮਿਰ ਖਾਨ ਦੇ ਭਰਾ ਫੈਜ਼ਲ ਨੇ ਵੀ ਮੁੱਖ ਭੂਮਿਕਾ ਨਿਭਾਈ ਸੀ।
Punjabi Bollywood Tadka
ਫਿਲਮ 'ਚ ਵਿਲੇਨ ਦਾ ਇਹ ਕਿਰਦਾਰ ਆਮਿਰ ਦੇ ਕਿਰਦਾਰ 'ਤੇ ਕਾਫੀ ਭਾਰੀ ਪਿਆ ਸੀ। ਰਾਤੋਂ-ਰਾਤ ਆਪਣੀ ਖਲਨਾਇਕੀ ਨਾਲ ਮਸ਼ਹੂਰ ਹੋਣ ਵਾਲੇ ਇਸ ਐਕਟਰ ਦਾ ਨਾਂ ਟੀਨੂੰ ਵਰਮਾ ਹੈ। ਟੀਨੂੰ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1993 'ਚ ਆਈ ਸੁਪਰਹਿੱਟ ਫਿਲਮ 'ਆਂਖੇਂ' ਨਾਲ ਕੀਤੀ ਸੀ ਪਰ ਟੀਨੂੰ ਨੂੰ ਪਛਾਣ ਫਿਲਮ 'ਮੇਲਾ' 'ਚ ਜ਼ਬਰਦਸਤ ਕਿਰਦਾਰ ਨਿਭਾਉਣ ਕਾਰਨ ਮਿਲੀ ਸੀ।
Punjabi Bollywood Tadka
ਫਿਲਮ 'ਚ ਬਾਕਸ ਆਫਿਸ 'ਤੇ ਧੂਮ ਮਚਾ ਦਿੱਤੀ ਸੀ। ਦੱਸ ਦੇਈਏ ਕਿ ਇਹ ਫਿਲਮ 21ਵੀਂ ਸਦੀ ਦੇ ਮੌਕੇ 'ਤੇ ਰਿਲੀਜ਼ ਹੋਈ ਸੀ। ਟੀਨੂੰ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਸ ਨੇ 'ਰਾਜਾ ਹਿੰਦੂਸਤਾਨੀ', 'ਸ਼ੋਅਲੇ ਔਰ ਸ਼ਬਨਮ', 'ਗਦਰ', 'ਬਾਜ਼' ਤੇ 'ਗੁਲਾਮੀ' ਵਰਗੀਆਂ ਫਿਲਮਾਂ 'ਚ ਵੀ ਆਪਣੀ ਖਲਨਾਇਕੀ ਨਾਲ ਡਰ ਪੈਦਾ ਕੀਤਾ ਸੀ ਪਰ ਟੀਨੂੰ ਨੂੰ ਬਾਲੀਵੁੱਡ 'ਚ ਕੰਮ ਮਿਲਣਾ ਬੰਦ ਹੋ ਗਿਆ ਤੇ ਉਸ ਨੇ ਪਰਿਵਾਰ ਦੇ ਨਾਲ ਸਮੇਂ ਬਿਤਾਉਣ ਦਾ ਫੈਸਲਾ ਕੀਤਾ।
Punjabi Bollywood Tadka
ਟੀਨੂੰ ਇਕ ਐਕਟਰ ਹੋਣ ਦੇ ਨਾਲ-ਨਾਲ ਇਕ ਸਟੰਟਮੈਨ ਵੀ ਹੈ। ਉਸ ਨੂੰ ਬੈਸਟ ਐਕਸ਼ਨ ਲਈ ਫਿਲਮਫੇਅਰ ਐਵਾਰਡਜ਼ ਵੀ ਮਿਲ ਚੁੱਕਾ ਹੈ। ਇਥੋਂ ਤੱਕ ਕੀ ਉਸ ਨੇ ਕਈ ਸੀਰੀਅਲਾਂ 'ਚ ਵੀ ਕੰਮ ਕੀਤਾ ਹੈ।
Punjabi Bollywood Tadka
ਇਨ੍ਹਾਂ ਹੀ ਨਹੀਂ ਉਸ ਨੇ ਆਪਣੇ ਫਿਲਮੀ ਕਰੀਅਰ 'ਚ ਨਿਰਦੇਸ਼ਨ 'ਚ ਵੀ ਹਥ ਅਜਮਾਇਆ/ਕਿਸਮਤ ਅਜਮਾਈ ਹੈ। ਟੀਨੂੰ ਨੇ ਫਿਲਮ 'ਮਾਂ ਤੁਝੇ ਸਲਾਮ', 'ਬਾਜ਼', 'ਰਾਜਾ ਠਾਕੁਰ', 'ਦਿਸ ਵੀਕੈਂਡ' ਤੇ 'ਗੁਲਾਮੀ' ਵਰਗੀਆਂ ਫਿਲਮਾਂ ਨੂੰ ਡਾਇਰੈਕਟ ਵੀ ਕੀਤਾ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Tinu VermaMaa Tujhe SalaamShola Aur ShabnamAankhenHimmatLoaferJeetRaja HindustaniGadar Ek Prem KathaJaani Dushman Ek Anokhi Kahani

Edited By

Sunita

Sunita is News Editor at Jagbani.