FacebookTwitterg+Mail

ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹੈ 'ਯਾਰਾ ਵੇ' ਦਾ ਟਾਈਟਲ ਟਰੈਕ

title track yaara ve
16 March, 2019 04:22:41 PM

ਜਲੰਧਰ(ਬਿਊਰੋ) : 5 ਅਪ੍ਰੈਲ ਨੂੰ ਸਿਨੇਮਾ ਘਰਾਂ 'ਚ ਦਸਤਕ ਦੇਣ ਵਾਲੀ ਫਿਲਮ 'ਯਾਰਾ ਵੇ' ਦਾ ਟਾਈਟਲ ਬੀਤੇ ਦਿਨੀਂ ਰਿਲੀਜ਼ ਹੋਇਆ ਸੀ, ਜਿਸ ਨੂੰ ਸੋਸ਼ਲ ਮੀਡੀਆ 'ਤੇ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ 'ਯਾਰਾ ਵੇ' ਦੇ ਟਾਈਟਲ ਟਰੈਕ 'ਚ ਦੋਸਤਾਂ ਦੀ ਦੋਸਤੀ ਨੂੰ ਦਿਖਾਇਆ ਗਿਆ ਹੈ। ਇਸ ਟਾਈਟਲ ਟਰੈਕ ਨੂੰ ਹੁਣ ਤੱਕ 8 ਲੱਖ ਤੋਂ ਵਧ ਵਾਰ ਯੂਟਿਊਬ 'ਤੇ ਦੇਖਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ 'ਯਾਰਾ ਵੇ' ਦੇ ਟਾਈਟਲ ਟਰੈਕ ਦੇ ਰਿਲੀਜ਼ ਹੁੰਦਿਆ ਹੀ ਟਰੈਂਡਿੰਗ 'ਚ ਛਾਇਆ ਹੋਇਆ ਹੈ। 'ਯਾਰਾ ਵੇ' ਦੇ ਟਾਈਟਲ ਟਰੈਕ ਨੂੰ ਪੰਜਾਬੀ ਗੀਤ ਫਿਰੋਜ਼ ਖਾਨ ਤੇ ਗੁਰਮੀਤ ਸਿੰਘ ਨੇ ਗਾਇਆ ਹੈ ਅਤੇ ਗੀਤ ਦਾ ਸੰਗੀਤ ਗੁਰਮੀਤ ਸਿੰਘ ਵਲੋਂ ਹੀ ਤਿਆਰ ਕੀਤਾ ਹੈ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਕੁਝ ਘੰਟਿਆਂ 'ਚ ਲੱਖਾਂ ਲੋਕਾਂ ਵਲੋਂ ਦੇਖਿਆ ਗਿਆ ਸੀ। 'ਯਾਰਾ ਵੇ' ਫਿਲਮ ਦਾ ਸੰਗੀਤ 'ਜੱਸ ਰਿਕਾਰਡਜ਼' ਵੱਲੋਂ ਤਿਆਰ ਕੀਤਾ ਗਿਆ ਹੈ। 'ਯਾਰਾ ਵੇ' ਫਿਲਮ 'ਚ ਮੋਨਿਕਾ ਗਿੱਲ ਨੇ ਬਤੌਰ ਹੀਰੋਇਨ ਅਦਾਕਾਰਾ ਕੀਤੀ ਹੈ। ਇਸ ਤੋਂ ਇਲਾਵਾ ਰਘਬੀਰ ਬੋਲੀ, ਯੋਗਰਾਜ ਸਿੰਘ, ਨਿਰਮਲ ਰਿਸ਼ੀ, ਬੀ.ਐੱਨ. ਸ਼ਰਮਾ, ਸਰਦਾਰ ਸੋਹੀ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ, ਮਲਕੀਤ ਰੌਣੀ, ਪਾਲੀ ਸੰਧੂ ਅਤੇ ਰਾਣਾ ਜੰਗ ਬਹਾਦਰ ਦੀ ਲਾਜਵਾਬ ਅਦਾਕਾਰੀ ਹੈ। 'ਯਾਰਾ ਵੇ' ਫਿਲਮ 'ਚ 1947 ਦੇ ਦੌਰ ਨੂੰ ਦਿਖਾਇਆ ਗਿਆ ਹੈ। ਜਦੋਂ ਦੋ ਦੇਸ਼ਾਂ ਦੀ ਵੰਡ ਹੋਈ ਤਾਂ ਲੱਖਾਂ ਲੋਕਾਂ ਦਾ ਸਭ ਕੁਝ ਤਬਾਹ ਹੋ ਗਿਆ। ਉਸ ਤਬਾਹੀ 'ਚ ਸਭ ਤੋਂ ਜ਼ਿਆਦਾ ਨੁਕਸਾਨ ਰਿਸ਼ਤਿਆਂ ਦਾ ਹੋਇਆ। ਉਹ ਰਿਸ਼ਤੇ ਭਾਵੇਂ ਖੂਨ ਦੇ ਹੋਣ, ਭਾਵੇਂ ਦੋਸਤੀ ਦੇ ਫਿਲਮ 'ਚ ਸਾਰੇ ਰੰਗ ਭਰੇ ਗਏ ਹਨ।


Tags: Title TrackYaara VeFiroz KhanGurmeet SinghGagan KokriMonica GillYuvraj HansRaghveer BoliYograj SinghB N SharmaSardar SohiNirmal RishiHobby DhaliwalGurpreet Bhangu

Edited By

Sunita

Sunita is News Editor at Jagbani.