FacebookTwitterg+Mail

'ਸ਼ਕਤੀਮਾਨ' 'ਚ ਸ਼ਾਨਦਾਰ ਅਭਿਨੈ ਦਿਖਾਉਣ ਵਾਲੇ ਟੌਮ ਦੀ ਮੌਤ 'ਤੇ ਪ੍ਰਧਾਨ ਮੰਤਰੀ ਨੇ ਜਤਾਇਆ ਦੁੱਖ

tom alter
30 September, 2017 02:40:32 PM

ਮੁੰਬਈ (ਬਿਊਰੋ)— ਬਾਲੀਵੁੱਡ ਦੀਆਂ 300 ਤੋਂ ਵੱਧ ਫ਼ਿਲਮਾਂ ਨੂੰ ਆਪਣੀ ਅਦਾਕਾਰੀ ਨਾਲ ਯਾਦਗਾਰੀ ਬਨਾਉਣ ਵਾਲੇ ਬਾਲੀਵੁੱਡ ਅਦਾਕਾਰ ਟੌਮ ਆਲਟਰ ਦੀ ਮੌਤ ਹੋ ਗਈ ਹੈ। ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ ਕਰੀਬ 2 ਵਜੇ ਉਨ੍ਹਾਂ ਨੇ ਆਖਰੀ ਸਾਹ ਲਏ। ਆਲਟਰ ਦੇ ਅਕਾਲ ਚਲਾਣੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਟੌਮ ਨੂੰ ਚਮੜੀ ਦਾ ਕੈਂਸਰ ਸੀ। ਮੁੰਬਈ ਦੇ ਸੈਫੀ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚਲ ਰਿਹਾ ਸੀ। ਟੌਮ ਬਾਰੇ ਬਹੁੱਤ ਘਟ ਲੋਕ ਹੀ ਜਾਣਦੇ ਹੋਣਗੇ ਕਿ ਉਹ ਸਪੋਰਟਸ ਐਡੀਟਰ ਵੀ ਸਨ।
ਜਾਣਕਾਰੀ ਮੁਤਾਬਕ ਟੌਮ ਨੇ 1974 'ਚ ਫ਼ਿਲਮ ਐਂਡ ਟੈਲੀਵੀਜ਼ਨ ਇੰਸਟੀਟਿਊਟ ਆਫ਼ ਪੁਣੇ ਤੋਂ ਅਦਾਕਾਰੀ 'ਚ ਗ੍ਰੈਜੂਏਸ਼ਨ ਕੀਤੀ। ਮਸ਼ਹੂਰ ਟੀ. ਵੀ. ਸ਼ੋਅ 'ਜੁਨੂੰਨ' 'ਚ ਇਨ੍ਹਾਂ ਦਾ 'ਕੇਸ਼ਵ ਕਾਲਸੀ' ਦਾ ਕਿਰਦਾਰ ਅੱਜ ਵੀ ਲੋਕਾਂ ਦੇ ਮਨਾਂ ਵਿਚ ਹੈ। ਇਸ ਤੋਂ ਇਲਾਵਾ 'ਭਾਰਤ ਇਕ ਖੋਜ' ਅਤੇ 'ਕੈਪਟਨ ਵਿਓਮ' 'ਚ ਵੀ ਟੌਮ ਨੇ ਖਾਸ ਭੂਮਿਕਾ ਨਿਭਾਈ। ਆਲਟਰ ਨੇ ਮਸ਼ਹੂਰ ਟੈਲੀਵਿਜ਼ਨ ਲੜੀਵਾਰ 'ਸ਼ਕਤੀਮਾਨ' ਵਿੱਚ ਵੀ ਅਦਾਕਾਰੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਭਾਰਤੀ-ਅਮਰੀਕੀ ਕਲਾਕਾਰ ਟੌਮ ਮਸੂਰੀ 'ਚ ਪੈਦਾ ਹੋਏ ਸਨ। ਉਨ੍ਹਾਂ ਤਿੰਨ ਕਿਤਾਬਾਂ ਵੀ ਲਿਖੀਆਂ। ਇਸੇ ਸਾਲ ਰਿਲੀਜ਼ ਹੋਈ ਫ਼ਿਲਮ 'ਸਰਗੋਸ਼ੀਆਂ' 'ਚ ਵੀ ਟੌਮ ਨੇ ਅਦਾਕਾਰੀ ਕੀਤੀ। ਟੌਮ ਨੇ ਨਸੀਰੂਦੀਨ ਸ਼ਾਹ ਦੇ ਨਾਲ 'ਮੋਲਟੇ ਪ੍ਰੋਡਕਸ਼ਨ' ਨਾਂ ਤੋਂ ਥਿਏਟਰ ਗਰੁੱਪ ਵੀ ਸ਼ੁਰੂ ਕੀਤਾ ਸੀ ਤੇ ਜ਼ਿੰਦਗੀ ਭਰ ਉਹ ਫ਼ਿਲਮਾਂ ਦੇ ਨਾਲ ਥਿਏਟਰ ਵੀ ਕਰਦੇ ਰਹੇ।


Tags: Tom alterShaktimaanPadma shriDiedPrime Minister Narendra Modi Bollywood celebrity