FacebookTwitterg+Mail

ਨਹੀਂ ਰਹੇ ਅਦਾਕਾਰ-ਲੇਖਕ ਟਾਮ ਅਲਟਰ, 67 ਸਾਲ ਦੀ ਉਮਰ 'ਚ ਹੋਇਆ ਦਿਹਾਂਤ

tom alter died
30 September, 2017 10:13:50 AM

ਮੁੰਬਈ— ਮਸ਼ਹੂਰ ਅਦਾਕਾਰ, ਲੇਖਕ ਅਤੇ ਪਦਮਸ਼੍ਰੀ ਟਾਮ ਆਲਟਰ ਦਾ 67 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਉਹ ਸਟੇਜ ਫੋਰ ਸਕਿਨ ਕੈਂਸਰ ਨਾਲ ਕਾਫੀ ਦਿਨ ਤੋਂ ਜੁੱਝ ਰਹੇ ਸਨ। ਆਲਟਰ ਨੇ 300 ਤੋਂ ਵੱਧ ਮੂਵੀ 'ਚ ਅਭਿਨੈ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਟੀ. ਵੀ. ਸ਼ੋਅ 'ਚ ਵੀ ਕੰਮ ਕੀਤਾ ਸੀ, ਜਿਨ੍ਹਾਂ 'ਚ ਕਾਫੀ ਪ੍ਰਸਿੱਧ ਸ਼ੋਅ ਗੈਂਗਸਟਰ ਕੇਸ਼ਵ ਕਾਲਸੀ ਅਹਿਮ ਹੈ। 80 ਅਤੇ 90 ਦੇ ਦਹਾਕੇ 'ਚ ਉਹ ਖੇਡ ਪੱਤਰਕਾਰ ਵੀ ਰਹੇ। 
ਉਨ੍ਹਾਂ ਦੇ ਪਰਿਵਾਰ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ, ''ਦੁੱਖ ਦੇ ਨਾਲ ਅਸੀਂ ਅਦਾਕਾਰ, ਲੇਖਕ, ਨਿਰਦੇਸ਼ਨ, ਪਦਮਸ਼੍ਰੀ ਟਾਮ ਅਲਟਰ ਦੇ ਦਿਹਾਂਤ ਦਾ ਐਲਾਨ ਕਰਦੇ ਹਨ। ਟਾਮ ਸ਼ੁੱਕਰਵਾਰ ਰਾਤ 'ਚ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਮੌਜੂਦਗੀ 'ਚ ਦੁਨੀਆ ਤੋਂ ਵਿਦਾ ਹੋ ਗਏ।'' 
1950 ਚ ਮਸੂਰੀ 'ਚ ਜਨਮੇ ਆਲਟਰ ਭਾਰਚ 'ਚ ਤੀਜੀ ਪੀੜ੍ਹੀ ਦੇ ਅਮਰੀਕੀ ਸਨ। ਉਨ੍ਹਾਂ ਨੇ ਵੂਡਸਟਾਕ ਸਕੂਲ 'ਚ ਸ਼ੁਰੂਆਤੀ ਪੜ੍ਹਾਈ ਕੀਤੀ, ਜਿਸ ਤੋਂ ਬਾਅਦ ਥੋੜ੍ਹੇ ਦਿਨ੍ਹਾਂ ਲਈ ਯੇਲ ਯੂਨੀਵਰਸਿਟੀ ਗਏ ਅਤੇ 80 ਦੇ ਸ਼ੁਰੂਆਤੀ ਦਹਾਕੇ 'ਚ ਭਾਰਤ ਵਾਪਸ ਆਏ। 1972 'ਚ ਉਹ ਉਨ੍ਹਾਂ ਤਿੰਨਾ ਲੋਕਾਂ 'ਚ ਸ਼ਾਮਲ ਸਨ, ਜਿਨ੍ਹਾਂ ਨੂੰ ਪੁਣੇ ਸਥਿਤ ਦੇਸ਼ ਦੇ ਨਾਮਜ਼ਦ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ 'ਚ ਦਾਖਲੇ ਲਈ ਉਤਰੀ ਭਾਰਤ 800 ਬਿਨੈਕਾਰਾਂ 'ਚੋਂ ਚੁਣਿਆ ਗਿਆ ਸੀ। ਉਨ੍ਹਾਂ ਨੇ ਅਭਿਨੈ 'ਚ ਗੋਲਡ ਮੈਡਲ ਡਿਪਲੋਮਾ ਨਾਲ ਕੋਰਸ ਪੂਰਾ ਕੀਤਾ ਸੀ। ਉਨ੍ਹਾਂ ਤੋਂ ਇਲਾਵਾ ਬੇਂਜਾਮਿਨ ਗਿਲਾਨੀ ਅਤੇ ਫੁੰੰਸੋਕ ਲੱਦਾਖੀ ਨੂੰ ਇਸ ਕੋਰਸ ਲਈ ਚੁਣਿਆ ਗਿਆ ਸੀ। ਉਨ੍ਹਾਂ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਕੈਰਲ, ਬੇਟਾ ਜੇਮੀ ਅਤੇ ਬੇਟੀ ਅਫਸ਼ਾਂ ਹੈ।


Tags: Tom alterPadma shriBollywood celebrityDied