FacebookTwitterg+Mail

ਕਰੋੜਾਂ ਦਾ ਮਾਲਕ ਹੋਣ ਦੇ ਬਾਵਜੂਦ ਵੀ ਕਿਉਂ ਸਿੰਗਲ ਹੈ ਇਹ ਐਕਟਰ

tom cruise
22 December, 2018 09:49:24 AM

ਲਾਂਸ ਏਜਲਸ (ਬਿਊਰੋ) : ਹਾਲੀਵੁੱਡ ਦੇ ਸੁਪਰਸਟਾਰ ਟਾਮ ਕਰੂਜ ਨੇ ਆਪਣੀ ਸ਼ਾਨਦਾਰ ਐਕਟਿੰਗ ਦੇ ਜ਼ਰੀਏ ਪੂਰੀ ਦੁਨੀਆ 'ਚ ਪ੍ਰਸਿੱਧੀ ਖੱਟੀ ਹੈ। ਦੱਸ ਦੇਈਏ ਕਿ ਟਾਮ ਦਾ ਪੂਰਾ ਨਾਂ ਥਾਮਸ ਕਰੂਜ ਮਾਪੋਦਰ ਹੈ, ਅਜੋਕੇ ਸਮੇਂ ਪੂਰੀ ਦੁਨੀਆ ਇਨ੍ਹਾਂ ਦੇ ਐਕਸ਼ਨ ਅਤੇ ਐਕਟਿੰਗ ਦੀ ਦੀਵਾਨੀ ਹੈ। ਟਾਮ ਦੀ ਹਰ ਫਿਲਮ ਹੀ ਸੁਪਰਹਿੱਟ ਸਾਬਤ ਹੁੰਦੀ ਹੈ। ਟਾਮ ਨੇ ਤਿੰਨ ਵਿਆਹ ਕਰਵਾਏ ਹਨ ਅਤੇ ਉਨ੍ਹਾਂ ਦੇ ਤਿੰਨ ਬੱਚੇ ਵੀ ਹਨ। ਇਸ ਦੇ ਬਾਵਜੂਦ ਟਾਮ ਅੱਜ ਵੀ ਸਿੰਗਲ ਹਨ।

Punjabi Bollywood Tadka
ਦੱਸ ਦੇਈਏ ਟਾਮ ਸਾਲ ਭਰ 'ਚ ਇੰਨੀ ਜ਼ਿਆਦਾ ਕਮਾਈ ਕਰਦੇ ਹਨ ਕਿ ਹਰ ਕੁੜੀ ਉਨ੍ਹਾਂ ਵੱਲ ਆਕਰਸ਼ਤ ਹੋ ਜਾਂਦੀ ਹੈ ਪਰ ਫਿਰ ਵੀ ਟਾਮ ਇਕੱਲੇ ਹੀ ਹਨ। ਟਾਮ ਦੀ Net Worth 3772 ਕਰੋੜ ਹੈ।

Punjabi Bollywood Tadka

ਜੀ ਹਾਂ ਉਨ੍ਹਾਂ ਕੋਲ 12.5 ਕਰੋੜ ਦੀ ਬੁਗਾਤੀ ਬੇਰਾਨ ਕਾਰ ਉਨ੍ਹਾਂ ਦੀ ਸਭ ਤੋਂ ਪਸੰਦੀਦਾ ਕਾਰ ਹੈ। ਟਾਮ ਲਗਜਰੀ ਕਾਰਾਂ ਦੇ ਬਹੁਤ ਸ਼ੌਕੀਨ ਹਨ। ਇੰਨਾ ਹੀ ਨਹੀਂ ਸਗੋਂ ਟਾਮ ਕੋਲ ਦੋ ਪ੍ਰਾਈਵੇਟ ਜੈੱਟ ਜਹਾਜ਼ ਵੀ ਹਨ।

Punjabi Bollywood Tadka
ਦੱਸਣਯੋਗ ਹੈ ਕਿ ਟਾਮ ਦੇ 206 ਕਰੋੜ ਦਾ ਇਹ ਮੈਂਸ਼ਨ 14.2 ਏਕੜ 'ਚ ਫੈਲਿਆ ਹੈ। ਟਾਮ ਨੂੰ ਸਭ ਤੋਂ ਜ਼ਿਆਦਾ ਪ੍ਰਸਿੱਧੀ ਉਨ੍ਹਾਂ ਦੀ ਫਿਲਮ ਸੀਰੀਜ਼ 'ਮਿਸ਼ਨ ਇੰਪਾਸਿਬਲ' ਤੋਂ ਮਿਲੀ ਹੈ। ਭਾਵੇਂ ਹੀ ਟਾਮ ਦੀ ਉਮਰ 56 ਸਾਲ ਹੈ ਪਰ ਹੁਣ ਵੀ ਉਹ ਆਪਣੇ ਖਤਰਨਾਕ ਸਟੰਟ ਸੀਨ ਦੇ ਜ਼ਰੀਏ ਹਲਚਲ ਮਚਾ ਦਿੰਦੇ ਹਨ।

Punjabi Bollywood Tadka

ਦੱਸ ਦੇਈਏ ਕਿ ਟਾਮ ਕਰੂਜ਼ ਨੇ ਫਿਲਮ ਇੰਡਸਟਰੀ 'ਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ ਅਤੇ ਟਾਮ ਕਰੂਜ਼ ਦੀ ਅਦਾਕਾਰੀ ਨੂੰ ਬੇਹੱਦ ਪਸੰਦ ਕੀਤਾ ਗਿਆ ਹੈ।


Tags: Tom Cruise Eyes Wide Shut Jerry Maguire Vanilla Sky Jack Reacher

Edited By

Sunita

Sunita is News Editor at Jagbani.