FacebookTwitterg+Mail

...ਜਦੋਂ ਕਰੂਜ਼ ਲਈ ਫੌਜੀ ਹਵਾਈ ਜਹਾਜ਼ ਮੁਹੱਈਆ ਕਰਵਾਇਆ ਅਧਿਕਾਰੀਆਂ ਨੇ

tom cruise
06 August, 2018 03:13:00 PM

ਨਵੀਂ ਦਿੱਲੀ (ਭਾਸ਼ਾ)- ਹਾਲੀਵੁੱਡ ਦੀ ਫਿਲਮ 'ਮਿਸ਼ਨ ਇੰਪਾਸੀਬਲ-ਫਾਲਆਊਟ' ਦੇ ਨਿਰਮਾਤਾਵਾਂ ਨੂੰ ਟਾਮ ਕਰੂਜ਼ ਦਾ ਇਕ ਖਤਰੇ ਭਰਿਆ ਦ੍ਰਿਸ਼ ਫਿਲਮਾਉਣ ਲਈ ਵਿਸ਼ੇਸ਼ ਫੌਜੀ ਹਵਾਈ ਜਹਾਜ਼ ਦੀ ਲੋੜ ਪਈ। ਆਬੂਧਾਬੀ ਦੀ ਮੀਡੀਆ ਜ਼ੋਨ ਅਥਾਰਟੀ ਦੀ ਸੀ. ਈ. ਓ. ਮਰੀਅਮ ਈਦ ਅਲ ਮਹਿਰੀ ਨੇ ਦੱਸਿਆ ਕਿ ਇਹ ਜਹਾਜ਼ ਸਿਰਫ ਸੰਯੁਕਤ ਅਰਬ ਅਮੀਰਾਤ ਦੀ ਫੌਜ ਨੂੰ ਹੀ ਮਿਲ ਸਕਦਾ ਸੀ। ਆਬੂਧਾਬੀ ਵਿਖੇ 'ਮਿਸ਼ਨ ਇੰਪਾਸੀਬਲ-ਫਾਲਆਊਟ' ਦੇ ਨਿਰਮਾਣ ਦੌਰਾਨ ਸਾਡੇ ਮੀਡੀਆ ਉਦਯੋਗ ਲਈ ਅਤਿਅੰਤ ਅਹਿਮ ਪਲ ਸਨ ਅਤੇ ਸਾਨੂੰ ਮਾਣ ਹੈ ਕਿ ਇਸ ਖਤਰੇ ਭਰੇ ਸਟੰਟ ਨੂੰ ਪੂਰਾ ਕਰਵਾਉਣ ਵਿਚ ਅਸੀਂ ਸਫਲ ਰਹੇ। Punjabi Bollywood Tadkaਉਨ੍ਹਾਂ ਦੱਸਿਆ ਕਿ ਪੈਰਾਮਾਊਂਟ ਪਿਕਚਰਜ਼ ਨੂੰ ਸੀ-17 ਫੌਜੀ ਹਵਾਈ ਜਹਾਜ਼ ਦੀ ਲੋੜ ਸੀ। ਇਸ ਦੀ ਵਰਤੋਂ ਰਿਹਰਸਲ ਅਤੇ ਸ਼ੂਟਿੰਗ ਦੌਰਾਨ ਕੀਤੀ ਜਾਣੀ ਸੀ। ਇਹ ਫਿਲਮ 27 ਜੁਲਾਈ ਨੂੰ ਰਿਲੀਜ਼ ਹੋਈ ਸੀ।


Tags: tom cruise Military planehollywood Film mission impossible fallout ਟਾਮ ਕਰੂਜ਼

Edited By

Anuradha

Anuradha is News Editor at Jagbani.