FacebookTwitterg+Mail

ਟਾਮ ਕਰੂਜ਼ ਦੀ ਪਤਨੀ ਹੋਣ ਕਾਰਨ ਹਾਲੀਵੁੱਡ ਦੀ ਹਨੇਰੀ ਦੁਨੀਆ ਤੋਂ ਬਚੀ ਰਹੀ ਨਿਕੋਲ

tom cruise nicole kidman
16 October, 2018 09:28:28 PM

ਮੁੰਬਈ (ਬਿਊਰੋ)— ਅਭਿਨੇਤਰੀ ਨਿਕੋਲ ਕਿਡਮੈਨ ਨੇ ਕਿਹਾ ਕਿ ਅਭਿਨੇਤਾ ਟਾਮ ਕਰੂਜ਼ ਨਾਲ ਵਿਆਹ ਦੀ ਵਜ੍ਹਾ ਕਾਰਨ ਉਹ ਹਾਲੀਵੁੱਡ 'ਚ ਯੌਨ ਸ਼ੋਸ਼ਣ ਤੋਂ ਬਚੀ ਰਹੀ। ਕਰੂਜ਼ ਨਾਲ ਵਿਆਹ ਸਮੇਂ ਉਹ ਸਿਰਫ 22 ਸਾਲਾਂ ਦੀ ਸੀ। ਕਿਡਮੈਨ ਨੇ ਇਕ ਇੰਟਰਵਿਊ 'ਚ ਕਿਹਾ ਕਿ ਬੀਤੇ ਸਮੇਂ ਨੂੰ ਦੇਖ ਕੇ ਮਹਿਸੂਸ ਹੁੰਦਾ ਹੈ ਕਿ ਉਸ ਸਮੇਂ ਉਸ ਦੇ ਪਤੀ ਦੇ ਸੁਪਰਸਟਾਰ ਹੋਣ ਕਾਰਨ ਉਹ ਹਾਲੀਵੁੱਡ ਦੀ ਹਨੇਰੀ ਦੁਨੀਆ ਤੋਂ ਬਚ ਸਕੀ।

Punjabi Bollywood Tadka

ਆਸਕਰ ਜੇਤੂ ਕਿਡਮੈਨ ਦਾ ਕਹਿਣਾ ਹੈ ਕਿ ਮਸ਼ਹੂਰ ਅਭਿਨੇਤਾ ਨਾਲ ਵਿਆਹ ਕਾਰਨ ਉਸ ਨੂੰ ਇਕ ਖਾਸ ਤਰੀਕੇ ਦੀ ਸੁਰੱਖਿਆ ਮਿਲੀ। ਮਰਦ ਉਸ ਦੇ ਯੌਨ ਸ਼ੋਸ਼ਣ ਤੋਂ ਦੂਰ ਰਹੇ। ਕਿਡਮੈਨ ਨੇ ਕਿਹਾ, 'ਮੈਂ ਬਹੁਤ ਘੱਟ ਉਮਰ 'ਚ ਵਿਆਹ ਕਰਵਾਇਆ ਸੀ। ਇਸ ਨਾਲ ਮੈਨੂੰ ਕੋਈ ਸ਼ਕਤੀ ਨਹੀਂ ਮਿਲੀ ਪਰ ਯਕੀਨੀ ਰੂਪ ਨਾਲ ਮੇਰੇ ਲਈ ਇਹ ਸੁਰੱਖਿਆ ਸੀ।'

Punjabi Bollywood Tadka

ਉਸ ਨੇ ਕਿਹਾ, 'ਮੈਂ ਪਿਆਰ ਲਈ ਵਿਆਹ ਕਰਵਾਇਆ ਪਰ ਬੇਹੱਦ ਸ਼ਕਤੀਸ਼ਾਲੀ ਵਿਅਕਤੀ ਨਾਲ ਵਿਆਹ ਕਰਵਾਉਣ ਦੇ ਨਾਲ ਮੈਂ ਯੌਨ ਸ਼ੋਸ਼ਣ ਤੋਂ ਬਚੀ ਰਹੀ।' ਉਸ ਨੇ ਕਿਹਾ ਕਿ ਕਰੂਜ਼ ਤੋਂ ਵੱਖ ਹੋਣ ਤੋਂ ਬਾਅਦ ਉਸ ਦੇ ਪ੍ਰਤੀ ਲੋਕਾਂ ਦਾ ਰਵੱਈਆ ਬਦਲ ਗਿਆ।


Tags: Tom Cruise Nicole Kidman Me Too Hollywood

Edited By

Rahul Singh

Rahul Singh is News Editor at Jagbani.