FacebookTwitterg+Mail

‘ਤੂਫਾਨ’ ਤੋਂ ਫਰਹਾਨ ਅਖਤਰ ਦੇ ਬੌਕਸਰ ਲੁੱਕ ਦੀ ਪਹਿਲੀ ਝਲਕ ਆਈ ਸਾਹਮਣੇ

toofan first look revealed  farhan akhtar  s all new boxer look raises the heat
30 September, 2019 04:10:22 PM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਮਲਟੀ ਟੈਲੇਂਟਡ ਐਕਟਰ-ਸਿੰਗਰ ਫਰਹਾਨ ਅਖਤਰ ਜੋ ਕਿ ਇਕ ਵਾਰ ਫਿਰ ਤੋਂ ਖਿਡਾਰੀ ਦੇ ਰੂਪ ‘ਚ ਨਜ਼ਰ ਆਉਣਗੇ। ਜੀ ਹਾਂ ਫਰਹਾਨ ਨੇ ਆਪਣੀ ਆਉਣ ਵਾਲੀ ਫਿਲਮ ‘ਤੂਫਾਨ’ ਤੋਂ ਆਪਣੀ ਬਾਕਸਿੰਗ ਕਰਦੇ ਹੋਏ ਦੀ ਲੁੱਕ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਇਸ ਤਸਵੀਰ ਨਾਲ ਫਰਹਾਨ ਨੇ ਕੈਪਸ਼ਨ ਵੀ ਦਿੱਤਾ ਹੈ। ਫਰਹਾਨ ਨੇ ਲਿਖਿਆ,‘‘ਤੂਫ਼ਾਨ ਉੱਠੇਗਾ!! ਪਹਿਲੀ ਲੁੱਕ! #ਤੂਫਾਨ ਰਿਲੀਜਿੰਗ 2 ਅਕਤੂਬਰ 2020!’’ ਫਰਹਾਨ ਦੀ ਇਹ ਨਵੀਂ ਲੁੱਕ ਸੋਸ਼ਲ ਮੀਡੀਆ ’ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਇਸ ਪੋਸਟਰ ’ਤੇ ਬਾਲੀਵੁੱਡ ਦੀਆਂ ਨਾਮੀ ਹਸਤੀਆਂ ਕੈਟਰੀਨਾ ਕੈਫ ਤੋਂ ਲੈ ਸ਼ਿਬਾਨੀ ਦਾਂਡੇਕਰ ਨੇ ਕੁਮੈਂਟਸ ਕੀਤੇ ਹਨ।


ਦੱਸ ਦੇਈਏ ਕਿ ਇਸ ਫਿਲਮ ’ਚ ਫਰਹਾਨ ਖਾਨ ਬਾਕਸਿੰਗ ਕਰਦੇ ਹੋਏ ਦਿਖਾਈ ਦੇਣਗੇ। ਇਸ ਫਿਲਮ ਨੂੰ ਰਾਕੇਸ਼ ਓਮਪ੍ਰਕਾਸ਼ ਨੇ ਡਾਇਰੈਕਟ ਕੀਤਾ ਹੈ। ਇਸ ਤੋਂ ਪਹਿਲਾਂ ਫਰਹਾਨ ਨੇ ਰਾਕੇਸ਼ ਓਮਪ੍ਰਕਾਸ਼ ਮਹਿਰਾ ਨਾਲ ‘ਭਾਗ ਮਿਲਖਾ ਭਾਗ’ ਫਿਲਮ ਕੀਤੀ ਸੀ। ਜੇਕਰ ਫਰਹਾਨ ਦੀ ਫਿਲਮ ‘ਤੂਫਾਨ’ ਦੀ ਗੱਲ ਕਰੀਏ ਤਾਂ ਇਹ ਫਿਲਮ ਅਗਲੇ ਸਾਲ 2 ਅਕਤੂਬਰ 2020 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।


Tags: ToofanFirst LookFarhan Akhtars Rakeysh Omprakash MehraBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari