FacebookTwitterg+Mail

ਇਨ੍ਹਾਂ ਗੀਤਾ ਬਿਨਾਂ ਅਧੂਰਾ ਹੈ ਦੀਵਾਲੀ ਦਾ ਤਿਉਹਾਰ

top 10 diwali songs from bollywood
27 October, 2019 11:56:10 AM

ਜਲੰਧਰ(ਬਿਊਰੋ)- ਦੇਸ਼ਭਰ ਵਿਚ ਰੌਸ਼ਨੀ ਦੇ ਤਿਉਹਾਰ ਦੀਵਾਲੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਨੂੰ ਲੈ ਕੇ ਬਾਲੀਵੁੱਡ ਸਿਤਾਰਿਆ ਵਿਚ ਵੀ ਕਾਫੀ ਕਰੇਜ਼ ਦੇਖਿਆ ਜਾ ਸਕਦਾ ਹੈ। ਅਜਿਹੇ ਵਿਚ ਦੀਵਾਲੀ ਦੀ ਰੌਸ਼ਨੀ ਨਾਲ ਬਾਲੀਵੁੱਡ ਇੰਡਸਟਰੀ ਦਾ ਵੀ ਡੂੰਘਾ ਨਾਅਤਾ ਹੈ। ਫਿਲਮ ਇੰਡਸਟਰੀ ਨੇ ਦੀਵਾਲੀ 'ਤੇ ਬੇਸਡ ਕਈ ਅਜਿਹੇ ਗੀਤ ਦਿੱਤੇ ਹਨ, ਜੋ ਕਾਫੀ ਮਸ਼ਹੂਰ ਰਹੇ। ਅੱਜ ਅਸੀਂ ਤੁਹਾਨੂੰ ਉਨ੍ਹਾਂ ਵਧੀਆਂ ਗੀਤਾਂ ਬਾਰੇ ਵਿਚ ਦੱਸਾਂਗੇ, ਜੋ ਦੀਵਾਲੀ 'ਤੇ ਬਣਾਏ ਗਏ ਅਤੇ ਕਾਫੀ ਮਸ਼ਹੂਰ ਵੀ ਹੋਏ। ਇਨ੍ਹਾਂ ਗੀਤਾਂ ਨੂੰ ਸੁਣ ਕੇ ਤੁਹਾਡਾ ਦੀਵਾਲੀ ਮਨਾਉਣ ਦਾ ਮਜ਼ਾ ਦੁੱਗਣਾ ਹੋ ਜਾਵੇਗਾ।
'ਪੈਰੋ ਮੇਂ ਬੰਧਨ ਹੈ'
ਸਾਲ 2000 ਵਿਚ ਰਿਲੀਜ ਹੋਈ ਸ਼ਾਨਦਾਰ ਫਿਲਮ 'ਮੋਹੱਬਤੇ' ਦਾ ਗੀਤ 'ਪੈਰੋ ਮੇਂ ਬੰਧਨ ਹੈ' ਅੱਜ ਵੀ ਲੋਕਾਂ ਦੇ ਦਿਲਾਂ ਵਿਚ ਹੈ। ਦੀਵਾਲੀ 'ਤੇ ਆਧਾਰਿਤ ਇਸ ਗੀਤ 'ਤੇ ਉਦਏ ਚੋਪੜਾ, ਜੁਗਲ ਹੰਸਰਾਜ, ਜ਼ਿੰਮੀ ਸ਼ੇਰਗਿੱਲ, ਸ਼ਮਿਤਾ ਸ਼ੈੱਟੀ,  ਕਿਮ ਸ਼ਰਮਾ, ਪ੍ਰੀਤੀ ਝੰਗਿਆਨੀ ਨੇ ਪਰਫਾਰਮ ਕੀਤਾ ਸੀ।


'ਕਭੀ ਖੁਸ਼ੀ ਕਭੀ ਗਮ'
ਫਿਲਮ 'ਕਭੀ ਖੁਸ਼ੀ ਕਭੀ ਗਮ' ਦਾ ਟਾਇਟਲ ਗੀਤ ਦੀਵਾਲੀ 'ਤੇ ਬਣਾਇਆ ਗਿਆ ਸੀ। ਜਤਿਨ-ਲਲਿਤ ਦਾ ਮਿਊਜ਼ਿਕ ਅਤੇ ਜਯਾ ਬੱਚਨ ਦੀ ਸ਼ਾਨਦਾਰ ਪਰਫਾਰਮੈਂਸ ਕਾਰਨ ਇਹ ਗੀਤ ਅੱਜ ਵੀ ਬੇਹੱਦ ਮਸ਼ਹੂਰ ਹੈ।

'ਸਿਲਸਿਲਾ ਯੇ ਚਾਹਤ ਕਾ'
ਡਾਇਰੈਕਟਰ ਸੰਜੈ ਲੀਲਾ ਭੰਸਾਲੀ ਨੇ ਸ਼ਾਹਰੁਖ ਖਾਨ ਨਾਲ ਫਿਲਮ 'ਦੇਵਦਾਸ' ਬਣਾਈ ਸੀ, ਜੋ ਸਾਲ 2002 ਵਿਚ ਰਿਲੀਜ਼ ਹੋਈ ਸੀ। ਇਸ ਫਿਲਮ ਦਾ ਗੀਤ 'ਸਿਲਸਿਲਾ ਯੇ ਚਾਹਤ ਕਾ' ਬਹੁਤ ਮਸ਼ਹੂਰ ਹੋਇਆ ਸੀ। ਗੀਤ ਨੂੰ ਐਸ਼ਵਰਿਆ ਰਾਏ ਬੱਚਨ 'ਤੇ ਫਿਲਮਾਇਆ ਗਿਆ ਸੀ।


'ਮਾਹੀ ਵੇ'
ਸ਼ਾਹਰੁਖ ਖਾਨ ਦੀ ਫਿਲਮ 'ਕੱਲ ਹੋ ਨਾ ਹੋ' ਦਾ ਗੀਤ 'ਮਾਹੀ ਵੇ' ਕਾਫੀ ਚਰਚਾ ਵਿਚ ਰਿਹਾ।

'ਦੀਪ ਦੀਵਾਲੀ ਦੇ ਝੂਠੇ, ਰਾਤ ਜਲੇ ਸਵੇਰੇ ਟੁੱਟੇ'
ਦਿੱਗਜ ਮਿਊਜ਼ਿਕ ਡਾਇਰੈਕਟਰ ਐੱਸਡੀ ਬਰਮਨ ਦੇ ਮਿਊਜ਼ਿਕ ਨਾਲ ਸਜਿਆ ਗੀਤ 'ਛੋਟੇ ਨੰਨ੍ਹੇ ਮੁੰਨੇ ਪਿਆਰੇ ਪਿਆਰੇ ਰੇ... ਦੀਪ ਦੀਵਾਲੀ ਦੇ ਝੂਠੇ, ਰਾਤ ਜਲੇ ਸਵੇਰੇ ਟੁੱਟੇ' ਕਾਫੀ ਪਸੰਦ ਕੀਤਾ ਗਿਆ ਸੀ। ਇਹ ਗੀਤ 'ਜੁੱਗਨੂੰ' ਫਿਲਮ ਦਾ ਹੈ ਅਤੇ ਇਸ ਵਿਚ ਧਰਮਿੰਦਰ ਨੇ ਮੁੱਖ ਭੂਮਿਕਾ ਨਿਭਾਈ ਸੀ

'ਡੋਲੀ ਤਾਰੋ ਡੋਲ'
'ਹਮ ਦਿਲ ਦੇ ਚੁੱਕੇ ਸਨਮ' ਫਿਲਮ ਦਾ ਗੀਤ 'ਡੋਲੀ ਤਾਰੋ ਡੋਲ' ਨੂੰ ਅੱਜ ਵੀ ਸੁਣਨ ਦਾ ਮਨ ਕਰਦਾ ਹੈ।


Tags: DiwaliSongsDiwali Songs Bollywood FilmsMohabbateinKabhi Khushi Kabhie GhamSilsila Ye Chaahat Ka

About The Author

manju bala

manju bala is content editor at Punjab Kesari