ਜਲੰਧਰ- ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਨਿੱਤ ਨਵੇਂ ਗੀਤ ਰਿਲੀਜ਼ ਹੁੰਦੇ ਰਹਿੰਦੇ ਹਨ, ਜਿਨ੍ਹਾਂ 'ਚੋਂ ਦਰਸ਼ਕਾਂ ਦਾ ਪਿਆਰ ਕੁਝ ਕੁ ਗੀਤਾਂ ਨੂੰ ਹੀ ਮਿਲਦਾ ਹੈ। ਇਥੇ ਅੱਜ ਤੁਹਾਨੂੰ 'ਟੌਪ 5' ਉਨ੍ਹਾਂ ਪੰਜਾਬੀ ਗੀਤਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਦਰਸ਼ਕਾਂ ਨੂੰ ਕਾਫੀ ਆਕਰਸ਼ਿਤ ਕੀਤਾ। ਆਓ ਜਾਣਦੇ ਹਾਂ ਉਹ ਕਿਹੜੇ 'ਟੌਪ 5' ਗੀਤ ਰਹੇ, ਜਿਨ੍ਹਾਂ ਨੇ ਦਰਸ਼ਕਾਂ ਵਿਚਾਲੇ ਆਪਣੀ ਵੱਖਰੀ ਪਛਾਣ ਬਣਾਈ ਤੇ ਸੁਪਰਹਿੱਟ ਰਹੇ—
1. ਪੱਟ ਲੈਣਗੇ (ਗਿੱਪੀ ਗਰੇਵਾਲ)
ਗਿੱਪੀ ਗਰੇਵਾਲ ਦਾ ਹਾਲ ਹੀ 'ਚ ਰਿਲੀਜ਼ ਹੋਇਆ ਗੀਤ 'ਪੱਟ ਲੈਣਗੇ' ਵੀਡੀਓ ਆਉਣ ਤੋਂ ਪਹਿਲਾਂ ਹੀ ਕਾਫੀ ਹਿੱਟ ਸਾਬਿਤ ਹੋਇਆ ਸੀ। ਇਸ ਗੀਤ 'ਚ ਗਿੱਪੀ ਨਾਲ ਨੇਹਾ ਕੱਕੜ ਨੇ ਵੀ ਆਪਣੀ ਆਵਾਜ਼ ਦਿੱਤੀ ਹੈ।
2. ਪੰਜ ਤਾਰਾ (ਦਿਲਜੀਤ ਦੁਸਾਂਝ)
ਦਿਲਜੀਤ ਦੁਸਾਂਝ ਦਾ ਗੀਤ ਪੰਜ ਤਾਰਾ ਹਰ ਪਾਸੇ ਹਿੱਟ ਰਿਹਾ ਹੈ। ਇਸ ਨੂੰ ਯੂਟਿਊਬ 'ਤੇ ਵੀ 30 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
3. ਸੁਪਨਾ (ਅਮਰਿੰਦਰ ਗਿੱਲ)
ਲੰਮੇ ਸਮੇਂ ਬਾਅਦ ਆਪਣਾ ਸਿੰਗਲ ਟਰੈਕ ਲੈ ਕੇ ਦਰਸ਼ਕਾਂ ਦੀ ਕਚਿਹਰੀ 'ਚ ਹਾਜ਼ਰ ਹੋਏ ਗਾਇਕ ਅਮਰਿੰਦਰ ਗਿੱਲ ਨੇ ਸੁਪਨਾ ਗੀਤ ਨਾਲ ਦਰਸ਼ਕਾਂ ਨੂੰ ਕਾਫੀ ਖੁਸ਼ ਕੀਤਾ ਹੈ। ਗੀਤ ਬੇਹੱਦ ਹੀ ਆਕਰਸ਼ਕ ਢੰਗ ਨਾਲ ਬਣਾਇਆ ਗਿਆ ਹੈ, ਜਿਸ ਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ।
4. ਜ਼ਿੰਦਾਬਾਦ ਯਾਰੀਆਂ (ਐਮੀ ਵਿਰਕ)
ਐਮੀ ਵਿਰਕ ਦਾ ਸਿੰਗਲ ਟਰੈਕ ਜ਼ਿੰਦਾਬਾਦ ਯਾਰੀਆਂ ਵੀ ਇਨ੍ਹੀਂ ਦਿਨੀਂ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੀਤ ਨੂੰ ਬੇਹੱਦ ਹੀ ਆਕਰਸ਼ਕ ਢੰਗ ਨਾਲ ਤਿਆਰ ਕੀਤਾ ਗਿਆ ਹੈ, ਜਿਸ ਨੂੰ ਹਰ ਕੋਈ ਦੇਖ ਕੇ ਖੁਸ਼ ਹੁੰਦਾ ਹੈ।
5. ਤਨਖਾਹ (ਰਣਜੀਤ ਬਾਵਾ)
ਰਣਜੀਤ ਬਾਵਾ ਦਾ ਸਿੰਗਲ ਟਰੈਕ ਤਨਖਾਹ ਵੀ ਕਾਫੀ ਖੂਬਸੂਰਤ ਗੀਤ ਹੈ। ਗੀਤ 'ਚ ਡਰਾਈਵਰਾਂ ਦੀ ਤਨਖਾਹ ਨੂੰ ਲੈ ਕੇ ਉਨ੍ਹਾਂ ਦੀਆਂ ਪਤਨੀਆਂ ਵਲੋਂ ਕੀਤੇ ਜਾ ਰਹੇ ਸਵਾਲਾਂ ਬਾਰੇ ਜ਼ਿਕਰ ਕੀਤਾ ਗਿਆ ਹੈ।