ਜਲੰਧਰ— ਵਿਆਹ ਹੋਵੇ ਜਾਂ ਕੋਈ ਪਾਰਟੀ, ਪੰਜਾਬੀ ਗੀਤਾਂ ਦੇ ਬਿਨਾਂ ਇਨ੍ਹਾਂ ਦਾ ਆਨੰਦ ਮਾਣਨਾ ਪੰਜਾਬੀਆਂ ਤੇ ਭਾਰਤੀਆਂ ਲਈ ਮੁਸ਼ਕਿਲ ਹੈ। ਯੋ ਯੋ ਹਨੀ ਸਿੰਘ, ਮੀਕਾ ਸਿੰਘ, ਦਲੇਰ ਮਹਿੰਦੀ ਸਮੇਤ ਕਈ ਪੰਜਾਬੀ ਸਿੰਗਰਾਂ ਦੇ ਮਿਊਜ਼ਿਕ 'ਤੇ ਅਸੀਂ ਸਾਲਾਂ ਤੋਂ ਨੱਚਦੇ ਆਏ ਹਾਂ। ਇਨ੍ਹਾਂ ਵੱਡੇ ਮਰਦ ਸਿੰਗਰਾਂ ਦੇ ਪਿੱਛੇ ਮਹਿਲਾ ਸਿੰਗਰਾਂ ਦੀ ਆਵਾਜ਼ ਕਿਤੇ ਦਬ ਜਾਂਦੀ ਹੈ। ਅੱਜ ਤੁਹਾਨੂੰ ਉਨ੍ਹਾਂ ਪੰਜਾਬੀ ਮਹਿਲਾ ਸਿੰਗਰਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਆਵਾਜ਼ ਤੇ ਪ੍ਰਸਿੱਧੀ ਦੇ ਨਾਲ-ਨਾਲ ਖੂਬਸੂਰਤੀ ਵੀ ਚਰਚਾ 'ਚ ਰਹਿੰਦੀ ਹੈ।
ਜੈਸਮੀਨ
ਜਲੰਧਰ 'ਚ ਜਨਮੀ ਸਿੰਗਰ ਜੈਸਮੀਨ ਗੀਤਕਾਰ, ਪਰਫਾਰਮਰ ਤੇ ਸਿੰਗਰ ਹੈ। ਉਸ ਨੇ 'ਮੁਕਸਾਨ' (2008) ਗੀਤ ਰਾਹੀਂ ਗਾਇਕੀ ਸਫਰ ਦੀ ਸ਼ੁਰੂਆਤ ਕੀਤੀ, ਜਿਹੜਾ ਕਾਫੀ ਪ੍ਰਸਿੱਧ ਹੋਇਆ ਸੀ।
ਜੈਨੀ ਜੌਹਲ
ਜਲੰਧਰ ਦੀ ਰਹਿਣ ਵਾਲੀ ਜੈਨੀ ਜੌਹਲ ਦਾ ਸਭ ਤੋਂ ਪ੍ਰਸਿੱਧ ਗੀਤ 'ਯਾਰੀ ਜੱਟੀ ਦੀ' ਹੈ। ਇਸ ਗੀਤ ਰਾਹੀਂ ਉਹ ਚਰਚਾ 'ਚ ਆਈ। ਸਿਰਫ 3 ਸਾਲ ਦੀ ਉਮਰ 'ਚ ਗਾਇਕੀ ਦੀ ਸ਼ੁਰੂਆਤ ਕਰਨ ਵਾਲੀ ਜੈਨੀ ਨੇ 'ਚੰਡੀਗੜ੍ਹ ਰਹਿਣ ਵਾਲੀਏ', 'ਮੁਟਿਆਰ ਜੱਟ ਦੀ' ਵਰਗੇ ਗੀਤ ਗਾਏ ਹਨ।
ਕੌਰ ਬੀ
25 ਸਾਲ ਦੀ ਕੌਰ ਬੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਪ੍ਰਸਿੱਧ ਮਹਿਲਾ ਸਿੰਗਰਾਂ 'ਚੋਂ ਇਕ ਹੈ। 'ਮਿੱਤਰਾਂ ਦੇ ਬੂਟ', 'ਮਿਸ ਯੂ', 'ਫੁਲਕਾਰੀ' ਉਸ ਦੇ ਪ੍ਰਸਿੱਧ ਗੀਤ ਹਨ।
ਮਿਸ ਪੂਜਾ
ਮਸ਼ਹੂਰ ਪੰਜਾਬੀ ਗਾਇਕਾ ਮਿਸ ਪੂਜਾ ਦਾ ਅਸਲੀ ਨਾਂ ਗੁਰਿੰਦਰ ਕੌਰ ਹੈ। ਉਸ ਨੇ 70 ਤੋਂ ਵੱਧ ਪੰਜਾਬੀ ਡਿਊਟ ਗੀਤ ਗਾਏ ਹਨ। 'ਪੇਨ ਕਿਲਰ', 'ਬਠਿੰਡਾ ਬੀਟਸ' ਉਸ ਦੇ ਪ੍ਰਸਿੱਧ ਗੀਤ ਹਨ।
ਅਨਮੋਲ ਗਗਨ ਮਾਨ
ਅਨਮੋਲ ਗਗਨ ਮਾਨ ਦਾ ਅਸਲੀ ਨਾਂ ਗਗਨਦੀਪ ਕੌਰ ਹੈ। 26 ਸਾਲਾਂ ਦੀ ਇਹ ਗਾਇਕਾ ਸਾਈਕੋਲਾਜੀ ਦੀ ਡਿਗਰੀ ਹੋਲਡਰ ਹੈ। 'ਕਾਲਾ ਸ਼ੇਰ', 'ਸ਼ੌਕੀਨ ਜੱਟ' ਉਸ ਦੇ ਪ੍ਰਸਿੱਧ ਗੀਤ ਹਨ।
ਰੁਪਿੰਦਰ ਹਾਂਡਾ
ਰੁਪਿੰਦਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2010 'ਚ ਕੀਤੀ ਸੀ। ਇਸੇ ਸਾਲ ਉਹ 'ਐੱਮ. ਐੱਚ. 1 ਆਵਾਜ਼ ਪੰਜਾਬ ਦੀ ਸੀਜ਼ਨ 1' ਦੀ ਜੇਤੂ ਬਣੀ। ਰੁਪਿੰਦਰ ਨੇ 'ਮੇਰੇ ਹਾਣੀਆਂ', 'ਫੁਲਕਾਰੀਆਂ', 'ਲਵਿੰਗ ਵੇਵਸ' ਵਰਗੇ ਗੀਤਾਂ ਨੂੰ ਆਵਾਜ਼ ਦਿੱਤੀ ਹੈ।
ਨਿਮਰਤ ਖਹਿਰਾ
24 ਸਾਲ ਦੀ ਨਿਮਰਤ ਖਹਿਰਾ ਦਾ ਜਨਮ ਗੁਰਦਾਸਪੁਰ 'ਚ ਹੋਇਆ ਸੀ। 'ਵਾਇਸ ਆਫ ਪੰਜਾਬ' ਸੀਜ਼ਨ 3 ਦੀ ਜੇਤੀ ਰਹੀ ਨਿਮਰਤ ਨੇ ਗਾਇਕੀ ਦੀ ਸ਼ੁਰੂਆਤ 2013 'ਚ ਕੀਤੀ ਸੀ। 'ਇਸ਼ਕ ਕਚਿਹਰੀ' ਗੀਤ ਰਾਹੀਂ ਉਸ ਨੂੰ ਪ੍ਰਸਿੱਧੀ ਮਿਲੀ।
ਹਾਰਡ ਕੌਰ
ਹਾਰਡ ਕੌਰ ਆਪਣੇ ਗੀਤਾਂ ਤੋਂ ਇਲਾਵਾ ਹਮੇਸ਼ਾ ਆਪਣੇ ਸਟਾਈਲ ਕਾਰਨ ਚਰਚਾ 'ਚ ਰਹਿੰਦੀ ਹੈ। 'ਗੱਲਾਸੀ' ਗੀਤ ਨੇ ਉਸ ਨੂੰ ਪ੍ਰਸਿੱਧੀ ਦਿਵਾਈ। ਇਸ ਤੋਂ ਬਾਅਦ ਉਸ ਨੇ ਕਈ ਹਿੱਟ ਗੀਤ ਦਿੱਤੇ।
ਨੇਹਾ ਕੱਕੜ
'ਲੰਡਨ ਠੁਮਕਦਾ', 'ਕਰ ਗਈ ਚੁੱਲ' ਤੇ 'ਕਾਲਾ ਚਸ਼ਮਾ' ਵਰਗੇ ਕਈ ਪਾਰਟੀ ਸੌਂਗਸ ਦੇ ਚੁੱਕੀ ਨੇਹਾ ਕੱਕੜ ਦਾ ਜਨਮ ਉਤਰਾਖੰਡ 'ਚ ਹੋਇਆ। ਬਾਲੀਵੁੱਡ ਦੇ ਨਾਲ-ਨਾਲ ਉਹ ਕਈ ਪੰਜਾਬੀ ਗੀਤ ਗਾ ਚੁੱਕੀ ਹੈ।