FacebookTwitterg+Mail

ਸਾਲ 2017: ਇਨ੍ਹਾਂ ਪੰਜਾਬੀ ਫਿਲਮਾਂ ਨੇ ਛੱਡੀ ਦਰਸ਼ਕਾਂ ਦੇ ਦਿਲਾਂ 'ਤੇ ਡੂੰਘੀ ਛਾਪ

top punjabi films of 2017
27 December, 2017 05:53:05 PM

ਜਲੰਧਰ (ਬਿਊਰੋ)— ਸਾਲ 2017 ਦੇ ਖਤਮ ਹੋਣ 'ਚ ਕੁਝ ਦਿਨ ਹੀ ਬਾਕੀ ਹਨ। ਨਵਾਂ ਸਾਲ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸਾਲ ਪਾਲੀਵੁੱਡ ਲਈ ਬਿਹਤਰੀਨ ਰਿਹਾ ਹੈ। ਇਸ ਸਾਲ ਕਈ ਪੰਜਾਬੀ ਫਿਲਮਾਂ ਰਿਲੀਜ਼ ਹੋਈਆਂ ਪਰ ਇਨ੍ਹਾਂ 'ਚੋਂ ਕੁਝ ਫਿਲਮਾਂ ਅਜਿਹੀਆਂ ਸਨ, ਜਿਹੜੀਆਂ ਸਾਡੇ ਦਿਲਾਂ 'ਤੇ ਡੂੰਘੀ ਛਾਪ ਛੱਡ ਗਈਆਂ। ਅੱਜ ਤੁਹਾਨੂੰ ਸਾਲ ਦੀਆਂ ਉਨ੍ਹਾਂ ਬਾਕਮਾਲ ਫਿਲਮਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਹਰ ਇਕ ਵਰਗ ਦੇ ਦਰਸ਼ਕ ਨੂੰ ਕੀਲ ਕੇ ਰੱਖ ਦਿੱਤਾ—

Punjabi Bollywood Tadka
ਮੰਜੇ ਬਿਸਤਰੇ
14 ਅਪ੍ਰੈਲ ਨੂੰ ਰਿਲੀਜ਼ ਹੋਈ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਸਟਾਰਰ ਫਿਲਮ 'ਮੰਜੇ ਬਿਸਤਰੇ' ਨੇ ਵੀ ਦਰਸ਼ਕਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਿਆ। ਇਸ ਫਿਲਮ 'ਚ ਇਹ ਦਿਖਾਇਆ ਗਿਆ ਹੈ ਕਿ ਪੁਰਾਣੇ ਸਮੇਂ 'ਚ ਕਿਵੇਂ ਵਿਆਹ ਹੋਣ ਤੋਂ 15 ਦਿਨ ਪਹਿਲਾਂ ਰਿਸ਼ਤੇਦਾਰਾਂ ਦਾ ਵਿਆਹ ਵਾਲੇ ਘਰ 'ਚ ਆਉਣਾ ਸ਼ੁਰੂ ਹੋ ਜਾਂਦਾ ਸੀ ਤੇ ਜਿਸ ਘਰ 'ਚ ਵਿਆਹ ਹੁੰਦਾ ਸੀ, ਉਹ ਲੋਕ ਆਪਣੇ ਗੁਆਂਢੀਆਂ ਦੇ ਘਰੋਂ ਮੰਜੇ ਤੇ ਬਿਸਤਰੇ ਇਕੱਠੇ ਕਰਨੇ ਸ਼ੁਰੂ ਕਰ ਦਿੰਦੇ ਸਨ। 'ਮੰਜੇ ਬਿਸਤਰੇ' ਦੀ ਕਹਾਣੀ ਗਿੱਪੀ ਗਰੇਵਾਲ ਨੇ ਖੁਦ ਲਿਖੀ ਹੈ। ਇਸ ਫਿਲਮ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਨੇ ਕੀਤਾ ਸੀ ਤੇ ਇਸ ਦੇ ਟਰੇਲਰ ਤੇ ਗੀਤਾਂ ਨੇ ਦਰਸ਼ਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਈ ਸੀ।

Punjabi Bollywood Tadka
ਸੁਪਰ ਸਿੰਘ
16 ਜੂਨ 2017 'ਚ ਰਿਲੀਜ਼ ਹੋਈ ਸੁਪਰਸਟਾਰ ਦਿਲਜੀਤ ਦੋਸਾਂਝ ਤੇ ਸੋਨਮ ਬਾਜਵਾ ਸਟਾਰਰ ਫਿਲਮ 'ਸੁਪਰ ਸਿੰਘ' ਨੇ ਪਾਲੀਵੁੱਡ ਇੰਡਸਟਰੀ ਨੂੰ ਪਹਿਲਾ ਸੁਪਰਹੀਰੋ ਦਿੱਤਾ। ਬਾਲੀਵੁੱਡ 'ਚ ਤਾਂ ਕਈ ਸੁਪਰਹੀਰੋ ਫਿਲਮਾਂ ਬਣ ਚੁੱਕੀਆਂ ਹਨ ਪਰ ਦਿਲਜੀਤ ਦੀ ਇਹ ਪਹਿਲੀ ਸੁਪਰਹੀਰੋ ਵਾਲੀ ਫਿਲਮ ਸੀ, ਜਿਸ ਨੇ ਬਾਕਸ ਆਫਿਸ 'ਤੇ ਰਿਕਾਰਡਤੋੜ ਕਮਾਈ ਕਰਕੇ ਨਵਾਂ ਇਤਿਹਾਸ ਰਚ ਦਿੱਤਾ। ਅਨੁਰਾਗ ਸਿੰਘ ਵਲੋਂ ਨਿਰਦੇਸ਼ਿਤ ਇਸ ਫਿਲਮ ਦੇ ਗੀਤਾਂ ਨੂੰ ਲੋਕਾਂ ਵਲੋਂ ਕਾਫੀ ਭਰਵਾਂ ਹੁੰਗਾਰਾ ਮਿਲਿਆ ਸੀ।

Punjabi Bollywood Tadka
ਚੰਨਾ ਮੇਰਿਆ
14 ਜੁਲਾਈ 2017 'ਚ ਰਿਲੀਜ਼ ਹੋਈ 'ਚੰਨਾ ਮੇਰਿਆ' ਨੇ ਰੋਮਾਂਸ ਦੇ ਸਾਰੇ ਰਿਕਾਰਡ ਹੀ ਤੋੜ ਦਿੱਤੇ। ਇਸ ਫਿਲਮ ਰਾਹੀਂ ਦਰਸ਼ਕਾਂ ਨੂੰ ਕੁਝ ਵੱਖਰਾ ਦੇਖਣ ਨੂੰ ਮਿਲਿਆ। ਇਹ ਫਿਲਮ ਦੋ ਲੋਕਾਂ ਦੀ ਹੈ, ਜੋ ਸਮਾਜ ਦੇ ਕਾਇਦਿਆਂ ਤੋਂ ਵੱਖ ਹੋ ਕੇ ਇਕ ਦੂਜੇ ਨੂੰ ਪਿਆਰ ਕਰਦੇ ਹਨ। ਇਹ ਫ਼ਿਲਮ ਤੁਹਾਨੂੰ ਪਿਆਰ, ਦਰਦ ਤੇ ਜਨੂੰਨ ਦਾ ਅਹਿਸਾਸ ਕਰਵਾਇਆ। ਇਸੇ ਫਿਲਮ ਰਾਹੀਂ ਨਿੰਜਾ, ਪਾਇਲ ਰਾਜਪੂਤ ਤੇ ਅੰਮ੍ਰਿਤ ਮਾਨ ਨੇ ਡੈਬਿਊ ਕੀਤਾ। ਇਨ੍ਹਾਂ ਤੋਂ ਇਲਾਵਾ ਯੋਗਰਾਜ ਸਿੰਘ, ਬੀ. ਐੱਨ. ਸ਼ਰਮਾ ਤੇ ਕਰਮਜੀਤ ਅਨਮੋਲ ਨੇ ਇਸ ਫਿਲਮ 'ਚ ਖਾਸ ਭੂਮਿਕਾਵਾਂ ਨਿਭਾਈਆਂ ਸਨ। ਪੰਕਜ ਬੱਤਰਾ ਵਲੋਂ ਨਿਰਦੇਸ਼ਿਤ ਇਹ ਫਿਲਮ ਮਰਾਠੀ ਫਿਲਮ 'ਸੈਰਾਟ' ਦਾ ਰੀਮੇਕ ਸੀ।

Punjabi Bollywood Tadka
ਦਿ ਬਲੈਕ ਪ੍ਰਿੰਸ
21 ਜੁਲਾਈ 2017 'ਚ ਰਿਲੀਜ਼ ਹੋਈ ਮਹਾਰਾਜਾ ਦਲੀਪ ਸਿੰਘ 'ਤੇ ਆਧਾਰਿਤ ਫਿਲਮ 'ਦਿ ਬਲੈਕ ਪ੍ਰਿੰਸ' ਨਾਲ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਡੈਬਿਊ ਕੀਤਾ ਸੀ। ਇਸੇ ਫਿਲਮ 'ਚ ਉਨ੍ਹਾਂ ਨਾਲ ਬਾਲੀਵੁੱਡ ਅਭਿਨੇਤਰੀ ਸ਼ਬਾਨਾ ਆਜ਼ਮੀ ਨੇ ਵੀ ਮੁੱਖ ਭੂਮਿਕਾ ਨਿਭਾਈ ਸੀ। ਫਿਲਮ ਦੇ ਜ਼ਿਆਦਾਤਰ ਡਾਇਲਾਗਸ ਅੰਗਰੇਜ਼ੀ 'ਚ ਹਨ, ਸਿਰਫ ਕੁਝ ਡਾਇਲਾਗਸ ਪੰਜਾਬੀ 'ਚ ਹਨ। ਉਨ੍ਹਾਂ ਇਹ ਵੀ ਕਿਹਾ ਕਿ ਫਿਲਮ ਨੂੰ ਪੰਜਾਬੀ 'ਚ ਡਬ ਕਰਨ ਦਾ ਵੀ ਕੋਈ ਵਿਚਾਰ ਨਹੀਂ ਹੈ। ਸ਼ਬਾਨਾ ਆਜ਼ਮੀ ਦੇ ਰੋਲ ਬਾਰੇ ਗੱਲਬਾਤ ਕਰਦਿਆਂ ਸਤਿੰਦਰ ਸਰਤਾਜ ਨੇ ਦੱਸਿਆ ਕਿ ਫਿਲਮ 'ਚ ਉਹ ਦਲੀਪ ਸਿੰਘ ਦੀ ਮਾਤਾ ਮਹਾਰਾਣੀ ਜਿੰਦ ਕੌਰ ਦੀ ਭੂਮਿਕਾ ਨਿਭਾਅ ਰਹੇ ਹਨ।

Punjabi Bollywood Tadka
ਨਿੱਕਾ ਜ਼ੈਲਦਾਰ 2
'ਨਿੱਕਾ ਜ਼ੈਲਦਾਰ' ਦਾ ਸੀਕਵਲ ਤੇ ਐਮੀ ਵਿਰਕ, ਸੋਨਮ ਬਾਜਵਾ ਤੇ ਵਾਮਿਕਾ ਗੱਬੀ ਸਟਾਰਰ ਫਿਲਮ 'ਨਿੱਕਾ ਜ਼ੈਲਦਾਰ 2' ਨੇ ਵੀ ਲੋਕਾਂ ਤੋਂ ਕਾਫੀ ਵਾਹ-ਵਾਹੀ ਖੱਟੀ। 22 ਸਤੰਬਰ 2017 'ਚ ਰਿਲੀਜ਼ ਹੋਈ ਇਸ ਫਿਲਮ 'ਚ ਦਰਸ਼ਕਾਂ ਨੂੰ ਡਬਲ ਧਮਾਲ ਦੇਖਣ ਨੂੰ ਮਿਲਿਆ ਤੇ ਇਸੇ ਫਿਲਮ ਰਾਹੀਂ ਦਰਸ਼ਕਾਂ ਨੇ ਇਕ ਖੂਬਸੂਰਤ ਪ੍ਰੇਮ ਕਹਾਣੀ ਦੇ ਨਾਲ-ਨਾਲ ਪੁਰਾਣੇ ਪੰਜਾਬ ਦੇ ਦੀਦਾਰ ਵੀ ਕੀਤੇ। ਸਿਮਰਜੀਤ ਸਿੰਘ ਦੇ ਨਿਰਦੇਸ਼ਨ 'ਚ ਇਨ੍ਹਾਂ ਦੋਵਾਂ ਫਿਲਮਾਂ 'ਚ ਸਿਰਫ ਇਕੋਂ ਚੀਜ਼ ਸਮਾਨ ਸੀ ਤੇ ਉਹ ਹੈ ਨਿੱਕੇ (ਐਮੀ) ਦੇ ਵਿਆਹ ਦੀ ਸਮੱਸਿਆ। ਇਸ ਤੋਂ ਇਲਾਵਾ ਪਹਿਲੀ ਵਾਰ ਇਸ ਫਿਲਮ ਜ਼ਰੀਏ ਸੱਸ-ਨੂੰਹ ਦੀ ਆਪਸੀ ਸਾਂਝ ਨੂੰ ਪਰਦੇ 'ਤੇ ਲਿਆਂਦਾ ਗਿਆ। ਇਸ ਫਿਲਮ 'ਚ ਐਮੀ ਵਿਰਕ, ਸੋਨਮ ਬਾਜਵਾ ਤੇ ਵਾਮਿਕਾ ਗੱਬੀ ਤੋਂ ਇਲਾਵਾ ਨਿਰਮਲ ਰਿਸ਼ੀ, ਸਰਦਾਰ ਸੋਹੀ ਤੇ ਰਾਣਾ ਰਣਬੀਰ ਸਮੇਤ ਕਈ ਨਾਮੀ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਸਨ।


Tags: Top Punjabi Films Of 2017Channa MereyaManje BistreSuper SinghThe Black PrinceNikka Zaildar 2