FacebookTwitterg+Mail

ਬਾਲੀਵੁੱਡ ਹੀਰੋਇਨਾਂ ਤੋਂ ਘੱਟ ਨਹੀਂ ਹੈ ਇਨ੍ਹਾਂ ਪੰਜਾਬੀ ਮਾਡਲਾਂ ਤੇ ਅਭਿਨੇਤਰੀਆਂ ਦਾ ਜਲਵਾ (ਦੇਖੋ ਤਸਵੀਰਾਂ)

    11/12
08 February, 2016 06:27:01 PM
ਜਲੰਧਰ— ਪੰਜਾਬੀ ਗੀਤਾਂ ਦੀਆਂ ਕਈ ਅਜਿਹੀਆਂ ਮਾਡਲਾਂ ਤੇ ਅਭਿਨੇਤਰੀਆਂ ਹਨ, ਜਿਨ੍ਹਾਂ ਨੂੰ ਦਿਲ ਵਾਰ-ਵਾਰ ਦੇਖਣਾ ਪਸੰਦ ਕਰਦਾ ਹੈ। ਜ਼ਿਆਦਾਤਰ ਨੂੰ ਤਾਂ ਅਸੀਂ ਸੋਸ਼ਲ ਮੀਡੀਆ 'ਤੇ ਫਾਲੋਅ ਵੀ ਕਰਦੇ ਹਾਂ। ਇਨ੍ਹਾਂ ਅਭਿਨੇਤਰੀਆਂ ਤੇ ਮਾਡਲਾਂ ਨੂੰ ਅਸੀਂ ਸਿਰਫ ਗੀਤਾਂ 'ਚ ਹੀ ਨਹੀਂ, ਸਗੋਂ ਫਿਲਮਾਂ 'ਚ ਵੀ ਦੇਖਣਾ ਪਸੰਦ ਕਰਦੇ ਹਾਂ। ਭਾਵੇਂ ਇਨ੍ਹਾਂ ਦਾ ਰੋਲ ਸ਼ੁਰੂਆਤੀ ਫਿਲਮਾਂ 'ਚ ਘੱਟ ਹੈ ਪਰ ਆਉਣ ਵਾਲੇ ਸਮੇਂ 'ਚ ਇਹ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ 'ਤੇ ਰਾਜ ਕਰਨ ਵਾਲੀਆਂ ਹਨ। ਆਓ ਜਾਣਦੇ ਹਾਂ ਉਨ੍ਹਾਂ ਮਾਡਲਾਂ ਤੇ ਅਭਿਨੇਤਰੀਆਂ ਬਾਰੇ, ਜਿਨ੍ਹਾਂ ਦੀ ਪਾਲੀਵੁੱਡ 'ਚ ਅੱਗੇ ਜਾ ਕੇ ਖਾਸ ਪਛਾਣ ਜ਼ਰੂਰ ਬਣੇਗੀ—
ਪ੍ਰਿਅੰਕਾ ਭਾਰਦਵਾਜ
ਬਹੁਤ ਹੀ ਘੱਟ ਸਮੇਂ 'ਚ ਪ੍ਰਿਅੰਕਾ ਭਾਰਦਵਾਜ ਪ੍ਰਸਿੱਧ ਪੰਜਾਬੀ ਮਾਡਲ ਬਣ ਗਈ ਹੈ। ਇਕ ਦੌਰ ਤਾਂ ਅਜਿਹਾ ਆਇਆ ਸੀ ਕਿ ਹਰ ਗੀਤ 'ਚ ਸਿਰਫ ਪ੍ਰਿਅੰਕਾ ਹੀ ਪ੍ਰਿਅੰਕਾ ਨਜ਼ਰ ਆ ਰਹੀ ਸੀ। ਖੈਰ ਇਹ ਤਾਂ ਸ਼ੁਰੂਆਤ ਹੈ, ਅੱਗੇ ਜਾ ਕੇ ਫਿਲਮਾਂ 'ਚ ਵੀ ਉਸ ਦੀ ਅਦਾਕਾਰੀ ਦੇਖਣ ਦਾ ਮੌਕਾ ਮਿਲ ਸਕਦਾ ਹੈ।
ਸਾਰਾ ਗੁਰਪਾਲ
ਸਾਰਾ ਗੁਰਪਾਲ ਨੂੰ ਅੱਜ ਕੌਣ ਨਹੀਂ ਜਾਣਦਾ। ਇਕ ਸਮਾਂ ਅਜਿਹਾ ਸੀ, ਜਦੋਂ ਹਰ ਗੀਤ 'ਚ ਸਾਰਾ ਹੀ ਸਾਰਾ ਹੁੰਦੀ ਸੀ। ਗੀਤਾਂ 'ਚ ਮਾਡਲਿੰਗ ਤੋਂ ਇਲਾਵਾ ਸਾਰਾ ਗੀਤ ਵੀ ਗਾ ਚੁੱਕੀ ਹੈ ਤੇ ਬਹੁਤ ਜਲਦ ਫਿਲਮਾਂ 'ਚ ਵੀ ਨਜ਼ਰ ਆਉਣ ਵਾਲੀ ਹੈ।
ਓਸ਼ਿਨ ਬਰਾੜ
ਫਿਲਮ 'ਮੁਖਤਿਆਰ ਚੱਢਾ' ਤੇ ਗੀਤ 'ਖਾੜਕੂ' ਵਿਚ ਦਿਲਜੀਤ ਦੁਸਾਂਝ ਨਾਲ ਨਜ਼ਰ ਆ ਚੁੱਕੀ ਓਸ਼ਿਨ ਬਰਾੜ ਬੇਹੱਦ ਟੈਲੇਂਟਿਡ ਹੈ, ਜਿਸ ਨੂੰ ਅੱਗੇ ਜਾ ਕੇ ਫਿਲਮੀ ਪਰਦੇ 'ਤੇ ਹਰ ਕੋਈ ਦੇਖਣਾ ਚਾਹੇਗਾ।
ਅਰਮਾਨੀ ਸਿੰਘ
ਮਾਡਲ ਤੇ ਗਾਇਕਾ ਅਰਮਾਨੀ ਸਿੰਘ ਕਈ ਪੰਜਾਬੀ ਗੀਤਾਂ, ਵੀਡੀਓਜ਼ ਤੇ ਲਾਈਵ ਸ਼ੋਅਜ਼ ਦੌਰਾਨ ਨਜ਼ਰ ਆ ਚੁੱਕੀ ਹੈ। ਉਸ ਦੀ ਖੂਬਸੂਰਤੀ ਤੇ ਆਕਰਸ਼ਣ ਦਾ ਅੰਦਾਜ਼ਾ ਉਸ ਦੀ ਤਸਵੀਰ ਦੇਖ ਕੇ ਲਗਾਇਆ ਜਾ ਸਕਦਾ ਹੈ।
ਗਿੰਨੀ ਕਪੂਰ
ਪੰਜਾਬ ਦੀ ਡਿੰਪਲ ਗਰਲ ਮੰਨੀ ਜਾਣ ਵਾਲੀ ਗਿੰਨੀ ਕਪੂਰ ਕਈ ਪੰਜਾਬੀ ਗੀਤਾਂ 'ਚ ਨਜ਼ਰ ਆ ਚੁੱਕੀ ਹੈ। ਬਹੁਤ ਹੀ ਘੱਟ ਸਮੇਂ 'ਚ ਗਿੰਨੀ ਨੇ ਸਫਲਤਾ ਹਾਸਲ ਕਰ ਲਈ ਹੈ।
ਐਮੀ ਬੱਸੀ
ਪੰਜਾਬੀ ਇੰਡਸਟਰੀ ਦਾ ਨਵਾਂ ਚਿਹਰਾ ਐਮੀ ਬੱਸੀ ਹੈ, ਜਿਸ ਦੇ ਅੱਗੇ ਜਾ ਕੇ ਕਾਫੀ ਹਿੱਟ ਹੋਣ ਦੀ ਉਮੀਦ ਹੈ।
ਹਿਮਾਨੀ ਸਾਹਨੀ
ਮਾਡਲ ਤੋਂ ਅਦਾਕਾਰੀ ਵੱਲ ਰੁਖ਼ ਕਰਨ ਵਾਲੀ ਹਿਮਾਨੀ ਸਾਹਨੀ ਬਹੁਤ ਜਲਦ ਪੰਜਾਬੀ ਇੰਡਸਟਰੀ 'ਚ ਧਮਾਕਾ ਕਰਨ ਵਾਲੀ ਹੈ।
ਹਿਮਾਂਸ਼ੀ ਖੁਰਾਣਾ
ਸ੍ਰੀ ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹਿਮਾਂਸ਼ੀ ਖੁਰਾਣਾ ਨੂੰ ਅੱਜ ਕੌਣ ਨਹੀਂ ਜਾਣਦਾ। ਹਿਮਾਂਸ਼ੀ ਨੇ ਕਈ ਸਾਰੇ ਹਿੱਟ ਪੰਜਾਬੀ ਗੀਤ ਬਹੁਤ ਹੀ ਘੱਟ ਸਮੇਂ 'ਚ ਦਿੱਤੇ ਹਨ।
ਜਸਪਿੰਦਰ ਚੀਮਾ
ਬਿਊਟੀ ਕਾਂਟੈਸਟ ਦਾ ਖਿਤਾਬ ਜਿੱਤਣ ਵਾਲੀ ਜਸਪਿੰਦਰ ਚੀਮਾ ਬੇਹੱਦ ਟੈਲੇਂਟਿਡ ਹੈ। ਜਸਪਿੰਦਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਥਿਏਟਰ ਸਿੱਖਿਆ ਹੈ ਤੇ ਅਮਰਿੰਦਰ ਗਿੱਲ ਨਾਲ ਫਿਲਮ 'ਇਕ ਕੁੜੀ ਪੰਜਾਬ ਦੀ' 'ਚ ਕੰਮ ਕਰ ਚੁੱਕੀ ਹੈ।
ਮਹਿਕ ਢਿੱਲੋਂ
ਮਹਿਕ ਢਿੱਲੋਂ ਦਾ ਨਾਂ ਵੀ ਉਨ੍ਹਾਂ ਮਾਡਲਾਂ ਤੇ ਅਭਿਨੇਤਰੀਆਂ 'ਚ ਸ਼ਾਮਲ ਹੈ, ਜਿਸ ਨੇ ਬਹੁਤ ਹੀ ਘੱਟ ਸਮੇਂ 'ਚ ਪ੍ਰਸਿੱਧੀ ਹਾਸਲ ਕੀਤੀ ਹੈ।
ਰੇਂਜ਼ਿਲ ਜਸਵਾਲ
ਮਿਸ ਪੰਜਾਬ ਮੇਗਾ ਮਾਡਲ 2013 ਤੇ ਮਿਸ ਫੋਟੋਜੈਨਿਕ ਨਾਰਥ ਇੰਡੀਆ ਜਿੱਤ ਚੁੱਕੀ ਰੇਂਜ਼ਿਲ ਜਸਵਾਲ ਦੀ ਖੂਬਸੂਰਤੀ ਦਾ ਹਰ ਕੋਈ ਫੈਨ ਹੈ। ਰੇਂਜ਼ਿਲ ਕਈ ਸਾਰੇ ਹਿੱਟ ਗੀਤਾਂ ਤੇ ਫਿਲਮਾਂ 'ਚ ਕੰਮ ਕਰ ਚੁੱਕੀ ਹੈ।


Tags: ਪੰਜਾਬੀ ਮਾਡਲਾਂ Punjabi Models ਸੋਸ਼ਲ ਮੀਡੀਆ Social Media ਬਾਲੀਵੁੱਡ Bollywood