FacebookTwitterg+Mail

ਹੈਲੇਨ ਦੇ ਸੁਪਰਹਿੱਟ ਗੀਤ 'ਤੇ ਸੋਨਾਕਸ਼ੀ ਨੇ ਲਾਏ ਠੁਮਕੇ (ਵੀਡੀਓ)

total dhamaal mungda
06 February, 2019 08:56:51 AM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਅਜੇ ਦੇਵਗਨ, ਅਨਿਲ ਕਪੂਰ ਤੇ ਮਾਧੁਰੀ ਦੀਕਸ਼ਿਤ ਦੀ ਆਉਣ ਵਾਲੀ 'ਟੋਟਲ ਧਮਾਲ' ਦਾ ਦੂਜਾ ਗੀਤ 'ਮੁੰਗੜਾ' ਰਿਲੀਜ਼ ਹੋ ਗਿਆ ਹੈ। ਇਸ 'ਚ ਸੋਨਾਕਸ਼ੀ ਸਿਨਹਾ ਦੇ ਲਟਕਿਆ-ਝਟਕਿਆਂ 'ਚ ਅਜੇ ਦੇਵਗਨ ਵੀ ਨਜ਼ਰ ਆ ਰਹੇ ਹਨ। ਗੀਤ 'ਚ ਦੋਵਾਂ ਦੀ ਕੈਮਿਸਟਰੀ ਦੇਖਣ ਵਾਲੀ ਹੈ। ਇਹ ਗੀਤ ਹੈਲੇਨ ਦਾ ਸੁਪਰਹਿੱਟ ਸੌਂਗ 'ਮੁੰਗੜਾ' ਦਾ ਰੀਕ੍ਰਿਏਟ ਵਰਜਨ ਹੈ।


ਇਸ ਗੀਤ 'ਚ ਹੈਲੇਨ ਨੇ ਮਰਾਠੀ ਸਟਾਈਲ ਸਾੜ੍ਹੀ ਲਾਈ ਸੀ ਜਦੋਂਕਿ ਰੀਮਿਕਸ 'ਚ ਸੋਨਾ ਦੇ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਗੀਤ ਨੂੰ ਕੁਝ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਵੱਖ-ਵੱਖ ਪੋਸਟਰ ਰਿਲੀਜ਼ ਕਰ ਪ੍ਰਮੋਟ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਫਿਲਮ ਦਾ 'ਪੈਸਾ ਯੇ ਪੈਸਾ' ਗੀਤ ਰਿਲੀਜ਼ ਹੋਇਆ ਸੀ। ਇਸ 'ਚ ਫਿਲਮ ਦੇ ਸਾਰੇ ਸਟਾਰਸ ਨਜ਼ਰ ਆਏ ਸਨ। 'ਟੋਟਲ ਧਮਾਲ' 'ਧਮਾਲ' ਸੀਰੀਜ਼ ਦੀ ਤੀਜੀ ਫਿਲਮ ਹੈ, ਜੋ 22 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ।


Tags: Mungda Total Dhamaal Sonakshi Sinha Ajay Devgn Jyotica Tangri Shaan Subhro Ganguly

Edited By

Sunita

Sunita is News Editor at Jagbani.