FacebookTwitterg+Mail

ਜ਼ਬਰਦਸਤ ਅੰਦਾਜ਼ 'ਚ 'ਟੋਟਲ ਧਮਾਲ' ਦਾ ਟਰੇਲਰ ਰਿਲੀਜ਼, ਵੀਡੀਓ

total dhamaal official trailer
22 January, 2019 09:54:14 AM

ਮੁੰਬਈ (ਬਿਊਰੋ) — ਮਲਟੀ ਸਟਾਰਰ ਫਿਲਮ 'ਟੋਟਲ ਧਮਾਲ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫਿਲਮ ਦੀ ਕਹਾਣੀ ਪਹਿਲੀ ਫਿਲਮ 'ਧਮਾਲ' ਦੇ ਕਾਨਸੈਪਟ 'ਤੇ ਹੀ ਅਧਾਰਿਤ ਹੈ। ਪੂਰੀ ਹਾਸਰਸ ਨਾਲ ਭਰਪੂਰ ਇਹ ਮਸਾਲਾ ਫਿਲਮ 22 ਫਰਬਰੀ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਅਜੇ ਦੇਵਗਨ, ਅਨਿਲ ਕਪੂਰ, ਮਾਧੁਰੀ ਦੀਕਸ਼ਿਤ, ਜੌਨੀ ਲੀਵਰ, ਅਰਸ਼ਦ ਵਾਰਸੀ, ਚੰਕੀ ਪਾਂਡੇ, ਰਿਤੇਸ਼ ਦੇਸ਼ਮੁਖ ਅਤੇ ਸੰਜੇ ਮਿਸ਼ਰਾ ਨਜ਼ਰ ਆਉਣਗੇ। ਫਿਲਮ 'ਚ ਕਾਮੇਡੀ ਦਾ ਪੂਰਾ ਤੜਕਾ ਲਾਇਆ ਗਿਆ ਹੈ, ਜਿਸ ਨਾਲ ਦਰਸ਼ਕ ਹੱਸਣ ਲਈ ਮਜਬੂਰ ਹੋ ਜਾਣਗੇ। ਫਿਲਮ ਨੂੰ ਇੰਦਰ ਕੁਮਾਰ ਡਾਇਰੈਕਟ ਕੀਤਾ ਹੈ। ਫਿਲਮ 'ਚ ਅਜੇ ਦੇਵਗਨ ਦਾ ਕਿਰਦਾਰ ਬੜਾ ਹੀ ਜ਼ਬਰਦਸਤ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ 'ਟੋਟਲ ਧਮਾਲ' 'ਚ ਬਾਲੀਵੁੱਡ ਦੇ ਵੱਡੇ ਐਕਟਰ ਤਾਂ ਨਜ਼ਰ ਆ ਹੀ ਰਹੇ ਹਨ ਪਰ ਉੱਥੇ ਹੀ ਜਾਨਵਰਾਂ ਨਾਲ ਵੀ ਸਕ੍ਰੀਨ ਭਰੀ ਨਜ਼ਰ ਆ ਰਹੀ ਹੈ। ਬਾਂਦਰਾਂ ਤੋਂ ਲੈ ਕੇ ਸੱਪ ਤੇ ਚਿੰਪੈਂਜ਼ੀ, ਚੀਤੇ ਵੀ ਨਜ਼ਰ ਆ ਰਹੇ ਹਨ। ਕੁਲ ਮਿਲਾ ਕੇ ਫਿਲਮ 'ਟੋਟਲ ਧਮਾਲ' ਮਨੋਰੰਜਨ ਦਾ ਫੁੱਲ ਡੋਜ਼ ਦੇਣ ਵਾਲੀ ਹੈ।


ਦੱਸਣਯੋਗ ਹੈ ਕਿ 'ਧਮਾਲ ਫ੍ਰੈਂਚਾਇਜ਼ੀ' ਦੀ ਇਹ ਤੀਜੀ ਫਿਲਮ ਹੈ। ਇਸ ਤੋਂ ਪਹਿਲਾਂ 'ਧਮਾਲ' ਅਤੇ 'ਡਬਲ ਧਮਾਲ' ਫਿਲਮਾਂ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ। ਤੀਜੀ 'ਧਮਾਲ' 'ਚ ਮੇਕਰਸ ਨਵੀਂ ਸਟਾਰਕਾਸਟ ਦੇ ਨਾਲ-ਨਾਲ ਦਰਸ਼ਕਾਂ ਨੂੰ ਹਸਾਉਣ ਲਈ ਤਿਆਰ ਹਨ। ਪਹਿਲੀ ਵਾਰ ਅਜੇ ਦੇਵਗਨ, ਅਨਿਲ ਕਪੂਰ ਅਤੇ ਮਾਧੁਰੀ ਦੀਕਸ਼ਿਤ ਵਰਗੇ ਵੱਡੇ ਸਟਾਰਜ਼ ਇਸ ਫਿਲਮ ਲੜੀ ਨਾਲ ਇਕੱਠੇ ਨਜ਼ਰ ਆ ਰਹੇ ਹਨ। ਉੱਥੇ ਹੀ ਸਲਮਾਨ ਖਾਨ ਅਤੇ ਸੋਨਾਕਸ਼ੀ ਸਿਨਹਾ ਸਪੈਸ਼ਲ ਆਪਿਰੈਂਸ ਕਰਦੇ ਨਜ਼ਰ ਆ ਰਹੇ ਹਨ।


Tags: Total Dhamaal Official Trailer Ajay Devgn Madhuri Dixit Arshad Warsi Javed Jaffrey Anil Kapoor Riteish Deshmukh Esha Gupta Niharica Raizada

Edited By

Sunita

Sunita is News Editor at Jagbani.