FacebookTwitterg+Mail

'ਘੁੰਮਕੇਤੂ' ਦਾ ਟਰੇਲਰ ਆਊਟ, ਦਮਦਾਰ ਅੰਦਾਜ਼ 'ਚ ਦਿਸੇ ਅਮਿਤਾਭ ਤੇ ਨਵਾਜ਼ੂਦੀਨ (ਵੀਡੀਓ)

trailer for ghoomketu is out  starring nawazuddin siddiqui
20 May, 2020 08:59:09 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਐਕਟਰ ਨਵਾਜ਼ੂਦੀਨ ਸਿੱਦੀਕੀ ਦੇ ਜਨਮਦਿਨ ਮੌਕੇ ਉਸ ਦੀ ਫਿਲਮ 'ਘੁੰਮਕੇਤੂ' ਦਾ ਟਰੇਲਰ ਰਿਲੀਜ਼ ਕੀਤਾ ਗਿਆ। ਕਰੀਬ 1 ਮਿੰਟ 56 ਸੈਕਿੰਡ ਦੇ ਇਸ ਟਰੇਲਰ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਯੂਟਿਊਬ 'ਤੇ ਟ੍ਰੈਂਡ ਕਰ ਰਿਹਾ ਹੈ। ਇਸ ਫਿਲਮ 'ਚ ਨਵਾਜ਼ੂਦੀਨ ਨਾਲ ਮਸ਼ਹੂਰ ਨਿਰਦੇਸ਼ਕ ਅਨੁਰਾਗ ਕਸ਼ਯਪ ਵੀ ਨਜ਼ਰ ਆਉਣਗੇ। ਫਿਲਮ 'ਚ ਨਵਾਜ਼ੂਦੀਨ ਸਿੱਦੀਕੀ 'ਘੁੰਮਕੇਤੂ' ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਕਿ ਫਿਲਮ ਦਾ ਟਾਈਟਲ ਵੀ ਹੈ। ਇਸ ਦੇ ਨਾਲ ਹੀ ਅਨੁਰਾਗ ਕਸ਼ਯਪ ਫਿਲਮ 'ਚ ਪੁਲਸ ਮੁਲਾਜ਼ਮ ਬਣੇ ਹਨ। 'ਘੁੰਮਕੇਤੂ' 'ਚ ਸੰਤਾ ਬੂਆ ਦੇ ਕਿਰਦਾਰ 'ਚ ਇਲਾ ਅਰੁਣ, ਦੱਦਾ ਦੇ ਰੋਲ 'ਚ ਰਘੁਬੀਰ ਯਾਦਵ, ਸਵਾਨੰਦ ਕਿਰਕੀਰ ਅਤੇ ਰਾਗਿਨੀ ਖੰਨਾ ਵੀ ਅਹਿਮ ਭੂਮਿਕਾ 'ਚ ਹਨ। ਇਨ੍ਹਾਂ ਤੋਂ ਇਲਾਵਾ ਟਰੇਲਰ 'ਚ ਅਮਿਤਾਭ ਬੱਚਨ, ਰਣਵੀਰ ਸਿੰਘ, ਸੋਨਾਕਸ਼ੀ ਸਿਨਹਾ, ਚਿਤਰਾਂਗਦਾ ਸਿੰਘ, ਲੌਰੇਨ ਗੋਟਲਿਬ ਅਤੇ ਫਿਲਮ ਨਿਰਮਾਤਾ ਨਿਖਿਲ ਅਡਵਾਨੀ ਸਪੈਸ਼ਲ ਅਪੀਅਰੈਂਸ 'ਚ ਨਜ਼ਰ ਆਉਣਗੇ।

ਟਰੇਲਰ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਫਿਲਮ 'ਚ ਕਈ ਟਵੀਸਟ ਅਤੇ ਟਰਨਸ ਦੇਖਣ ਨੂੰ ਮਿਲਣਗੇ। ਜ਼ੀ5 'ਤੇ 'ਘੁੰਮਕੇਤੂ' 22 ਮਈ ਨੂੰ ਰਿਲੀਜ਼ ਹੋਵੇਗੀ। ਪੁਸ਼ਪੇਂਦਰ ਨਾਥ ਮਿਸ਼ਰਾ ਵਲੋਂ ਡਾਈਰੈਕਟ ਇਸ ਫਿਲਮ ਦੀ ਰਿਲੀਜ਼ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਟਰੇਲਰ 'ਚ ਰਣਵੀਰ ਸਿੰਘ ਅਤੇ ਸੋਨਾਕਸ਼ੀ ਸਿਨਹਾ ਦੀ ਇਕ ਝਲਕ ਦਿਖਾਈ ਗਈ ਹ। ਇਸ ਤੋਂ ਇਲਾਵਾ ਟਰੇਲਰ 'ਚ ਮੈਗਾਸਟਾਰ ਅਮਿਤਾਭ ਬੱਚਨ ਅਤੇ ਖੂਬਸੂਰਤ ਚਿਤਰਾਂਗਦਾ ਸਿੰਘ ਵੀ ਨਜ਼ਰ ਆਈ ਹੈ।


Tags: TrailerGhoomketuNawazuddin SiddiquiAnurag KashyapBollywood Celebrity

About The Author

sunita

sunita is content editor at Punjab Kesari