FacebookTwitterg+Mail

ਜਾਨ ਅਬ੍ਰਾਹਿਮ ਦੀ 'ਸਤਿਆਮੇਵ ਜਯਤੇ' ਦਾ ਟਰੇਲਰ ਜ਼ਬਰਦਸਤ ਡਾਇਲਾਗ 'ਚ ਹੋਇਆ ਰਿਲੀਜ਼

trailer satyameva jayate
29 June, 2018 02:02:36 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਐਕਸ਼ਨ ਡਰਾਮਾ ਫਿਲਮ 'ਸਤਿਆਮੇਵ ਜਯਤੇ' ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਤੋਂ ਪਹਿਲਾਂ ਇਸ ਫਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਗਿਆ ਸੀ। ਜਾਨ ਅਬ੍ਰਾਹਿਮ ਟਵਿਟਰ ਅਕਾਊਂਟ 'ਤੇ ਫਿਲਮ 'ਸਤਿਆਮੇਵ ਜਯਤੇ' ਦਾ ਟਰੇਲਰ ਦਾ ਲਿੰਕ ਸ਼ੇਅਰ ਕਰਦੇ ਹੋਏ ਲਿਖਿਆ, ''ਮੈਂ ਮਾਰਾਂਗਾ ਤਾਂ ਮਰ ਜਾਵੇਗਾ, ਦੇਸ਼ ਦਾ ਹਰ ਬੇਈਮਾਨ ਹੁਣ ਡਾਰ ਜਾਵੇਗਾ ਕਿਉਂਕਿ ਹੁਣ ਬੇਈਮਾਨ ਪਿਟੇਗਾ, ਕਰਪਸ਼ਨ ਮਿਟੇਗਾ।'' ਇਸ ਫਿਲਮ 'ਚ ਜਾਨ ਅਬ੍ਰਾਹਿਮ ਇਕ ਪੁਲਸ ਵਾਲੇ ਦੀ ਭੂਮਿਕਾ 'ਚ ਹਨ। ਟਰੇਲਰ 'ਚ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਇਸ ਦੇ ਡਾਇਲਾਗ ਵੀ ਬੇਹੱਦ ਦਮਦਾਰ ਹਨ।

ਜ਼ਿਕਰਯੋਗ ਹੈ ਕਿ ਫਿਲਮ ਦੇ ਜਾਰੀ ਹੋਏ ਪੋਸਟਰ 'ਚ ਇਕ ਟੈਗਲਾਈਨ 'ਬੇਈਮਾਨ ਪਿਟੇਗਾ ਕਰਪਸ਼ਨ ਮਿਟੇਗਾ ਹੈ, ਜੋ ਸਾਫ ਕਰਦਾ ਹੈ ਕਿ ਇਹ ਫਿਲਮ ਭ੍ਰਿਸ਼ਟਾਚਾਰ ਵਿਰੋਧੀ ਹੈ, ਐਮੀ ਐਂਟਰਟੇਨਮੈਂਟ ਦੇ ਬੈਨਰ ਹੇਠਾਂ ਬਣ ਰਹੀ ਇਸ ਫਿਲਮ ਦਾ ਨਿਰਦੇਸ਼ਨ ਮਿਲਾਪ ਮਿਲਨ ਜਾਵੇਰੀ ਕਰ ਰਹੇ ਹਨ ਅਤੇ ਇਸ ਦਾ ਪ੍ਰੋਡਕਸ਼ਨ ਮਧੂ ਭੋਜਵਾਨੀ, ਮੋਨਿਸ਼ਾ ਆਡਵਾਣੀ ਅਤੇ ਨਿਖਿਲ ਆਡਵਾਣੀ ਕਰ ਰਹੇ ਹਨ। ਫਿਲਮ 'ਚ ਜਾਨ ਅਬ੍ਰਾਹਿਮ ਅਤੇ ਮਨੋਜ ਵਾਜਪੇਈ ਵਰਗੇ ਸਿਤਾਰੇ ਪ੍ਰਮੱਖ ਭੂਮਿਕਾਵਾਂ 'ਚ ਹਨ। ਫਿਲਮ ਸੁਤੰਤਰਤਾ ਦਿਵਸ ਦੇ ਮੌਕੇ ਤੇ 15 ਅਗਸਤ ਨੂੰ ਰਿਲੀਜ਼ ਹੋਵੇਗੀ। ਇਨ੍ਹਾਂ ਦਿਨੀਂ ਜਾਨ ਇਬਰਾਹਿਮ ਦੇਸ਼ ਭਗਤੀ ਨਾਲ ਭਰੀ ਫਿਲਮਾਂ ਤੇ ਕੰਮ ਕਰ ਰਹੇ ਹਨ। ਹਾਲ ਹੀ 'ਚ ਰਿਲੀਜ਼ ਹੋਈ 'ਪਰਮਾਣੂ' ਨੇ ਬਾਕਸ ਆਫਿਸ 'ਤੇ ਸਫਲਤਾ ਹਾਸਲ ਕੀਤੀ ਹੈ।


Tags: John AbrahamOfficial TrailerSatyameva JayateManoj BajpayeeMilap Milan Zaveri Bhushan Kumar Krishan Kumar Nikkhil Advani

Edited By

Sunita

Sunita is News Editor at Jagbani.