FacebookTwitterg+Mail

'ਟਰੈਂਡ ਸੈਟਰ' ਨਾਲ ਅਰਵਿਨ ਮੁੜ ਚਰਚਾ 'ਚ (ਵੀਡੀਓ)

trend setter arvin new song
06 May, 2019 05:22:34 PM

ਜਲੰਧਰ (ਬਿਊਰੋ)— ਛੋਟੇ ਮੀਆਂ ਯਾਨੀ ਕਿ ਅਰਵਿਨ ਆਪਣੇ ਨਵੇਂ ਗੀਤ 'ਟਰੈਂਡ ਸੈਟਰ' ਕਾਰਨ ਮੁੜ ਚਰਚਾ 'ਚ ਹੈ। ਹਾਲ ਹੀ 'ਚ ਅਰਵਿਨ ਦਾ 'ਟਰੈਂਡ ਸੈਟਰ' ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਖੂਬ ਸਰਾਹਿਆ ਜਾ ਰਿਹਾ ਹੈ। ਅਰਵਿਨ ਵਲੋਂ ਗਾਏ 'ਟਰੈਂਡ ਸੈਟਰ' ਗੀਤ ਨੂੰ ਗੁਰਪ੍ਰੀਤ ਸੇਖੋਂ ਨੇ ਲਿਖਿਆ ਹੈ। ਗੀਤ ਨੂੰ ਸੰਗੀਤ ਸਾਊਂਡ ਕਲੀਨਿਕ ਸਟੂਡੀਓ ਵਲੋਂ ਦਿੱਤਾ ਗਿਆ ਹੈ ਤੇ ਵੀਡੀਓ ਸ਼ਕਤੀ ਰਾਜਪੂਤ ਨੇ ਬਣਾਈ ਹੈ। 'ਟਰੈਂਡ ਸੈਟਰ' ਰਾਜਪੂਤ ਫਿਲਮ ਪ੍ਰੋਡਕਸ਼ਨ ਵਲੋਂ ਬਣਾਇਆ ਗਿਆ ਹੈ।

   ਅਰਵਿਨ ਦੇ ਟਰੈਂਡ ਸੈਟਰ ਗੀਤ ਦੀ ਵੀਡੀਓ —

ਦੱਸਣਯੋਗ ਹੈ ਕਿ ਅਰਵਿਨ ਦੇ ਇਸ ਤੋਂ ਪਹਿਲਾਂ ਵੀ ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ 'ਚ 'ਸ਼ੇਅਰ ਚੈਟ' ਤੇ 'ਵਾਹਿਗੁਰੂ ਸਿਮਰਨ' ਸ਼ਾਮਲ ਹਨ। 'ਸ਼ੇਅਰ ਚੈਟ' ਗੀਤ ਦੀ ਗੱਲ ਕਰੀਏ ਤਾਂ ਇਸ ਨੂੰ ਯੂਟਿਊਬ 'ਤੇ ਹੁਣ ਤਕ '1 ਲੱਖ 71 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਉਥੇ 'ਵਾਹਿਗੁਰੂ ਸਿਮਰਨ' 31 ਹਜ਼ਾਰ ਤੋਂ ਵੱਧ ਵਾਰ ਦੇਖਿਆ ਗਿਆ ਹੈ।


Tags: ArvinTrend SetterGurpreet SekhonSound Clinic StudioShakti Rajpootਅਰਵਿਨਟਰੈਂਡ ਸੈਟਰ

Edited By

Rahul Singh

Rahul Singh is News Editor at Jagbani.