FacebookTwitterg+Mail

ਕੋਲਕਾਤਾ ਦੇ ਕਾਰੋਬਾਰੀ ਨਿਖਿਲ ਨਾਲ ਵਿਆਹ ਦੇ ਬੰਧਨ 'ਚ ਬੱਝੇਗੀ ਇਹ ਹੌਟ ਅਦਾਕਾਰਾ

trinamool congress mp nusrat jahan will marry with nikhil jain soon
31 May, 2019 01:24:58 PM

ਮੁੰਬਈ (ਬਿਊਰੋ) — ਅਦਾਕਾਰਾ ਨੁਸਰਤ ਜਹਾਂ ਦੇ ਲੱਖਾਂ ਚਾਹੁੰਣ ਵਾਲੇ ਫੈਨਜ਼ ਦੇ ਦਿਲ ਉਸ ਸਮੇਂ ਟੁੱਟੇ ਜਦੋਂ ਉਸ ਨੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਸ ਦੇ ਹੱਥ 'ਚ ਮੰਗਣੀ ਦੀ ਅੰਗੂਠੀ ਨਜ਼ਰ ਆ ਰਹੀ ਹੈ। ਦੇਸ਼ ਭਰ ਅਤੇ ਖਾਸ ਤੌਰ 'ਤੇ ਬੰਗਾਲ ਅਤੇ ਉੱਤਰੀ ਪੂਰਵੀ ਭਾਰਤ 'ਚ ਇਸ ਅਦਾਕਾਰਾ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ ਅਤੇ ਹਾਲ ਹੀ 'ਚ ਸੰਸਦ ਬਣੀ ਨੁਸਰਤ ਦੇ ਵਿਆਹ ਦੀ ਖਬਰ ਨਾਲ ਕਈ ਫੈਨਜ਼ ਨੂੰ ਝਟਕਾ ਵੀ ਲੱਗਾ ਹੈ ਪਰ ਖਬਰ ਇਹ ਹੈ ਕਿ ਨੁਸਰਤ ਜਹਾਂ ਨੇ ਆਪਣੇ ਪ੍ਰੇਮੀ ਨਿਖਿਲ ਜੈਨ ਨਾਲ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ਹੈ।

Punjabi Bollywood Tadka

ਲੋਕ ਸਭਾ ਚੋਣਾਂ 2019 'ਚ ਤ੍ਰਿਣਮੂਲ ਕਾਂਗਰਸ ਪਾਰਟੀ ਤੋਂ ਬਸੀਰਹਾਟ ਲੋਕ ਸਭਾ ਸੀਟ ਤੋਂ ਜਿੱਤ ਹਾਸਲ ਕਰਕੇ ਸੰਸਦ ਬਣੀ ਨੁਸਰਤ ਜਹਾਂ ਨੇ ਸੰਸਦ ਭਵਨ ਦੇ ਬਾਹਰੋਂ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਹਾਲਾਂਕਿ ਇਸ ਤਸਵੀਰ 'ਚ ਪਾਰੰਪਰਿਕ ਭਾਰਤੀ ਕੱਪੜੇ ਨਾ ਪਾਉਣ ਲਈ ਉਸ ਨੂੰ ਤੇ ਉਸ ਦੇ ਸਾਥੀ ਸੰਸਦ ਮਿਮੀ ਚੱਕਰਵਰਤੀ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟਰੋਲ ਕੀਤਾ ਗਿਆ ਸੀ ਪਰ ਨੁਸਰਤ ਨੂੰ ਇਸ ਟਰੋਲਿੰਗ ਨਾਲ ਕੋਈ ਖਾਸ ਫਰਕ ਨਹੀਂ ਪਿਆ।
ਦੱਸ ਦਈਏ ਕਿ ਪਿਛਲੇ ਇਕ ਸਾਲ ਤੋਂ ਅਜਿਹੀਆਂ ਅਫਵਾਹਾਂ ਆ ਰਹੀਆਂ ਸਨ ਕਿ ਨੁਸਰਤ ਵਿਆਹ ਕਰਵਾ ਚੁੱਕੀ ਹੈ। ਦੱਸਿਆ ਜਾ ਰਿਹਾ ਸੀ ਕਿ ਉਹ ਕਿਸੇ ਡਾਕਟਰ ਨਾਲ ਵਿਆਹ ਕਰਵਾ ਚੁੱਕੀ ਹੈ। ਹਾਲਾਂਕਿ, ਨੁਸਰਤ ਨੇ ਇਸ ਪੋਸਟ ਨਾਲ ਉਨ੍ਹਾਂ ਸਾਰੀਆਂ ਅਫਵਾਹਾਂ 'ਤੇ ਵਿਰਾਮ ਲਾ ਦਿੱਤਾ ਹੈ।

Punjabi Bollywood Tadka

ਦੱਸਣਯੋਗ ਹੈ ਕਿ ਸਾਲ 2010 'ਚ ਇਕ ਬਿਊਟੀ ਕੰਟੈਸਟ ਜਿੱਤ ਕੇ ਆਪਣੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਨੁਸਰਤ ਨੂੰ 2011 'ਚ ਬੰਗਾਲੀ ਫਿਲਮ 'ਸ਼ੋਤਰੂ' ਨਾਲ ਪਹਿਲਾ ਬ੍ਰੇਕ ਮਿਲਿਆ। ਉਹ ਕਈ ਹਿੱਟ ਬੰਗਾਲੀ ਫਿਲਮਾਂ ਦਾ ਹਿੱਸਾ ਵੀ ਰਹਿ ਚੁੱਕੀ ਹੈ ਅਤੇ ਲੋਕ ਉਸ ਨੂੰ ਬਾਲੀਵੁੱਡ ਅਭਿਨੇਤਰੀਆਂ ਤੋਂ ਬੇਹਿਤਰ ਮੰਨਣ ਲੱਗੇ ਸਨ। ਸਾਲ 2015 'ਚ ਆਈ ਉਸ ਦੀ ਫਿਲਮ 'ਹਰ ਹਰ ਬਓਮਕੇਸ਼' ਇਕ ਸੁਪਰਹਿੱਟ ਫਿਲਮ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਉਹ ਜਲਦ ਹੀ ਬਾਲੀਵੁੱਡ ਵੱਲ ਵਧਦੀ ਪਰ 29 ਸਾਲ ਦੀ ਉਮਰ 'ਚ ਸੰਸਦ ਬਣ ਕੇ ਉਸ ਨੇ ਆਪਣੇ ਲਈ ਸਾਰੀਆਂ ਸਮੀਕਰਨ ਬਦਲ ਲਏ।

Punjabi Bollywood Tadka


Tags: Nusrat JahanInstagramTrinamool Congress MPMarryNikhil Jain

Edited By

Sunita

Sunita is News Editor at Jagbani.