FacebookTwitterg+Mail

B'day Spl: 'ਮਿਸ ਸਲੇਮ' ਅਤੇ 'ਮਿਸ ਮਦ੍ਰਾਸ' ਰਹਿ ਚੁੱਕੀ ਇਸ ਅਭਿਨੇਤਰੀ ਨੇ ਲਾਇਆ ਹੌਟਨੈੱਸ ਦਾ ਤੜਕਾ

    1/12
04 May, 2017 03:29:54 PM
ਮੁੰਬਈ— ਬਾਲੀਵੁੱਡ ਅਤੇ ਦੱਖਣ ਦੀ ਮਸ਼ਹੂਰ ਅਭਿਨੇਤਰੀ ਤ੍ਰਿਸ਼ਾ ਕ੍ਰਿਸ਼ਣਨ ਦਾ ਜਨਮਦਿਨ ਹੈ। ਉਸ ਦਾ ਜਨਮ 4 ਮਈ 1983 ਨੂੰ ਚੇਨਈ ਦੇ ਤਮਿਲ ਅਈਯਰ ਪਰਿਵਾਰ 'ਚ ਹੋਇਆ ਹੈ। ਤ੍ਰਿਸ਼ਾ 'ਮਿਸ ਸਲੇਮ' ਅਤੇ 'ਮਿਸ ਮਦ੍ਰਾਸ' ਰਹਿ ਚੁੱਕੀ ਹੈ। ਫਾਲਗੁਨੀ ਪਾਠਕ ਦੇ ਮਿਊਜ਼ਿਕ ਐਲਬਮ 'ਮੇਰੀ ਚੁਨਰ ਉੱਡ-ਉੱਡ ਜਾਏ' 'ਚ ਤ੍ਰਿਸ਼ਾ ਨੇ ਅਭਿਨੇਤਰੀ ਆਈਸ਼ਾ ਟਾਕੀਆ ਦੀ ਦੋਸਤ ਦਾ ਕਿਰਦਾਰ ਨਿਭਾਇਆ ਸੀ। ਇਸ ਐੱਲਬਮ ਨੂੰ ਦੇਖਣ ਤੋਂ ਬਾਅਦ ਮੰਨੇ-ਪ੍ਰਮੰਨੇ ਨਿਰਦੇਸ਼ਕ ਪ੍ਰਿਯਦਰਸ਼ਨ ਨੇ ਤ੍ਰਿਸ਼ਾ ਨੂੰ ਆਪਣੀ ਫਿਲਮ 'ਲੇਸਾ-ਲੇਸਾ' 'ਚ ਕੰਮ ਕਰਨ ਦਾ ਆਫਰ ਦਿੱਤਾ। ਉਨ੍ਹਾਂ ਨੇ ਸਾਲ 2002 ਦੀ ਤਮਿਲ ਫਿਲਮ 'ਮੌਨਸ ਪੇਸੀਯਾਡੇ ' ਅਤੇ ਸਾਲ 2003 'ਚ 'ਸ਼ਾਮੀ' ਫਿਲਮ 'ਚ ਅਭਿਨੈ ਕੀਤਾ ਸੀ। ਉਨ੍ਹਾਂ ਨੇ 'ਵਰਸ਼ਮ', 'ਗਿੱਲੀ', 'ਸੈਨਿਕੁਡੂ', 'ਮੌਨਸ ਪੇਸੀਯਾਡੇ' ਸਟਾਲਿਨ' ਸਮੇਤ ਕਈ ਫਿਲਮਾਂ 'ਚ ਅਦਾਕਾਰੀ ਦੇ ਜਲਵੇ ਦਿਖਾਏ। ਉਨ੍ਹਾਂ ਨੇ ਮਾਤਰ ਇੱਕ ਬਾਲੀਵੁੱਡ ਫਿਲਮ 'ਖੱਟਾ-ਮਿੱਠਾ' 'ਚ ਕੰਮ ਕੀਤਾ ਸੀ, ਜੋ ਫਲਾਪ ਰਹੀ ਸੀ। ਜਨਮਦਿਨ ਦੇ ਖਾਸ ਮੌਕੇ 'ਤੇ ਦੇਖੋ ਉਨ੍ਹਾਂ ਦੀਆਂ ਕੁਝ ਖਾਸ ਤਸਵੀਰਾਂ।

Tags: Trisha KrishnanBirthdayMiss MadrasMiss Salemਤ੍ਰਿਸ਼ਾ ਕ੍ਰਿਸ਼ਣਨ ਜਨਮਦਿਨਮਿਸ ਸਲੇਮ