FacebookTwitterg+Mail

... ਤਾਂ ਇਸ ਕਾਰਨ ਤ੍ਰਿਸ਼ਲਾ ਦੱਤ ਨੇ ਪਿਤਾ ਸੰਜੇ ਦੱਤ ਦਾ ਕੀਤਾ ਧੰਨਵਾਦ

trishala dutt
14 August, 2017 09:20:24 AM

ਮੁੰਬਈ— ਸੁਪਰ ਸਟਾਰ ਸੰਜੇ ਦੱਤ ਦੀ ਬੇਟੀ ਤ੍ਰਿਸ਼ਲਾ ਦੱਤ ਨੇ ਆਉਣ ਵਾਲੀ ਫਿਲਮ 'ਭੂਮੀ' ਨੂੰ ਉਸ ਨੂੰ ਸਮਰਪਿਤ ਕਰਨ ਲਈ ਆਪਣੇ ਪਿਤਾ ਦਾ ਧੰਨਵਾਦ ਕੀਤਾ ਹੈ। ਉਮੰਗ ਕੁਮਾਰ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਸੰਜੇ ਦੱਤ ਆਪਣੀ ਜੇਲ ਦੀ ਸਜ਼ਾ ਪੂਰੀ ਕਰਨ ਦੇ ਬਾਅਦ ਪਹਿਲੀ ਵਾਰ ਵੱਡੇ ਪਰਦੇ 'ਤੇ ਨਜ਼ਰ ਆਵੇਗਾ। 
58 ਸਾਲਾ ਇਸ ਅਦਾਕਾਰ ਨੇ ਫਿਲਮ ਦਾ ਟ੍ਰੇਲਰ ਤ੍ਰਿਸ਼ਲਾ ਦੇ ਜਨਮ ਦਿਨ 'ਤੇ ਲਾਂਚ ਕੀਤਾ ਸੀ। ਤ੍ਰਿਸ਼ਾਲਾ ਨੇ ਇੰਸਟਾਗ੍ਰਾਮ 'ਤੇ ਪੋਸਟਰ ਸਾਂਝਾ ਕੀਤਾ ਤੇ ਸੰਜੇ ਦੱਤ ਦੀ ਕਦੇ ਹਾਰ ਨਾ ਮੰਨਣ ਵਾਲੀ ਆਦਤ ਦੀ ਤਾਰੀਫ ਕੀਤੀ। ਟੀ ਸੀਰੀਜ਼ ਤੇ ਲੀਜੈਂਡ ਸਟੂਡੀਓ ਦੇ ਪ੍ਰੋਡਕਸ਼ਨ 'ਚ ਬਣੀ ਇਹ ਫਿਲਮ 22 ਸਤੰਬਰ ਨੂੰ ਦੂਨੀਆ ਭਰ 'ਚ ਰਿਲੀਜ਼ ਹੋਵੇਗੀ।


Tags: Trishala DuttSanjay Dutt BhoomiBollywood celebrityਸੰਜੇ ਦੱਤ ਤ੍ਰਿਸ਼ਲਾ ਦੱਤ