FacebookTwitterg+Mail

ਇੰਸਟਾਗ੍ਰਾਮ 'ਤੇ ਮੁੜ ਦਿਖਿਆ ਸੰਜੇ ਦੱਤ ਦੀ ਬੇਟੀ ਦਾ ਹੌਟ ਅੰਦਾਜ਼

trishala dutt
24 January, 2018 11:43:14 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਦੱਤ ਹਮੇਸ਼ਾ ਆਪਣੀਆਂ ਤਸਵੀਰਾਂ ਕਰਕੇ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਆਪਣੀ ਬੋਲਡ ਲੁੱਕ ਨਾਲ ਸੁਰਖੀਆਂ ਬਟੌਰਨ ਵਾਲੀ ਤ੍ਰਿਸ਼ਾਲਾ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਟਰਾਂਸਪੇਰੈਂਟ ਡਰੈੱਸ 'ਚ ਤ੍ਰਿਸ਼ਾਲਾ ਦਾ ਹੌਟ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਤਸਵੀਰਾਂ ਉਸਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਲਈਆਂ ਗਈਆਂ ਹਨ।

Punjabi Bollywood Tadka
ਦੱਸਣਯੋਗ ਹੈ ਕਿ ਤ੍ਰਿਸ਼ਾਲਾ ਬਾਲੀਵੁੱਡ 'ਚ ਐਂਟਰੀ ਕਰਨਾ ਚਾਹੁੰਦੀ ਹੈ ਪਰ ਸੰਜੇ ਦੱਤ ਨਹੀਂ ਚਾਹੁੰਦੇ ਹਨ ਕਿ ਉਨ੍ਹਾਂ ਦੀ ਬੇਟੀ ਬਾਲੀਵੁੱਡ 'ਚ ਐਂਟਰੀ ਕਰੇ। ਕੁਝ ਦਿਨ ਪਹਿਲਾਂ ਹੀ ਸੰਜੇ ਨੇ ਇੰਟਰਵਿਊ 'ਚ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਤ੍ਰਿਸ਼ਾਲਾ ਅਦਾਕਾਰੀ ਦਾ ਸੁਪਨਾ ਦੇਖ ਰਹੀ ਹੈ ਪਰ ਉਹ ਨਹੀਂ ਚਾਹੁੰਦੇ ਹਨ ਕਿ ਉਨ੍ਹਾਂ ਦੀ ਬੇਟੀ ਬਾਲੀਵੁੱਡ 'ਚ ਆਏ। ਇਸ ਤੋਂ ਇਲਾਵਾ  ਤ੍ਰਿਸ਼ਾਲਾ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 179,000 ਫਾਲੋਅਰਜ਼ ਹਨ।


Tags: Sanjay Dutt Trishala Dutt Instagram Viral Transparent Dress Bollywood Actor

Edited By

Kapil Kumar

Kapil Kumar is News Editor at Jagbani.