FacebookTwitterg+Mail

ਡੇਟਿੰਗ 'ਤੇ ਧੀ ਤ੍ਰਿਸ਼ਾਲਾ ਦੱਤ ਨੂੰ ਇਹ ਸਲਾਹ ਦਿੰਦੇ ਨੇ ਸੰਜੇ ਦੱਤ

trishala dutt sanjay dutt
15 July, 2018 04:59:47 PM

ਮੁੰਬਈ (ਬਿਊਰੋ)— ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਦੱਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ। ਸੋਸ਼ਲ ਮੀਡੀਆ 'ਤੇ ਉਹ ਪਿਤਾ ਸੰਜੇ ਦੱਤ ਨਾਲ ਕਈ ਤਸਵੀਰਾਂ ਸ਼ੇਅਰ ਕਰਦੀ ਹੈ। ਤ੍ਰਿਸ਼ਾਲਾ ਇੰਸਟਾਗ੍ਰਾਮ ਦੇ ਨਵੇਂ ਫੀਚਰ 'ਆਸਕ ਮੀ ਏ ਕੁਏਸ਼ਚਨ???' ਦੇ ਤਹਿਤ ਆਪਣੇ ਫੈਨਜ਼ ਦੇ ਸਵਾਲਾਂ ਦਾ ਜਵਾਬ ਦੇ ਰਹੀ ਹੈ। ਇਸੇ ਦੌਰਾਨ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਡੇਟਿੰਗ ਨੂੰ ਲੈ ਕੇ ਕੀ ਕਹਿੰਦੇ ਹਨ।
ਇੰਸਟਾਗ੍ਰਾਮ 'ਤੇ ਤ੍ਰਿਸ਼ਾਲਾ ਤੋਂ ਇਕ ਸ਼ਖਸ ਨੇ ਪੁੱਛਿਆ, 'ਕੀ ਤੁਹਾਡੇ ਪਿਤਾ ਸੰਜੇ ਦੱਤ ਡੇਟਿੰਗ ਨੂੰ ਲੈ ਕੇ ਸਖਤ ਹਨ। ਤ੍ਰਿਸ਼ਾਲਾ ਨੇ ਜਵਾਬ ਦਿੱਤਾ, 'ਨਹੀਂ ਪਰ ਮੈਨੂੰ ਉਨ੍ਹਾਂ ਕੋਲੋਂ ਤੇ ਮੇਰੇ ਨਾਨਾ-ਨਾਨੀ ਕੋਲੋਂ ਵਿਚ-ਵਿਚ ਲੈਕਚਰ ਜ਼ਰੂਰ ਮਿਲਦੇ ਰਹਿੰਦੇ ਹਨ। ਉਹ ਕਹਿੰਦੇ ਹਨ ਕਿਸੇ ਕੂੜੇ ਨੂੰ ਘਰ 'ਚ ਨਾ ਲਿਆਵੀ।'
ਇਸ ਤੋਂ ਪਹਿਲਾਂ ਤ੍ਰਿਸ਼ਾਲਾ ਦੱਤ ਨੇ ਇਕ ਸਵਾਲ ਦੇ ਜਵਾਬ 'ਚ ਲਿਖਿਆ ਕਿ ਸੰਜੇ ਦੱਤ ਨਾਲ ਉਨ੍ਹਾਂ ਦੇ ਰਿਸ਼ਤੇ ਉਂਝ ਹੀ ਹਨ, ਜਿਵੇਂ ਇਕ ਬੇਟੀ ਦੇ ਆਪਣੇ ਪਿਤਾ ਨਾਲ ਹੁੰਦੇ ਹਨ। ਉਸ ਨੇ ਲਿਖਿਆ ਕਿ ਜਿਵੇਂ ਤੁਸੀਂ ਆਪਣੇ ਪਿਤਾ ਲਈ ਮਹਿਸੂਸ ਕਰਦੇ ਹੋਵੋਗੇ, ਉਂਝ ਹੀ ਮੇਰਾ ਆਪਣੇ ਪਿਤਾ ਨਾਲ ਰਿਸ਼ਤਾ ਹੈ।
Punjabi Bollywood Tadka

'ਸੰਜੂ' ਤੋਂ ਨਾਖੁਸ਼ ਹੈ ਤ੍ਰਿਸ਼ਾਲਾ
'ਸੰਜੂ' 'ਚ ਸੰਜੇ ਦੱਤ ਦੀ ਪਹਿਲੀ ਪਤਨੀ ਰਿਚਾ ਸ਼ਰਮਾ ਤੇ ਵੱਡੀ ਬੇਟੀ ਤ੍ਰਿਸ਼ਾਲਾ ਦੱਤ ਦਾ ਜ਼ਿਕਰ ਤਕ ਨਹੀਂ ਹੈ। ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਫਿਲਮ 'ਚ ਆਪਣੀ ਮਾਂ ਤੇ ਆਪਣਾ ਹਿੱਸਾ ਨਾ ਦਿਖਾਏ ਜਾਣ ਤੋਂ ਤ੍ਰਿਸ਼ਾਲਾ ਦੱਤ ਨਾਰਾਜ਼ ਹੈ। ਉਂਝ ਉਹ ਹਮੇਸ਼ਾ ਹੀ ਸੰਜੇ ਦੱਤ ਨੂੰ ਸੁਪੋਰਟ ਕਰਦੀ ਆ ਰਹੀ ਹੈ। ਤ੍ਰਿਸ਼ਾਲਾ ਸੰਜੇ ਦੱਤ ਤੇ ਉਸ ਦੀ ਪਹਿਲੀ ਪਤਨੀ ਰਿਚਾ ਸ਼ਰਮਾ ਦੀ ਬੇਟੀ ਹੈ। ਤ੍ਰਿਸ਼ਾਲਾ ਫਿਲਹਾਲ ਅਮਰੀਕਾ 'ਚ ਆਪਣੇ ਨਾਨਾ-ਨਾਨੀ ਨਾਲ ਰਹਿੰਦੀ ਹੈ।


Tags: Trishala Dutt Sanjay Dutt Instagram Father Daughter

Edited By

Rahul Singh

Rahul Singh is News Editor at Jagbani.