FacebookTwitterg+Mail

ਟੀ. ਆਰ. ਪੀ. ਦੀ ਰੇਸ ਹਾਰੇ ਸਲਮਾਨ, 'ਨਾਗਿਨ 3' ਰਿਹਾ ਇਸ ਹਫਤੇ ਟੌਪ 'ਤੇ

trp salman khan
22 June, 2018 04:04:05 PM

ਮੁੰਬਈ (ਬਿਊਰੋ)— ਇਸ ਹਫਤੇ ਦੀ ਟੀ. ਆਰ. ਪੀ. ਲਿਸਟ ਉਮੀਦ ਦੇ ਮੁਤਾਬਕ ਹੀ ਰਹੀ। ਟੀ. ਵੀ. ਦੀ ਦੁਨੀਆ 'ਚ ਧਮਾਕੇਦਾਰ ਐਂਟਰੀ ਕਰਨ ਵਾਲਾ ਸੀਰੀਅਲ 'ਨਾਗਿਨ 3' ਭਾਰੀ ਆਲੋਚਨਾ ਦੇ ਬਾਵਜੂਦ ਨੰਬਰ ਇਕ 'ਤੇ ਬਣਿਆ ਹੋਇਆ ਹੈ। ਹੈਰਾਨੀਜਨਕ ਰੂਪ ਨਾਲ 'ਬਿੱਗ ਬੌਸ' ਦੀ ਤਰ੍ਹਾਂ ਸਲਮਾਨ ਦਾ ਜਾਦੂ 'ਦਸ ਕਾ ਦਮ' 'ਚ ਚੱਲਦਾ ਹੋਇਆ ਨਹੀਂ ਦਿਖਾਈ ਦਿੱਤਾ ਤੇ ਇਹ ਸ਼ੋਅ ਇਸ ਹਫਤੇ ਟੌਪ 10 'ਚ ਵੀ ਜਗ੍ਹਾ ਨਹੀਂ ਬਣਾ ਸਕਿਆ।
ਏਕਤਾ ਕਪੂਰ ਦੇ ਸੀਰੀਅਲ 'ਨਾਗਿਨ 3' ਦੀ ਓਪਨਿੰਗ ਸ਼ਾਨਦਾਰ ਰਹੀ ਸੀ ਤੇ ਇਸ ਨੂੰ ਕੁਲ 1 ਕਰੋੜ 60 ਲੱਖ ਦਰਸ਼ਕਾਂ ਨੇ ਦੇਖਿਆ। ਦੱਸਣਯੋਗ ਹੈ ਕਿ ਇਸ ਵਾਰ 'ਨਾਗਿਨ 3' ਦੀ ਪੂਰੀ ਸਟਾਰਕਾਸਟ ਨਵੀਂ ਹੈ। ਅਜਿਹੇ 'ਚ ਪ੍ਰੋਡਿਊਸਰਜ਼ ਦੀਆਂ ਨਜ਼ਰਾਂ ਟੀ. ਆਰ. ਪੀ. ਰੇਟਿੰਗ 'ਤੇ ਸਨ ਕਿ ਦਰਸ਼ਕਾਂ ਦਾ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਦਾ ਹੈ। ਜ਼ਾਹਿਰ ਹੈ ਟੀ. ਆਰ. ਪੀ. ਰੇਟਿੰਗ 'ਚ ਟੌਪ 'ਤੇ ਸ਼ੋਅ ਦੀ ਜਗ੍ਹਾ ਦੇਖ ਕੇ ਮੇਕਰਸ ਵੀ ਖੁਸ਼ ਹੋਣਗੇ।
ਉਥੇ ਦੂਜੇ ਪਾਸੇ 'ਬਿੱਗ ਬੌਸ' ਤੋਂ ਬਾਅਦ ਟੀ. ਵੀ. ਦੀ ਦੁਨੀਆ 'ਚ ਵਾਪਸੀ ਕਰਨ ਵਾਲੇ ਸਲਮਾਨ ਖਾਨ ਨੂੰ ਨਿਰਾਸ਼ਾ ਹੱਥ ਲੱਗੀ। ਸਲਮਾਨ ਖਾਨ ਦੇ ਸ਼ੋਅ 'ਦਸ ਕਾ ਦਮ' 'ਚ ਦਰਸ਼ਕਾਂ ਦੀ ਬਿਲਕੁਲ ਰੁਚੀ ਨਹੀਂ ਦਿਖੀ। 9 ਸਾਲ ਬਾਅਦ ਪ੍ਰਸਾਰਿਤ ਹੋਏ ਇਸ ਸ਼ੋਅ 'ਚ 'ਰੇਸ 3' ਦੀ ਸਟਾਰਕਾਸਟ ਵੀ ਪਹੁੰਚੀ ਸੀ, ਇਸ ਦੇ ਬਾਵਜੂਦ ਸ਼ੋਅ ਨੂੰ ਦਰਸ਼ਕ ਨਹੀਂ ਮਿਲੇ।
'ਨਾਗਿਨ 3' ਦੀ ਵਾਪਸੀ ਤੋਂ ਬਾਅਦ 'ਕੁੰਡਲੀ ਭਾਗਿਆ' ਨੂੰ ਦੂਜੇ ਨੰਬਰ ਨਾਲ ਹੀ ਸਬਰ ਕਰਨਾ ਪੈ ਰਿਹਾ ਹੈ, ਜਦਕਿ ਇਹ ਸ਼ੋਅ ਪਿਛਲੇ ਕਈ ਮਹੀਨਿਆਂ ਤੋਂ ਪਹਿਲੇ ਨੰਬਰ 'ਤੇ ਸੀ। ਉਥੇ 'ਕੁਮਕੁਮ ਭਾਗਿਆ' ਨੂੰ ਇਸ ਹਫਤੇ ਤੀਜਾ ਨੰਬਰ ਮਿਲਿਆ।

ਇਸ ਹਫਤੇ ਦੇ ਟੌਪ 10 ਸ਼ੋਅਜ਼
1. ਨਾਗਿਨ 3
2. ਕੁੰਡਲੀ ਭਾਗਿਆ
3. ਕੁਮਕੁਮ ਭਾਗਿਆ
4. ਡਾਂਸ ਦੀਵਾਨੇ
5. ਯੇ ਰਿਸ਼ਤਾ ਕਯਾ ਕਹਿਲਾਤਾ ਹੈ
6. ਕੁਲਫੀ ਕੁਮਾਰ ਬਾਜੇਵਾਲਾ
7. ਸ਼ਕਤੀ : ਅਸਤਿਤਵ ਕੇ ਅਹਿਸਾਸ ਕੀ
8. ਇਸ਼ਕ ਸੁਭਾਨੱਲਾਹ, ਆਪਕੇ ਆ ਜਾਨੇ ਸੇ
9. ਤਾਰਕ ਮੇਹਤਾ ਕਾ ਉਲਟਾ ਚਸ਼ਮਾ
10. ਇਸ਼ਕ ਮੇਂ ਮਰਜਾਵਾਂ


Tags: TRP Salman Khan Dus Ka Dum Naagin 3

Edited By

Rahul Singh

Rahul Singh is News Editor at Jagbani.