ਨਵੀਂ ਦਿੱਲੀ— ਆਪਣੇ ਪ੍ਰਸ਼ੰਸਕਾਂ ਨੂੰ ਸਮਰਪਿਤ ਸ਼ੋਅ 'ਦੀਆ ਔਰ ਬਾਤੀ ਹਮ' ਦੇ ਖਤਮ ਹੋਣ ਤੋਂ ਬਾਅਦ ਇਹ ਸਵਾਲ ਇਸ ਦੇ ਦਰਸ਼ਕਾਂ ਨੂੰ ਖਾਈ ਜਾ ਰਿਹਾ ਸੀ ਕਿ, ਹੁਣ ਅੱਗੇ ਕੀ ਹੋਵੇਗਾ। ਇਸ ਦਾ ਜਵਾਬ ਸਟਾਰ ਪਲੱਸ ਸੀਕਵਲ 'ਤੂ ਸੂਰਜ ਮੈਂ ਸਾਂਝ ਪੀਆ ਜੀ' ਦੇ ਰੂਪ 'ਚ ਲੈ ਕੇ ਦਰਸ਼ਕਾਂ ਦੇ ਸਾਹਮਣੇ ਆ ਰਿਹਾ ਹੈ। ਸਟਾਰ ਪਲੱਸ 'ਤੇ 'ਦੀਆ ਔਰ ਬਾਤੀ ਹਮ' ਹਮ ਦੇ ਦਰਸ਼ਕਾਂ ਦੀ ਚਹੇਤੀ ਭਾਬੋ ਹੁਣ ਸ਼ੋਅ ਦੇ ਦੂਜੇ ਸੀਜ਼ਨ 'ਚ ਨਵੀਂ ਪੀੜ੍ਹੀ ਦਾ ਸਵਾਗਤ ਕਰਦੇ ਆ ਰਹੇ ਹਨ, ਜੋ ਕੇਰਲ 'ਤੇ ਆਧਾਰਿਤ ਹੋਵੇਗਾ।
ਜ਼ਿਕਰਯੋਗ ਹੈ ਕਿ, ਲੰਮੇ ਸਮੇਂ ਤੱਕ ਚੱਲਣ ਵਾਲੇ ਕਿਸੇ ਭਾਰਤੀ ਫਿਕਸ਼ਨ ਲੜੀਵਾਰ ਦਾ ਇਹ ਪਹਿਲਾ ਸੀਕਵਲ ਹੈ ਅਤੇ ਇਸਦਾ ਐਲਾਨ ਟੈਲੀਵੀਜ਼ਨ ਦੇ ਦਰਸ਼ਕਾਂ ਲਈ ਬੇਹੱਦ ਖਾਸ ਹੈ। ਸ਼ੋਅ ਜਿੱਥੇ ਖਤਮ ਹੋਇਆ ਸੀ, ਉਥੋਂ ਕਹਾਣੀ ਨੂੰ ਅੱਗੇ ਵਧਾਉਂਦੇ ਹੋਏ ਸੀਕਵਲ ਸੂਰਜ ਅਤੇ ਸੰਧਿਆ ਦੇ ਗੁਜ਼ਰ ਜਾਣ ਤੋਂ ਬਾਅਦ ਦੇ ਹਾਲਾਤ ਦੀ ਝਲਕ ਦੇਵੇਗਾ। ਭਾਬੋ ਕੇਰਲ 'ਚ ਕਿਉਂ ਹੈ। ਸੂਰਜ ਅਤੇ ਸੰਧਿਆ ਦੇ ਬੱਚੇ ਅੱਜ ਕਿੱਥੇ ਹਨ। ਵੇਦ, ਵੰਸ਼ ਅਤੇ ਕਨਕ ਹੁਣ ਵੱਡੇ ਹੋਣਗੇ, ਉਹ ਕਿੱਥੇ ਹਨ ਅਤੇ ਕਿਵੇਂ ਹਨ। ਹਲਵਾਈ ਵਾਲੀ ਦੁਕਾਨ ਦਾ ਕੀ ਹੋਇਆ। ਮੀਨਾਕਸ਼ੀ, ਵਿਕਰਮ ਅਤੇ ਪਰਿਵਾਰ ਦੇ ਬਾਕੀ ਮੈਂਬਰ ਹੁਣ ਕਿੱਥੇ ਹਨ। 'ਦੀਆ ਅਤੇ ਬਾਤੀ ਹਮ' ਦੇ ਆਖਰੀ ਐਪੀਸੋਡ ਨੇ ਕਈ ਸਵਾਲ ਪਿੱਛੇ ਛੱਡੇ ਹਨ ਅਤੇ ਸੀਕਵਲ ਦੇ ਐਲਾਨ ਨਾਲ ਦਰਸ਼ਕਾਂ ਦੇ ਦਿਲਾਂ 'ਚ ਉਹ ਸਵਾਲ ਉੱਠਣ ਲੱਗੇ ਹਨ, ਜਿਨ੍ਹਾਂ ਦਾ ਜਵਾਬ ਉਹ 'ਤੂ ਸੂਰਜ ਮੈਂ ਸਾਂਝ ਪੀਆ ਜੀ' ਨਾਲ ਜਾਣਨਾ ਚਾਹੁੰਦੇ ਹਨ।