FacebookTwitterg+Mail

'ਤੂੰ ਤੇ ਮੈਂ' ਗੀਤ 'ਚ ਅਮਰਿੰਦਰ ਗਿੱਲ ਤੇ ਅਦਿਤੀ ਸ਼ਰਮਾ ਦੀ ਰੋਮਾਂਟਿਕ ਕੈਮਿਸਟਰੀ ਜਿੱਤ ਰਹੀ ਹੈ ਦਿਲ

tu te main song from the movie golak bugni bank te batua
08 April, 2018 08:02:28 PM

ਜਲੰਧਰ (ਬਿਊਰੋ)— ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਦਾ ਟਰੇਲਰ ਜਦੋਂ ਤੋਂ ਰਿਲੀਜ਼ ਹੋਇਆ ਹੈ, ਉਦੋਂ ਤੋਂ ਹੀ ਫੈਨਜ਼ ਅਮਰਿੰਦਰ ਗਿੱਲ ਨੂੰ ਹੋਰ ਜ਼ਿਆਦਾ ਵੇਖਣ ਲਈ ਉਤਸ਼ਾਹਿਤ ਹਨ। ਫਿਲਮ ਦੇ ਪਹਿਲਾਂ ਰਿਲੀਜ਼ ਹੋਏ ਤਿੰਨ ਗੀਤ ਸਿਰਫ ਸਿਮੀ ਚਾਹਲ ਤੇ ਹਰੀਸ਼ ਵਰਮਾ 'ਤੇ ਹੀ ਫਿਲਮਾਏ ਗਏ ਹਨ। ਹੁਣ ਫਿਲਮ ਦਾ ਨਵਾਂ ਗੀਤ 'ਤੂੰ ਤੇ ਮੈਂ' ਰਿਲੀਜ਼ ਹੋਇਆ ਹੈ, ਜਿਸ 'ਚ ਅਮਰਿੰਦਰ ਗਿੱਲ ਤੇ ਅਦਿਤੀ ਸ਼ਰਮਾ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਗੀਤ 'ਚ ਅਦਿਤੀ ਸ਼ਰਮਾ ਦੀ ਕਿਊਟਨੈੱਸ ਤੇ ਅਮਰਿੰਦਰ ਗਿੱਲ ਦੇ ਭੋਲੇਪਣ ਨੇ ਦਿਲ ਜਿੱਤ ਲਿਆ ਹੈ। ਗੀਤ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਿਆਂ ਅਮਰਿੰਦਰ ਨੇ ਫਿਲਮ 'ਚੋਂ ਇਸ ਨੂੰ ਆਪਣਾ ਫੇਵਰੇਟ ਗੀਤ ਦੱਸਿਆ ਹੈ।
ਇਸ ਰੋਮਾਂਟਿਕ ਗੀਤ ਨੂੰ ਆਵਾਜ਼ ਦਿੱਤੀ ਹੈ ਬੀਰ ਸਿੰਘ ਨੇ ਤੇ ਇਸ ਦੇ ਬੋਲ ਵੀ ਖੁਦ ਬੀਰ ਸਿੰਘ ਨੇ ਹੀ ਲਿਖੇ ਹਨ। ਗੀਤ ਦਾ ਮਿਊਜ਼ਿਕ ਜਤਿੰਦਰ ਸ਼ਾਹ ਦਾ ਹੈ। ਵੀਡੀਓ ਬਹੁਤ ਹੀ ਸਾਧਾਰਨ ਤੇ ਆਕਰਸ਼ਿਤ ਕਰਨ ਵਾਲੀ ਹੈ।

ਦੱਸਣਯੋਗ ਹੈ ਕਿ 'ਗੋਲਕ ਬੁਗਨੀ ਬੈਂਕ ਤੇ ਬਟੂਆ' ਇਕ ਕਾਮੇਡੀ ਫਿਲਮ ਹੈ, ਜਿਹੜੀ ਨੋਟਬੰਦੀ ਦੀ ਮਾਰ ਝੱਲ ਰਹੇ ਕੁੜੀ-ਮੁੰਡੇ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਫਿਲਮ 'ਚ ਅਮਰਿੰਦਰ ਗਿੱਲ, ਅਦਿਤੀ ਸ਼ਰਮਾ, ਹਰੀਸ਼ ਵਰਮਾ, ਸਿਮੀ ਚਾਹਲ, ਜਸਵਿੰਦਰ ਭੱਲਾ ਤੇ ਬੀ. ਐੱਨ. ਸ਼ਰਮਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਸ਼ਿਤਿਜ ਚੌਧਰੀ ਵਲੋਂ ਡਾਇਰੈਕਟ ਕੀਤੀ ਇਸ ਫਿਲਮ ਨੂੰ ਕਾਰਜ ਗਿੱਲ ਤੇ ਤਲਵਿੰਦਰ ਹੇਅਰ ਨੇ ਪ੍ਰੋਡਿਊਸ ਕੀਤਾ ਹੈ। ਦੇਸ਼-ਵਿਦੇਸ਼ਾਂ 'ਚ ਫਿਲਮ 13 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Tu Te Main Bir Singh Harish Verma Simi Chahal Amrinder Gill Aditi Sharma Golak Bugni Bank Te Batua

Edited By

Rahul Singh

Rahul Singh is News Editor at Jagbani.