FacebookTwitterg+Mail

'ਤੁਮਬਾਡ' ਦੇ ਨਿਰਮਾਤਾਵਾਂ ਨੇ ਫਿਲਮ ਲਈ ਵਿੰਟੇਜ ਯੁੱਗ ਨੂੰ ਇਸ ਅੰਦਾਜ਼ 'ਚ ਕੀਤਾ ਰੀਕ੍ਰਿਏਟ

tumbad
09 September, 2018 03:23:01 PM

ਮੁੰਬਈ (ਬਿਊਰੋ)— 'ਤੁਮਬਾਡ' ਇਕ ਇਤਿਹਾਸਕ ਫਿਲਮ ਹੈ। ਇਹ ਮਹਾਰਾਸ਼ਟਰ ਦੇ ਕੋਂਕਣ ਇਲਾਕੇ ਦੇ ਸੁਤੰਤਰਤਾ ਯੁੱਗ ਦੀ ਪਿਛੋਕੜ 'ਤੇ ਆਧਾਰਿਤ ਹੈ। ਅਜਿਹੇ 'ਚ ਫਿਲਮ ਦੀ ਪਰਮਾਣਿਕਤਾ ਨੂੰ ਬਣਾਈ ਰੱਖਣ ਲਈ ਨਿਰਮਾਤਾਵਾਂ ਨੇ ਬੀਤੇ ਜਮਾਨੇ ਦੇ ਸਮੇਂ ਨਾਲ ਮਿਲਦਾ-ਜੁਲਦਾ ਇਕ ਸੈੱਟ ਬਣਵਾਇਆ। ਫਿਲਮ ਦੇ ਨਿਰਮਾਤਾ ਨੇ ਨਾ ਸਿਫਰ ਪੁਰਾਣੇ ਪੁਣੇ ਸ਼ਹਿਰ ਦੀ ਤਰ੍ਹਾਂ ਹੂਬਹੂ ਇਕ ਸੈੱਟ ਬਣਵਾਇਆ, ਬਲਕਿ ਇਸ ਸੈੱਟ ਨੂੰ ਵਿੰਟੇਜ ਲੁੱਕ ਦੇਣ ਲਈ ਹਰ ਬਾਰੀਕੀ 'ਤੇ ਖਾਸ ਤੌਰ 'ਤੇ ਧਿਆਨ ਦਿੱਤਾ। ਫਿਲਮ ਦੇ ਇਤਿਹਾਸ ਨੂੰ ਦੇਖਦੇ ਹੋਏ ਇਸ 'ਚ ਵਰਤਿਆਂ ਗਿਆ ਵਾਹਨ, ਕੱਪੜੇ ਉਸ ਦੌਰ ਮੁਤਾਬਕ ਹੀ ਬਣਾਏ ਗਏ ਸਨ। ਸੋਹਮ ਸ਼ਾਹ 'ਤੁਮਬਾਡ' 'ਚ ਅਹਿਮ ਭੂਮਿਕਾ ਨਿਭਾਉਂਦਾ ਨਜ਼ਰ ਆਵੇਗਾ ਅਤੇ ਕਿਰਦਾਰ ਦੇ ਸਾਰ ਨੂੰ ਸਮਝਦੇ ਹੋਏ ਉਹ ਫਿਲਮ 'ਚ ਮਹਾਰਾਸ਼ਟਰ ਦੇ ਕੋਂਕਨਾਸਥ ਬ੍ਰਹਾਨਸ ਵਲੋਂ ਪਾਈ ਗਈ ਪੋਸ਼ਾਕ 'ਚ ਦਿਖਾਈ ਦੇਵੇਗਾ।

Punjabi Bollywood Tadka
ਮੱਧਕਾਲੀਨ ਸਮੇਂ ਤੋਂ ਮਹਾਰਾਸ਼ਟਰ ਦੇ ਅੰਦਰਲੇ ਭਾਗਾਂ ਨੂੰ ਦਿਖਾਉਂਦੇ ਹੋਏ 'ਤੁਮਬਾਡ' ਦੇ ਟੀਜ਼ਰ ਨੇ ਮਸ਼ਹੂਰ ਅਤੇ ਡਰਾਉਣੀ ਕਹਾਣੀ ਦੇ ਦਿਲਚਸਪ ਕਿੱਸੇ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਕਲਰ ਯੈਲੋ ਪ੍ਰੋਡਕਸ਼ਨ ਅਤੇ ਲਿਟਿਲ ਟਾਊਨ ਫਿਲਮਸ ਪ੍ਰੋਡਕਸ਼ਨ ਦੇ ਸਹਿਯੋਗ ਨਾਲ 'ਤੁਮਬਾਡ' ਇਰੋਜ਼ ਇੰਟਰਨੈਸ਼ਨਲ ਅਤੇ ਆਨੰਦ ਐੱਲ. ਰਾਏ ਦੀ ਪੇਸ਼ਕਾਰੀ ਹੋਵੇਗੀ। 'ਫਿਲਮ ਆਈ ਵੇਸਟ' ਅਤੇ 'ਫਿਲਮਗੇਟ ਫਿਲਮਜ਼' ਵਲੋਂ ਮਿਲ ਕੇ ਪ੍ਰੋਡਿਊਸ ਕੀਤੀ ਇਹ ਫਿਲਮ 12 ਅਕਤੂਬਰ, 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood Tadka


Tags: Tumbad Sohum Shah Anand L Rai Mohammad Samad Recreate Bollywood Actor

Edited By

Kapil Kumar

Kapil Kumar is News Editor at Jagbani.