FacebookTwitterg+Mail

'ਤੁਮਬਾਡ' ਦੇ ਨਿਰਮਾਤਾਵਾਂ ਨੇ ਅਸਲ ਤੁਮਬਾਡ ਪਿੰਡ 'ਚ ਦਿੱਤਾ ਸੀ ਸ਼ੂਟਿੰਗ ਨੂੰ ਅੰਜ਼ਾਮ

tumbbad
28 September, 2018 04:44:47 PM

ਮੁੰਬਈ (ਬਿਊਰੋ)— 6 ਸਾਲਾਂ 'ਚ ਬਣੀ 'ਤੁਮਬਾਡ' ਨੂੰ ਬਣਾਉਣ ਲਈ ਨਿਰਮਾਤਾਵਾਂ ਨੂੰ ਤੁਮਬਾਡ ਪਿੰਡ 'ਚ ਫਿਲਮ ਦੀ ਸ਼ੂਟਿੰਗ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫਿਲਮ ਦੇ ਨਿਰਮਾਤਾਵਾਂ ਨੇ ਅਸਲੀ ਤੁਮਬਾਡ 'ਚ ਸ਼ੂਟ ਕਰਨ ਦਾ ਫੈਸਲਾ ਲਿਆ ਜੋ ਕਿ ਮਹਾਰਾਸ਼ਟਰ ਦੇ ਕੋਕਣ ਖੇਤਰ 'ਚ ਇਕ ਪਿੰਡ ਹੈ। ਫਿਲਮ 'ਚ 30 ਅਤੇ 40 ਦੇ ਦਹਾਕੇ ਸਥਾਪਿਤ ਹੈ। ਆਪਣੀ ਟੀਮ ਰਾਹੀਂ ਅਸੀਂ ਪਿੰਡ 'ਚ ਉਸ ਦਹਾਕੇ ਨੂੰ ਮੁੜ ਰੀਕ੍ਰਿਏਟ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਿਰਫ ਮਾਨਸੂਨ 'ਚ ਫਿਲਮ ਦੀ ਸ਼ੂਟਿੰਗ ਕਰਨੀ ਸੀ ਕਿਉਂਕਿ ਸਕ੍ਰਿਪਟ ਮੁਤਾਬਕ ਸ਼ੂਟਿੰਗ ਦੌਰਾਨ ਬਾਰਿਸ਼ ਦੀ ਜ਼ਰੂਰਤ ਸੀ। ਫਿਲਮ 'ਚ ਬਾਰਿਸ਼ ਦਾ ਸਾਰ ਬਣਾਈ ਰੱਖਣ ਲਈ ਪੂਰੀ ਟੀਮ ਹਮੇਸ਼ਾ ਬਾਰਿਸ਼ ਦੌਰਾਨ ਉੱਥੇ ਮੌਜੂਦ ਰਹਿੰਦੀ ਸੀ।

Punjabi Bollywood Tadka
ਦਮਦਾਰ ਟੀਜ਼ਰ ਤੋਂ ਬਾਅਦ ਹਾਲ ਹੀ 'ਚ ਰਿਲੀਜ਼ ਹੋਏ ਟਰੇਲਰ ਨੇ ਪੁਰਾਣੀਆਂ ਕਥਾਵਾਂ ਅਤੇ ਡਰ ਨੇ ਸਭ ਪ੍ਰਸ਼ੰਸਕਾਂ ਦੇ ਰੋਂਗਟੇ ਖੜੇ ਕਰ ਦਿੱਤੇ ਸਨ। ਸਸਪੈਂਸ, ਐਕਸ਼ਨ ਅਤੇ ਡਰ ਦੀ ਝਲਕ ਨਾਲ ਆਨੰਦ ਐੱਲ. ਰਾਏ ਦੀ ਤੁਮਬਾਡ ਇਕ ਰੋਮਾਂਚਕਾਰੀ ਰੋਲਰ ਕਾਸਟਰ ਸਵਾਰੀ ਹੋਵੇਗੀ। ਵਿਜ਼ੂਅਲੀ ਅਦਭੁੱਤ ਫਿਲਮ ਹੋਣ ਕਾਰਨ ਤੁਮਬਾਡ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਪ੍ਰਸ਼ੰਸਕਾਂ ਦਾ ਪਾਤਰ ਬਣੀ ਹੋਈ ਹੈ। ਕਲਰ ਯੈਲੋ ਪ੍ਰੋਡਕਸ਼ਨ ਅਤੇ ਲਿਟਿਲ ਟਾਊਨ ਫਿਲਮਸ ਪ੍ਰੋਡਕਸ਼ਨ ਦੇ ਸਹਿਯੋਗ ਨਾਲ 'ਤੁਮਬਾਡ' ਇਰੋਜ਼ ਇੰਟਰਨੈਸ਼ਨਲ ਅਤੇ ਆਨੰਦ ਐੱਲ. ਰਾਏ ਦੀ ਪੇਸ਼ਕਾਰੀ ਹੈ। ਫਿਲਮ ਆਈ ਵੇਸਟ ਤੇ ਫਿਲਮਗੇਟ ਫਿਲਮਸ ਵਲੋਂ ਸਹਿ-ਨਿਰਮਿਤ 'ਤੁਮਬਾਡ' 12 ਅਕਤੂਬਰ, 2018 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।


Tags: Tumbbad Sohum Shah Anand L Rai Shooting Horror Bollywood Actor

Edited By

Kapil Kumar

Kapil Kumar is News Editor at Jagbani.