FacebookTwitterg+Mail

'ਤੁੰਬਾਡ' ਦੇ ਨਿਰਮਾਤਾ ਸਭ ਤੋਂ ਵੱਡੇ ਜਿਗਸੋ ਪਹੇਲੀ ਪੋਸਟਰ ਨਾਲ ਚੁੱਕਣਗੇ ਰਹੱਸ ਤੋਂ ਪਰਦਾ!

tumbbad
02 October, 2018 01:11:29 PM

ਮੁੰਬਈ (ਬਿਊਰੋ)— 'ਤੁੰਬਾਡ' ਦੇ ਨਿਰਮਾਤਾ ਇਕ ਕਦਮ ਅੱਗੇ ਨਿਕਲ ਕੇ ਪ੍ਰਮੋਸ਼ਨ ਦੀ ਇਕ ਅਦਭੁੱਤ ਰਣਨੀਤੀ ਨਾਲ ਫਿਲਮ ਨਾਲ ਜੁੜੇ ਰਹੱਸਾਂ ਤੋਂ ਪਰਦਾ ਚੁੱਕਣਗੇ। ਸਭ ਤੋਂ ਵੱਡੇ ਜਿਗਸੋ ਪਹੇਲੀ ਪੋਸਟਰਸ 'ਚੋਂ ਇਕ ਨੂੰ ਸੁਲਝਾਉਣ ਲਈ ਨਿਰਮਾਤਾਵਾਂ ਨੇ 12 ਵਜੇ ਤੋਂ ਮੁੰਬਈ 'ਚ ਇਕ ਪ੍ਰਮੁੱਖ ਮਾਲ 'ਚ ਜਨਤਾ ਲਈ ਖੁੱਲ੍ਹੀ ਚੁਣੌਤੀ ਆਯੋਜਿਤ ਕੀਤੀ ਹੈ। ਪਹੇਲੀ ਨੂੰ ਹੱਲ ਕਰਨ ਤੇ 'ਤੁੰਬਾਡ' ਦੇ ਰਹੱਸਾਂ ਨੂੰ ਅਨਲਾਕ ਕਰਨ ਲਈ ਮੁਕਾਬਲੇਬਾਜ਼ਾਂ ਨੂੰ ਜਿਗਸੋ ਦੇ 2400 ਟੁਕੜੇ ਦਿੱਤੇ ਜਾਣਗੇ।

ਹਾਲਾਂਕਿ ਇਸ ਪਹੇਲੀ ਨੂੰ ਹੱਲ ਕਰਨ ਲਈ ਮੁਕਾਬਲੇਬਾਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਰੈਫਰੈਂਸ ਤਸਵੀਰ ਮੁਹੱਈਆ ਨਹੀਂ ਕਰਵਾਈ ਜਾਵੇਗੀ। ਇੰਨਾ ਹੀ ਨਹੀਂ, ਹੱਲ ਕਰਨ ਦੀ ਪ੍ਰਕਿਰਿਆ 'ਚ ਚੁਣੌਤੀ ਦਾ ਪੱਧਰ ਵਧਾਉਣ ਲਈ ਅਸੀਂ ਚਾਰ ਘੰਟਿਆਂ 'ਚ ਪਹੇਲੀ ਨੂੰ ਪੂਰਾ ਕਰਨ ਦੀ ਯੋਜਨਾ ਬਣਾ ਰਹੇ ਹਾਂ (ਇਹ ਇਕ ਸਖਤ ਸਮਾਂ ਹੱਦ ਹੋਵੇਗੀ), ਯਾਨੀ ਟੁਕੜਿਆਂ 'ਤੇ ਗਿਣਤੀ ਲਿਖੀ ਹੋਣ ਦੇ ਬਾਵਜੂਦ ਇਹ ਇਕ ਮੁਸ਼ਕਿਲ ਕੰਮ ਹੋਵੇਗਾ। ਇਸ ਜਿਗਸੋ ਪਹੇਲੀ ਨੂੰ ਲਿਮਕਾ ਬੁੱਕ ਆਫ ਰਿਕਾਰਡਸ ਲਈ ਟਾਰਗੇਟ ਕਰਦਿਆਂ, ਇਸ ਨੂੰ ਸਭ ਤੋਂ ਵੱਡੀਆਂ ਪਹੇਲੀਆਂ 'ਚੋਂ ਇਕ ਮੰਨਿਆ ਜਾ ਰਿਹਾ ਹੈ।

ਦਮਦਾਰ ਟੀਜ਼ਰ ਤੋਂ ਬਾਅਦ ਹਾਲ ਹੀ 'ਚ ਰਿਲੀਜ਼ ਹੋਏ ਟਰੇਲਰ ਨੇ ਪੁਰਾਣੀਆਂ ਕਥਾਵਾਂ ਤੇ ਡਰ ਦੇ ਇਕ ਮਜ਼ੇਦਾਰ ਮਿਸ਼ਰਣ ਨਾਲ ਦਰਸ਼ਕਾਂ ਦੇ ਰੋਂਗਟੇ ਖੜ੍ਹੇ ਕਰ ਦਿੱਤੇ ਸਨ। ਕਲਪਨਾ, ਐਕਸ਼ਨ ਤੇ ਡਰ ਦੀ ਝਲਕ ਨਾਲ ਆਨੰਦ ਐੱਲ. ਰਾਏ ਦੀ 'ਤੁੰਬਾਡ' ਇਕ ਰੋਮਾਂਚਕਾਰੀ ਰੋਲਰ ਕਾਸਟਰ ਸਵਾਰੀ ਵਾਂਗ ਹੋਵੇਗੀ। ਵਿਜ਼ੂਅਲੀ ਅਦਭੁੱਤ ਫਿਲਮ ਹੋਣ ਕਾਰਨ 'ਤੁੰਬਾਡ' ਰਿਲੀਜ਼ ਤੋਂ ਪਹਿਲਾਂ ਹੀ ਤਾਰੀਫ ਦਾ ਪਾਤਰ ਬਣੀ ਹੋਈ ਹੈ।

ਸੋਹਮ ਸ਼ਾਹ ਦੀ ਇਹ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ 6 ਸਾਲ ਦੀ ਰੋਲਰ ਕਾਸਟਰ ਸਵਾਰੀ ਦੀ ਤਰ੍ਹਾਂ ਰਹੀ ਹੈ, ਜਦਕਿ ਆਨੰਦ ਐੱਲ. ਰਾਏ ਨੇ ਫਿਲਮ ਨੂੰ ਵਧੀਆ ਢੰਗ ਨਾਲ ਦਰਸਾਇਆ ਹੈ। ਕਲਰ ਯੈਲੋ ਪ੍ਰੋਡਕਸ਼ਨਜ਼ ਤੇ ਲਿਟਿਲ ਟਾਊਨ ਫਿਲਮਜ਼ ਪ੍ਰੋਡਕਸ਼ਨ ਦੇ ਸਹਿਯੋਗ ਨਾਲ 'ਤੁੰਬਾਡ' ਇਰੋਜ਼ ਇੰਟਰਨੈਸ਼ਨਲ ਤੇ ਆਨੰਦ ਐੱਲ. ਰਾਏ ਦੀ ਪੇਸ਼ਕਸ਼ ਹੈ। 'ਫਿਲਮ ਆਈ ਵੈਸਟ' ਤੇ 'ਫਿਲਮਗੇਟ ਫਿਲਮਜ਼' ਵਲੋਂ ਸਹਿ-ਨਿਰਮਿਤ 'ਤੁੰਬਾਡ' 12 ਅਕਤੂਬਰ 2018 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।


Tags: Tumbbad Bollywood Movie Anand L Rai Sohum Shah

Edited By

Rahul Singh

Rahul Singh is News Editor at Jagbani.