FacebookTwitterg+Mail

ਸੋਹਮ ਸ਼ਾਹ, ਅਨਿਲ ਬਰਵੇ ਤੇ ਆਦੇਸ਼ ਪ੍ਰਸਾਦ ਨੇ ਵੀਡੀਓ ਰਾਹੀਂ ਦੱਸਿਆ 'ਤੁੰਬਾਡ' ਦਾ ਰੋਮਾਂਚਕਾਰੀ ਸਫਰ!

tumbbad
04 October, 2018 05:21:20 PM

ਮੁੰਬਈ (ਬਿਊਰੋ)— 'ਤੁੰਬਾਡ' ਦੀ ਕਹਾਣੀ ਬੇਹੱਦ ਰੋਮਾਂਚਕ ਯਾਤਰਾ ਹੈ ਅਤੇ ਇਸ ਨਵੀਂ ਵੀਡੀਓ 'ਚ ਫਿਲਮ ਬਣਾਉਣ 'ਚ ਲੱਗੀ ਪੂਰੀ ਮਿਹਨਤ ਬਿਆਨ ਕੀਤੀ ਗਈ ਹੈ। ਕਲਪਨਾ, ਐਕਸ਼ਨ, ਡਰ ਦੀ ਝਲਕ ਨਾਲ ਆਨੰਦ ਐੱਲ ਰਾਏ ਦੀ 'ਤੁੰਬਾਡ' ਇਕ ਰੋਮਾਂਚਕਾਰੀ ਰੋਲਰ ਕੋਸਟਰ ਸਵਾਰੀ ਵਾਂਗ ਹੋਵੇਗੀ, ਜੋ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਮਨੁੱਖ ਦੇ ਲਾਲਚੀ ਸਖਸ਼ੀਅਤ 'ਤੇ ਸਵਾਲ ਉਠਾਉਂਦੀ ਹੋਈ ਨਜ਼ਰ ਆਵੇਗੀ। 'ਤੁੰਬਾਡ' ਦੇ ਲੇਖਕ ਆਦੇਸ਼ ਪ੍ਰਸਾਦ ਨੇ ਆਪਣੇ ਅਨੁਭਵ ਸਾਂਝੇ ਕਰਦੇ ਲਿਖਿਆ, ''ਇਹ ਅਜਿਹਾ ਕੁਝ ਸੀ, ਜਿਸ ਨੂੰ ਮੈਂ ਪਹਿਲਾਂ ਕਦੇ ਨਹੀਂ ਦੇਖਿਆ ਪਰ ਇਹ ਬਾਕੀ ਪੌਰਾਣਿਕ ਕਥਾਵਾਂ ਦੀ ਤੁਲਨਾ 'ਚ ਥੋੜ੍ਹਾ ਡੂੰਘਾ ਹੈ।'' 'ਤੁੰਬਾਡ' ਦੇ ਨਿਰਦੇਸ਼ਕ ਰਾਹੀ ਅਨਿਲ ਬਰਵੇ ਨੇ ਕਿਹਾ, ''ਸਾਲ 97 'ਚ 'ਤੁੰਬਾਡ' ਦਾ ਪਹਿਲਾ ਡ੍ਰਾਫਟ ਲਿਖਿਆ ਸੀ ਅਤੇ ਉਸ ਸਮੇਂ ਮੈਂ 18 ਸਾਲ ਦਾ ਸੀ। 2009-10 'ਚ ਮੈਨੂੰ 8 ਮਹੀਨੇ ਲੱਗੇ, ਮੈਂ ਸਟੋਰੀਬੋਰਡ ਦੇ 700 ਪੇਜ਼ ਬਣਾ ਦਿੱਤੇ ਸਨ। ਇਹ ਐਂਕਰ ਸੀ, ਜਿਸ 'ਤੇ ਸਭ ਕੁਝ ਆਧਾਰਿਤ ਸੀ। ਸੋਹਮ ਸ਼ਾਹ ਦੀ 'ਤੁੰਬਾਡ' ਪੌਰਾਣਿਕ ਕਥਾ ਤੇ ਡਰ ਦਾ ਇਕ ਦਿਲਚਸਪ ਮਿਸ਼ਰਨ ਹੈ, ਜਿਸ ਨੂੰ ਦੇਖਣ ਤੋਂ ਬਾਅਦ ਦਰਸ਼ਕਾਂ ਦੀ ਰੂਹ ਕੰਬ ਜਾਵੇਗੀ। ਸਕ੍ਰਿਪਟ ਦੇ ਬਾਰੇ 'ਚ ਗੱਲ ਕਰਦੇ ਹੋਏ ਸੋਹਮ ਸ਼ਾਹ ਨੇ ਕਿਹਾ, ''ਜਦੋਂ ਮੈਂ ਪਹਿਲੀ ਵਾਰ ਸਕ੍ਰਿਪਟ ਦੇਖੀ ਤਾਂ ਉਸ 'ਚ ਪਾਗਲਪਨ ਦੇ ਅੰਸ਼ ਸਨ। ਸੁਝਾਅ ਇੰਨੇ ਚੰਗੇ ਸਨ ਕਿ ਉਨ੍ਹਾਂ ਨੇ ਮੈਨੂੰ ਫਿਲਮ 'ਚ ਸ਼ਾਮਲ ਕਰਨ ਲਈ ਮਜਬੂਰ ਕਰ ਦਿੱਤਾ। ਇਹ ਫਿਲਮ ਮੁੱਖ ਰੂਪ ਨਾਲ ਤੁਹਾਡੀ ਦਾਦੀ ਵਲੋਂ ਸੁਣਾਈ ਗਈ 'ਵਿਕਰਮ ਔਰ ਬੇਤਾਲ' ਅਤੇ 'ਪੰਚਤੰਤਰ' ਵਰਗੀ ਇਕ ਪਰੀ ਕਥਾ ਵਾਂਗ ਦਿਸਦੀ ਹੈ।''

ਸੋਹਮ ਸ਼ਾਹ ਆਪਣੀ ਦ੍ਰਿਸ਼ਟੀ ਨੂੰ ਅਸਲੀਅਤ 'ਚ ਤਬਦੀਲ ਕਰਨ ਲਈ ਤੁੰਬਾਡ 'ਤੇ 6 ਸਾਲਾਂ ਤੋਂ ਕੰਮ ਕਰ ਰਹੇ ਹਨ। ਨਿਰਦੇਸ਼ਕ ਰਾਹੀ ਅਨਿਲ ਬਰਵੇ ਨੇ ਸੋਹਮ ਸ਼ਾਹ ਦੇ ਬਾਰੇ 'ਚ ਗੱਲ ਕਰਦੇ ਹੋਏ ਕਿਹਾ, ''ਸੋਹਮ ਸ਼ਾਹ ਦੇ ਬਿਨਾਂ ਇਹ ਅਸੰਭਵ ਸੀ।'' ਫਿਲਮ ਲਈ ਸ਼ੂਟਿੰਗ ਕਰਦੇ ਸਮੇਂ 300 ਤੋਂ ਜ਼ਿਆਦਾ ਲੋਕ ਸੈੱਟ 'ਤੇ ਮੌਜੂਦ ਸਨ। ਦਿਲਚਸਪ ਗੱਲ ਇਹ ਹੈ ਕਿ ਸਾਰੇ ਕਲਾਕਾਰ ਅਤੇ ਕਰੂ ਨੂੰ ਤੁੰਬਾਡ ਦੀ ਪਰੰਪਰਾਵਾਂ ਦਾ ਪਾਲਨ ਕਰਦੇ ਹੋਏ ਰਾਤ 'ਚ ਵਿਲਾ ਦੇ ਬਾਹਰ ਭੋਜਨ ਰੱਖਣਾ ਪੈਂਦਾ ਸੀ। ਦਮਦਾਰ ਟੀਜ਼ਰ ਤੋਂ ਬਾਅਦ ਹਾਲ ਹੀ 'ਚ ਰਿਲੀਜ਼ ਹੋਏ ਟਰੇਲਰ ਨੇ ਪੁਰਾਣੀਆਂ ਕਥਾਵਾਂ ਤੇ ਡਰ ਦੇ ਇਕ ਮਜ਼ੇਦਾਰ ਮਿਸ਼ਰਣ ਨਾਲ ਦਰਸ਼ਕਾਂ ਦੇ ਰੋਂਗਟੇ ਖੜ੍ਹੇ ਕਰ ਦਿੱਤੇ ਸਨ। ਵਿਜ਼ੂਅਲੀ ਅਦਭੁੱਤ ਫਿਲਮ ਹੋਣ ਕਾਰਨ 'ਤੁੰਬਾਡ' ਰਿਲੀਜ਼ ਤੋਂ ਪਹਿਲਾਂ ਹੀ ਤਾਰੀਫ ਦਾ ਪਾਤਰ ਬਣੀ ਹੋਈ ਹੈ।

ਸੋਹਮ ਸ਼ਾਹ ਦੀ ਇਹ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ 6 ਸਾਲ ਦੀ ਰੋਲਰ ਕਾਸਟਰ ਸਵਾਰੀ ਦੀ ਤਰ੍ਹਾਂ ਰਹੀ ਹੈ ਜਦਕਿ ਆਨੰਦ ਐੱਲ. ਰਾਏ ਨੇ ਫਿਲਮ ਨੂੰ ਵਧੀਆ ਢੰਗ ਨਾਲ ਦਰਸਾਇਆ ਹੈ। ਕਲਰ ਯੈਲੋ ਪ੍ਰੋਡਕਸ਼ਨਜ਼ ਤੇ ਲਿਟਿਲ ਟਾਊਨ ਫਿਲਮਜ਼ ਪ੍ਰੋਡਕਸ਼ਨ ਦੇ ਸਹਿਯੋਗ ਨਾਲ 'ਤੁੰਬਾਡ' ਇਰੋਜ਼ ਇੰਟਰਨੈਸ਼ਨਲ ਤੇ ਆਨੰਦ ਐੱਲ. ਰਾਏ ਦੀ ਪੇਸ਼ਕਸ਼ ਹੈ। 'ਫਿਲਮ ਆਈ ਵੈਸਟ' ਤੇ 'ਫਿਲਮਗੇਟ ਫਿਲਮਜ਼' ਵਲੋਂ ਸਹਿ-ਨਿਰਮਿਤ 'ਤੁੰਬਾਡ' 12 ਅਕਤੂਬਰ 2018 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।


Tags: Tumbbad Anand L Rai Sohum Shah Mitesh Shah Adesh Prasad Rahi Anil Barve Anand Gandhi Bollywood Movie

Edited By

Chanda Verma

Chanda Verma is News Editor at Jagbani.